ਪੰਜਾਬ ਸਰਕਾਰ ਨੇ ਹਲਕਾ ਖਰੜ ਦੀਆਂ ਸੜਕਾਂ ਤੇ ਇੱਕ ਧੇਲਾ ਵੀ ਨਹੀਂ ਖਰਚਿਆ ਥਾਂ ਥਾਂ ਪਏ ਵੱਡੇ ਵੱਡੇ ਖੱਡੇ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਪਿੰਡ ਰੁੜਕੀ ਖਾਮ ਵਿਖੇ ਹਲਕੇ ਦੀਆਂ ਸੜਕਾਂ ਅਤੇ ਟੁੱਟੀਆਂ ਪੁਲੀਆਂ ਨੂੰ ਲੈ ਕੇ ਹਲਕਾ ਇੰਚਾਰਜ ਖਰੜ ਵਿਜੇ ਸ਼ਰਮਾ ਟਿੰਕੂ ਨੇ ਪੰਜਾਬ ਸਰਕਾਰ ਖਿਲਾਫ ਕਾਂਗਰਸ ਪਾਰਟੀ ਵੱਲੋਂ ਲਗਾਏ ਵਿਸ਼ਾਲ ਰੋਸ ਧਰਨੇ ਦੌਰਾਨ ਗੱਲਬਾਤ ਕਰਦਿਆਂ ਕੀਤਾ।