ਘਨੌਰ : ਕਾਂਗਰਸ ਪਾਰਟੀ ਦੇ ਸੰਗਠਨ ਸੰਮੇਲਨ ਦੌਰਾਨ ਹਲਕਾ ਘਨੌਰ ਦੀ ਜਗਤ ਪੈਲੇਸ ਵਿੱਚ ਹੋਈ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ। ਮੀਟਿੰਗ ਵਿੱਚ ਇਲਾਕੇ ਦੇ ਸੈਂਕੜਿਆਂ ਵਰਕਰਾਂ ਨੇ ਜੋਸ਼ ਨਾਲ ਹਾਜ਼ਰੀ ਭਰੀ ਅਤੇ ਮਦਨ ਲਾਲ ਜਲਾਲਪੁਰ ਜ਼ਿੰਦਾਬਾਦ ਦੇ ਨਾਅਰੇ ਲਾਏ । ਇਸ ਮੌਕੇ ਕਾਂਗਰਸ ਸੂਬਾ ਸੈਕਟਰੀ ਰਵਿੰਦਰ ਡਾਲਵੀ, ਨਾਭਾ ਹਲਕੇ ਤੋ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਜ਼ਿਲ੍ਹਾ ਦਿਹਾਤੀ ਪ੍ਰਧਾਨ ਮਹੰਤ ਖਨੌੜਾ,ਗਗਨਦੀਪ ਜਲਾਲਪੁਰ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਮੌਕੇ ਵਰਕਰਾਂ ਦਾ ਭਾਰੀ ਇਕੱਠ ਦੇਖ ਕੇ ਗਦਾਗਦ ਹੋਏ ਰਵਿੰਦਰ ਡਾਲਵੀ ਨੇ ਕਿਹਾ ਕਿ ਮਦਨ ਲਾਲ ਜਲਾਲਪੁਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਸੱਚੀ ਗੱਲ ਕਿਸੇ ਵੀ ਵੱਡੇ ਲੀਡਰ ਦੇ ਮੂੰਹ ਉੱਤੇ ਕਹਿ ਦਿੰਦੇ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਹੋ ਜਿਹੇ ਹੀ ਨਿਡਰ ਲੀਡਰਾਂ ਦੀ ਲੋੜ ਹੈ ਜੋ ਕਿ ਪਾਰਟੀ ਦੀ ਮਜਬੂਤੀ ਲਈ ਦਿਲ ਤੋਂ ਕੰਮ ਕਰ ਰਹੇ ਹਨ। ਡਾਲਵੀ ਨੇ ਕਿਹਾ ਕਿ ਮਦਨ ਲਾਲ ਜਲਾਲਪੁਰ ਦੀ ਟੀਮ ਬੇਹੱਦ ਵਧਿਆ ਢੰਗ ਨਾਲ ਕੰਮ ਕਰ ਰਹੀ ਹੈ। ਇਸ ਮੌਕੇ ਤੇ ਸਟੇਜ ਤੋਂ ਸੰਬੋਧਨ ਕਰਦਿਆਂ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਪਾਰਟੀ ਵਿੱਚ ਰਹਿ ਕੇ ਜੋ ਲੋਕ ਆਪਣੀ ਨਿਜੀ ਮੁਫਾਦਾਂ ਲਈ ਪਾਰਟੀ ਦਾ ਨੁਕਸਾਨ ਕਰ ਰਹੇ ਹਨ ਇਸ ਤਰ੍ਹਾਂ ਦੇ ਲੋਕਾਂ ਨੂੰ ਕਾਂਗਰਸ ਕਦੇ ਵੀ ਬਰਾਦਸ਼ਤ ਨਹੀਂ ਕਰੇਗੀ। ਇਸ ਮੌਕੇ ਉੇਹਨਾ ਸੂਬਾ ਸਰਕਾਰ ਦੇ ਉੱਤੇ ਵਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਉਹਨਾਂ ਕਿਹਾ ਕਿ ਹਲਕਾ ਘਨੌਰ ਦੀਆਂ ਸਾਰੀਆਂ ਸੜਕਾਂ ਰੋਟੀਆਂ ਹੋਈਆਂ ਹਨ ਜਿਨਾਂ ਉੱਤੇ ਸਰਕਾਰ ਵੱਲੋਂ ਤਿੰਨ ਸਾਲ ਵਿੱਚ ਕਿਤੇ ਪੈਚ ਤੱਕ ਨਹੀਂ ਲੱਗਿਆ। ਉਹਨਾਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਜਿਹੜੇ ਉਹ ਪ੍ਰੋਜੈਕਟ ਛੱਡ ਕੇ ਗਏ ਸਨ ਮੌਜੂਦਾ ਸਰਕਾਰ ਤੋਂ ਉਹ ਵੀ ਪੂਰੇ ਨਹੀਂ ਹੋ ਰਹੇ। ਇਸ ਮੌਕੇ ਤੇ ਗਗਨਦੀਪ ਸਿੰਘ ਜਲਾਲਪੁਰ, ਗੁਰਦੀਪ ਸਿੰਘ ਉਟਸਰ,ਅੱਛਰ ਸਿੰਘ ਭੇਡਵਾਲ,ਕਮਲ ਸ਼ਰਮਾ, ਚੇਅਰਮੈਨ ਡਿੰਪਲ ਚੱਪੜ, ਦਰਸ਼ਨ ਸਿੰਘ ਸਰਪੰਚ ਮਡੌਲੀ, ਗੁਰਲਾਲ ਸਿੰਘ ਕਾਮੀ ਖੁਰਦ,ਹਰਪ੍ਰੀਤ ਸਿੰਘ ਫੋਜੀ ਸਾਬਕਾ ਸਰਪੰਚ ਚਮਾਰੂ, ਬਲਜਿੰਦਰ ਸਿੰਘ ਅਬਦੁਲ ਪੁਰ,ਅਮਰੀਕ ਸਿੰਘ ਖ਼ਾਨਪੁਰ, ਸ਼ੀਸ਼ਪਾਲ ਬਠੌਣੀਆ,ਕਾਲਾ ਸਿੰਘ ਹਰਪਾਲ ਪੁਰ,ਦਾਰਾ ਹਰਪਾਲਪੁਰ,ਜੱਸੀ ਘਨੌਰ, ਗੁਰਨਾਮ ਸਿੰਘ ਭੂਰੀ ਮਾਜਰਾ ,ਗੁਰਮੀਤ ਸਿੰਘ ਪ੍ਰਧਾਨ ਖੇਤੀਬਾੜੀ ਸੋਸਾਇਟੀ ਸੰਧਾਰਸੀ ਮਿਰਜ਼ਾਪੁਰ,ਸਰਪੰਚ ਅਵਤਾਰ ਸਿੰਘ ਅਜਰੋਰ ,ਸਾਬਕਾ ਸਰਪੰਚ ਤਰਸੇਮ ਲਾਲ ਬਾਸਮਾ, ਸਾਬਕਾ ਸਰਪੰਚ ਮਨਪ੍ਰੀਤ ਸਿੰਘ ਨੇਪਰਾ,ਸਾਬਕਾ ਸਰਪੰਚ ਜਸਮੇਰ ਸਿੰਘ ਸੰਭੂ ਕਲਾਂ,ਸਾਬਕਾ ਸਰਪੰਚ ਮੇਵਾ ਸਿੰਘ ਮੋਹੀ ਕਲਾਂ,ਅਮਰੀਕ ਸਿੰਘ ਭੂਟੋ ਡਾਹਰੀਆ ਅਤੇ ਹੋਰ ਵੀ ਵਰਕਰ ਮੌਜੂਦ ਸਨ।