Monday, September 25, 2023
BREAKING NEWS
ਹਰਜੋਤ ਬੈਂਸ ਨੇ ਸਿੰਗਾਪੁਰ ਵਿਖੇ ਸਿਖਲਾਈ ਲਈ 60 ਪ੍ਰਿੰਸੀਪਲਾਂ ਦੇ ਦੋ ਬੈਚਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾਹੜ੍ਹਾਂ ਦੌਰਾਨ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਵੱਜੋਂ ਕਿਸਾਨਾਂ ਦੇ ਖਾਤਿਆਂ ‘ਚ ਪਾਇਆ 119 ਕਰੋੜ- ਮੰਤਰੀ ਜਿੰਪਾ18 ਮਹੀਨਿਆਂ ਵਿੱਚ ਦਿੱਤੀਆਂ 36524 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ-CM ਮਾਨਅਮਨ ਅਰੋੜਾ ਵੱਲੋਂ ਸੁਨਾਮ ਦੇ ਸਰਕਾਰੀ ਹਾਈ ਸਕੂਲਾਂ ਵਿੱਚ 4ਡੀ ਵਿਸ਼ੇਸ਼ਤਾ ਵਾਲੀਆਂ XR ਲੈਬਜ਼ ਦਾ ਉਦਘਾਟਨਪਿੰਡ ਦਫ਼ਰਪੁਰ ਦੀ ਗੁਰੂ ਨਾਨਕ ਕਾਲੋਨੀ ਵਿੱਚ ਚੋਰਾਂ ਦੇ ਹੌਂਸਲੇ ਬੁਲੰਦ, ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀਡੇਂਗੂ ’ਤੇ ਵਾਰ : ਸਿਹਤ ਵਿਭਾਗ ਵਲੋਂ ਜ਼ਿਲ੍ਹੇ ਦੇ ਨਿੱਜੀ ਹਸਪਤਾਲਾਂ ’ਚ ਚੈਕਿੰਗਸ਼ੋ੍ਰਮਣੀ ਕਮੇਟੀ ਮੁਲਾਜ਼ਮ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਗਾਇਕ ਸ਼ੁਭ ਵਿਵਾਦ 'ਤੇ ਏਪੀ ਢਿੱਲੋਂ ਨੇ ਵੀ ਦਿੱਤੀ ਪ੍ਰਤੀਕਿਰਿਆ, ਕੇਂਦਰ ਸਰਕਾਰ 'ਤੇ ਤਿੱਖੇ ਤੰਜ ਕੱਸੇ ਪੂਰਬ ਪ੍ਰੀਮੀਅਮ ਅਪਾਰਟਮੈਂਟਸ ਦੀ ਅਲਾਟਮੈਂਟ ਲਈ ਹੋਇਆ ਡਰਾਅਆਈਫੋਨ 15 ਖ਼ਰੀਦਣ ਲਈ ਲੋਕਾਂ 'ਚ ਭਾਰੀ ਉਤਸ਼ਾਹ, ਲੱਗੀਆਂ ਲੰਬੀਆਂ ਲਾਈਨਾਂ

Punjab - Majha

ਨੈਸ਼ਨਲ ਹਾਈਵੇ 'ਤੇ ਦਰਦਨਾਕ ਸੜਕ ਦੁਰਘਟਨਾ ਵਿੱਚ ਆਰਮੀ ਮਹਿਲਾ ਅਧਿਕਾਰੀ ਦੀ ਹੋਈ ਮੌਤ

ਵਿਆਹ ਪੂਰਬ ਲਈ ਆਈ ਸੰਗਤ ਦੀ ਮੁਫ਼ਤ ਸੇਵਾ ਕਰ ਰਿਹਾ ਹੈ ਈ ਰਿਕਸ਼ਾ ਵਾਲਾ ਬਜ਼ੁਰਗ ਨਿਹੰਗ ਸਿੰਘ

ਬੈਂਕ 'ਚ ਪਿਸਤੌਲ ਲੈ ਕੇ ਮੂੰਹ ਸਿਰ ਢੱਕ ਕੇ ਵੜੇ ਲੁਟੇਰੇ, ਪੁਲਿਸ ਮੁਲਾਜ਼ਮ 'ਤੇ ਚਲਾਈ ਗੋਲੀ

ਦੁਬਈ ਤੋਂ ਪਰਤੇ ਯਾਤਰੀ ਕੋਲੋਂ 68.67 ਲੱਖ ਰੁਪਏ ਦਾ ਸੋਨਾ ਬਰਾਮਦ

ਅੰਮ੍ਰਿਤਸਰ ਕਸਟਮ ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੋਨੇ ਦੀ ਤਸਕਰੀ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਕਸਟਮ ਕਮਿਸ਼ਨਰੇਟ ਦੀ ਏਅਰ ਇੰਟੈਲੀਜੈਂਸ ਯੂਨਿਟ ਨੂੰ ਮੰਗਲਵਾਰ ਨੂੰ ਦੁਬਈ ਤੋਂ ਸਪਾਈਸਜੈੱਟ ਦੀ ਉਡਾਣ ’ਤੇ ਆਏ ਇਕ ਯਾਤਰੀ ਤੋਂ 1 ਕਿੱਲੋ 159 ਗ੍ਰਾਮ ਬਰਾਮਦ ਹੋਇਆ ਹੈ। 

ਕਿਸਾਨ ਆਗੂ ਦੇ ਭਰਾ ਨੂੰ ਤਿੰਨ ਅਣਪਛਾਤੇ ਨੌਜਵਾਨਾਂ ਨੇ ਘਰ ਆ ਕੇ ਮਾਰੀ ਗੋਲੀ

ਸ੍ਰੀ ਦਰਬਾਰ ਸਾਹਿਬ ‘ਚ ਮਨਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰਬ

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗੁਰੂ ਜੀ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਵੱਡੀ ਗਿਣਤੀ ਵਿੱਚ ਸੰਗਤਾਂ ਪਹਿਲੇ ਪ੍ਰਕਾਸ਼ ਗੁਰਪੁਰਬ ਮੌਕੇ ਇਕੱਤਰ ਹੋ ਕੇ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦੀਆਂ ਹਨ। ਉਨ੍ਹਾਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਗੁਰਮਤਿ ਮੁਤਾਬਕ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ।

ਨਸ਼ਿਆਂ ਦੇ ਖਿਲਾਫ ਮਾਨਸਾ ਤੋਂ ਉੱਠੀ ਆਵਾਜ਼ ਹੁਣ ਪੂਰੇ ਪੰਜਾਬ ਦੇ ਵਿੱਚ ਗੂੰਜੇਗੀ : ਸਾਬਕਾ ਡੀਐਸਪੀ ਸੇਖੋਂ

ਬਾਬੇ ਨਾਨਕ ਦੇ ਵਿਆਹ ਪੁਰਬ 'ਤੇ ਦੁਕਾਨਾਂ ਵਾਲਿਆਂ ਨੇ ਠੇਕੇਦਾਰ ਖਿਲਾਫ ਕੀਤੀ ਨਾਅਰੇਬਾਜ਼ੀ

ਮੁੱਖ ਮੰਤਰੀ ਵੱਲੋਂ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਸਨਅਤੀਕਰਨ ਨੂੰ ਹੁਲਾਰਾ ਦੇਣ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਸਨਅਤੀਕਰਨ ਨੂੰ ਤੇਜ਼ ਕੀਤਾ ਜਾਵੇਗਾ। ਇੱਥੇ ਪਹਿਲੀ ਸਰਕਾਰ-ਸਨਅਤਕਾਰ ਮਿਲਣੀ ਦੌਰਾਨ ਸਨਅਤਕਾਰਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ 

ਪੰਜਾਬ ਸਰਕਾਰ ਸੂਬੇ ਵਿੱਚ ਸਨਅਤੀ ਵਿਕਾਸ ਲਈ ਵਚਨਬੱਧ

ਕੇਜਰੀਵਾਲ ਵੱਲੋਂ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਪ੍ਰਫੁੱਲਤ ਕਰਨ ਲਈ ਲੀਹੋਂ ਹਟਵੇ ਉਪਰਾਲੇ ਕਰਨ ’ਤੇ ਪੰਜਾਬ ਦੇ ਮੁੱਖ ਮੰਤਰੀ ਦੀ ਸ਼ਲਾਘਾ

ਹਰੀ ਕ੍ਰਾਂਤੀ ਅਤੇ ਚਿੱਟੀ ਕ੍ਰਾਂਤੀ ਤੋਂ ਬਾਅਦ ਪੰਜਾਬ ਨੂੰ ਹੁਣ ਸਿੱਖਿਆ ਕ੍ਰਾਂਤੀ ਵਜੋਂ ਜਾਣਿਆ ਜਾਵੇਗਾ

ਸੂਬੇ ਦੇ ਸਿੱਖਿਆ ਖੇਤਰ ਵਿੱਚ ਇਕ ਹੋਰ ਵੱਡੀ ਪਹਿਲਕਦਮੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ 1600 ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਸਿੱਖਿਆ ਦੀ ਮੁਕੰਮਲ ਤੌਰ ਉਤੇ ਕਾਇਆ ਕਲਪ ਕਰਨ ਲਈ ਵੱਡੇ ਪ੍ਰਾਜੈਕਟਾਂ ਦਾ ਆਗਾਜ਼ ਕੀਤਾ।

ਕ੍ਰਿਕਟ ਮੈਚ ਵਿੱਚ ਦੜਾ ਸੱਟਾ ਲਗਾਉਣ ਵਾਲੇ ਇਕ ਵਿਅਕਤੀ ਦੇ ਘਰ ਪੁਲਿਸ ਨੇ ਕੀਤੀ ਰੇਡ, ਮੁਲਜ਼ਮ ਫਰਾਰ

ਹੁਣ ਲੋਕ ਪ੍ਰਾਈਵੇਟ ਸਕੂਲਾਂ ਤੋਂ ਬੱਚਿਆਂ ਨੂੰ ਹਟਾ ਕੇ ਸਰਕਾਰੀ ਸਕੂਲਾਂ ਵਿਚ ਪੜ੍ਹਾਉਣਗੇ- ਅਰਵਿੰਦ ਕੇਜਰੀਵਾਲ

ਕੰਧਾਂ ਤੋੜ ਕੇ ਸ਼ੋਅਰੂਮ ਬਣਾਉਣ ਦੀ ਤਿਆਰੀ ‘ਚ ਸੀ ਦੁਕਾਨਦਾਰ, ਨਗਰ ਕੌਂਸਲ ਨੇ 4 ਦੁਕਾਨਾਂ ਕੀਤੀਆਂ ਸੀਲ

'ਆਮ ਆਦਮੀ ਕਲੀਨਿਕਾਂ' 'ਚ 50 ਲੱਖ ਬੰਦਾ ਦਵਾਈ ਲੈ ਕੇ ਠੀਕ ਹੋਇਆ- ਮੁੱਖ ਮੰਤਰੀ ਮਾਨ

ਸਾਂਝ ਚੈਰੀਟੇਬਲ ਟਰਸਟ ਦੇ ਵੱਲੋਂ ਲਵਾਰਿਸ ਮਿਲੀ ਮਾਤਾ ਦੀ ਮੌਤ ਤੋਂ ਬਾਅਦ ਨਿਭਾਈਆਂ ਗਈਆਂ ਅੰਤਿਮ ਰਸਮਾਂ

ਸਰਪੰਚ ਦੇ ਘਰ ਫਾਰਮ ‘ਤੇ ਮੋਹਰ ਲਗਵਾਉਣ ਬਹਾਨੇ ਆਏ ਵਿਅਕਤੀ ਕਰ ਗਏ ਕੁੱਟਮਾਰ

ਅੰਮ੍ਰਿਤਸਰ ਬੱਸ ਸਟੈਂਡ ਦੇ ਬਾਹਰ ਬੱਸ ਹੇਠਾਂ ਆਉਣ ਦੇ ਨਾਲ ਨੌਜਵਾਨ ਦੀ ਹੋਈ ਮੌਤ

ਆਟੋ ਡਰਾਈਵਰਾਂ ਦੇ ਪ੍ਰਦਰਸ਼ਨ ਅੱਗੇ ਝੁਕਿਆ ਪ੍ਰਸਾਸ਼ਨ, ਫੈਸਲਾ ਲਿਆ ਵਾਪਿਸ

ਗੁਰੂ ਘਰ 'ਚ ਹੋਏ ਘਪਲੇ 'ਤੇ ਸਖ਼ਤ ਹੋਈ SGPC, 3 ਅਧਿਕਾਰੀ ਸਸਪੈਂਡ

ਇਹ ਵੀ ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਵਿਚ ਸਕੱਤਰ ਅਤੇ ਮੈਨੇਜਰਾਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ। ਇਸ ਮਾਮਲੇ ਵਿਚ ਸ਼ਾਮਲ ਕਸੂਰਵਾਰਾਂ ਤੋਂ ਇਕ ਲੱਖ ਜੁਰਮਾਨਾ ਤੇ 6-6 ਲੱਖ ਰੁਪਏ ਦੀ ਰਕਮ ਵਸੂਲੀ ਜਾਵੇਗੀ। ਜਿਸ ਨਾਲ ਇਸ ਘਪਲੇ ਦਾ ਹਰਜਾਨਾ ਪੂਰਾ ਕਰਦੇ ਹੋਏ ਗੁਰੂ ਘਰ ਦਾ ਪੈਸਾ ਮੁੜ ਵਾਪਸ ਜਮਾ ਹੋਵੇਗਾ।

ਨਸ਼ਾ ਮੁਕਤ ਪੰਜਾਬ : ਗ੍ਰਾਮੀਣ ਪੱਧਰੀ ਰੱਖਿਆ ਕਮੇਟੀਆਂ ਨੇ ਲਿਆ ਨਸ਼ਿਆਂ ਵਿਰੁੱਧ ਕੰਮ ਕਰਨ ਦਾ ਅਹਿਦ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਗਲੇ ਆਜ਼ਾਦੀ ਦਿਹਾੜੇ ਤੱਕ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੀ ਵਚਨਬੱਧਤਾ ਨੂੰ ਸਾਕਾਰ ਕਰਨ ਦੇ ਮੱਦੇਨਜ਼ਰ ਡਾਇਰੈਕਟਰ ਜਨਰਲ

ਸਿੱਖਿਆ ਮੰਤਰੀ ਵਲੋਂ ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਦਿਵਸ ਦੀ ਵਧਾਈ

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਨੇ ਰਾਸ਼ਟਰੀ ਅਧਿਆਪਕ ਦਿਵਸ ਦੀ ਪੂਰਵ ਸੰਧਿਆ ‘ਤੇ ਅਧਿਆਪਕ ਭਾਈਚਾਰੇ ਨੂੰ ਦਿਲੀ ਸ਼ੁਭਕਾਮਨਾਵਾਂ ਦਿੱਤੀਆਂ

ਗੁਰਦਾਸਪੁਰ ਲੋਕ ਸਭਾ ਸੀਟ ’ਤੇ ਅਹਿਮ ਰੋਲ ਨਿਭਾਉਣਗੇ ਨਵੇਂ ਚਿਹਰੇ

ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੂੰ ਵੀ ਇਕ ਨਵਾਂ ਚਿਹਰਾ ਚੋਣ ਮੈਦਾਨ ’ਚ ਉਤਾਰਨਾ ਹੋਵੇਗਾ। ਉਧਰ, ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਪਠਾਨਕੋਟ ਦੇ ਇਕ ਪ੍ਰਾਈਵੇਟ ਡਾਕਟਰ ਦੀ ਹਮਾਇਤ ਕੀਤੇ ਜਾਣ ਦੀ ਇਲਾਕੇ ’ਚ ਚਰਚਾ ਚੱਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲੋਂ ਗਠਜੋੜ ਤੋੜ ਕੇ ਪਹਿਲੀ ਵਾਰ ਆਪਣੇ ਦਮ ’ਤੇ ਲੋਕ ਸਭਾ ਚੋਣਾਂ ਲੜੇਗਾ। ਅਕਾਲੀ ਦਲ ਕੋਲ ਕੁਝ ਸਥਾਨਕ ਚਿਹਰੇ ਹਨ, ਜਿਨ੍ਹਾਂ ’ਚੋਂ ਸਾਬਕਾ ਸੰਸਦੀ ਸਕੱਤਰ ਅਤੇ ਮੌਜੂਦਾ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦਾ ਨਾਂ ਸਭ ਤੋਂ ਉੱਪਰ ਹੈ ਪਰ ਅਹਿਮ ਸੀਟ ਹੋਣ ਕਾਰਨ ਅਕਾਲੀ ਦਲ ਵੱਲੋਂ ਵੀ ਕਿਸੇ ਬਾਹਰੀ ਚਿਹਰੇ ਨੂੰ ਮੈਦਾਨ ’ਚ ਉਤਾਰਨ ਦੀ ਜ਼ਿਆਦਾ ਸੰਭਾਵਨਾ ਲੱਗਦੀ ਹੈ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਲੋਕ ਸਭਾ ਚੋਣਾਂ ’ਚ ਗੁਰਦਾਸਪੁਰ ਸੀਟ ’ਤੇ ਮੁਕਾਬਲਾ ਬੇਸ਼ੱਕ ਬੇਹੱਦ ਦਿਲਚਸਪ ਅਤੇ ਚੌਤਰਫ਼ਾ ਹੋਵੇਗਾ ਪਰ ਸ਼ਾਇਦ ਹੀ ਕੋਈ ਪਾਰਟੀ ਲੋਕ ਸਭਾ ਹਲਕੇ ਦੇ ਵੋਟਰਾਂ ਦੀ ਇਸ ਮੰਗ ਨੂੰ ਪੂਰਾ ਕਰ ਸਕੇਗੀ ਕਿ ਉਮੀਦਵਾਰ ਸਥਾਨਕ ਹੋਵੇ।

ਪਿੰਡ ਜੋੜਾ ਛਤਰਾਂ ਵਿੱਚ ਪੁਲਿਸ ਵੱਲੋਂ ਲਗਾਇਆ ਗਿਆ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ

ਪੰਜਾਬੀ ਨੌਜਵਾਨ ਜਸਕਰਨ ਸਿੰਘ ਨੇ ਕੇ ‘ਕੌਣ ਬਣੇਗਾ ਕਰੋੜਪਤੀ’ ਸ਼ੀਜਨ ਵਿੱਚ ਜਿੱਤਿਆ 1 ਕਰੋੜ

ਲੋਕਾਂ ਦੀ ਜੇਬ ‘ਤੇ ਪਵੇਗਾ ਵਾਧੂ ਦਾ ਬੋਝ, ਅੱਜ ਤੋਂ ਮਹਿੰਗੇ ਹੋ ਗਏ ਟੋਲ ਪਲਾਜ਼ਾ

ਅੱਜ ਤੋਂ ਟੋਲ ਪਲਾਜ਼ਾ ਮਹਿੰਗੇ ਹੋ ਗਏ ਹਨ। ਨਵੀਆਂ ਦਰਾਂ ਅੱਜ ਤੋਂ ਲਾਗੂ ਕੀਤੀਆਂ ਗਈਆਂ ਹਨ ਜਿਸ ਦਾ ਅਸਰ ਲੋਕਾਂ ਦੀ ਜੇਬ ‘ਤੇ ਪਵੇਗਾ। ਅੰਮ੍ਰਿਤਸਰ-ਦਿੱਲੀ ਸਿਕਸਲੇਨ ਹਾਈਵੇ ‘ਤੇ ਅੱਜ ਆਪਣੀ ਨਿੱਜੀ ਗੱਡੀ ਨਾਲ ਸਫਰ ਮਹਿੰਗਾ ਹੋ ਗਿਆ ਹੈ। 

ਤਰਨਤਾਰਨ 'ਚ ਇਕ ਔਰਤ ਵੱਲੋਂ 3 ਬੱਚਿਆਂ ਨੂੰ ਜਨਮ ਦਿੱਤਾ ਗਿਆ

ਕਹਿੰਦੇ ਹਨ ਕਿ ਪਰਮਾਤਮਾ ਦੀ ਮਰਜ਼ੀ ਅੱਗੇ ਕੁਝ ਵੀ ਨਹੀਂ ਹੁੰਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਤਰਨਤਾਰਨ 'ਚ ਇਕ ਔਰਤ ਵੱਲੋਂ 3 ਬੱਚਿਆਂ ਨੂੰ ਜਨਮ ਦਿੱਤਾ ਗਿਆ ਹੈ। ਔਰਤ ਰਣਜੀਤ ਕੌਰ ਨੇ ਵਿਆਹ ਦੇ 17 ਸਾਲਾ ਬਾਅਦ 3 ਬੱਚਿਆਂ ਨੂੰ ਜਨਮ ਦਿੱਤਾ

ਔਰਤਾਂ ਨੂੰ ਰੱਖੜੀ ਦਾ ਤੋਹਫ਼ਾ; ਮੁੱਖ ਮੰਤਰੀ ਨੇ 5714 ਆਂਗਨਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਪੰਜਾਬ ਵਿੱਚ ਔਰਤਾਂ ਨੂੰ ਰੱਖੜੀ ਦਾ ਤੋਹਫ਼ਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਿੱਚ ਭਰਤੀ ਲਈ 5714 ਆਂਗਨਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ। 

ਬਰੈਂਪਟਨ ਵਿੱਚ ਸਾਹਿਲਪ੍ਰੀਤ ਸਿੰਘ ਦੀ ਹੋਈ ਦਰਦਨਾਕ ਮੌਤ, 4 ਮਹੀਨੇ ਪਹਿਲਾਂ ਹੀ ਪਹੁੰਚਿਆ ਸੀ ਕੈਨੇਡਾ

ਮੁੱਖ ਮੰਤਰੀ ਨੇ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਿਆ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਤਰੱਕੀ ਤੇ ਵਿਕਾਸ ਅਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤੀ।

ਰੱਖੜੀ ਮੌਕੇ ਮੁੱਖ ਮੰਤਰੀ ਮਾਨ ਦਾ ਆਂਗਣਵਾੜੀ ਵਰਕਰਾਂ ਨੂੰ ਵੱਡਾ ਤੋਹਫਾ

ਰੱਖੜੀ ਮੌਕੇ ਮੁੱਖ ਮੰਤਰੀ ਮਾਨ ਅੱਜ ਆਂਗਣਵਾੜੀ ਵਰਕਰਾਂ ਨੂੰ ਤੋਹਫਾ ਦੇਣ ਜਾ ਰਹੇ ਹਨ। ਮੁੱਖਮੰਤਰੀ ਅੱਜ ਅੰਮ੍ਰਿਤਸਰ ਪਹੁੰਚ ਰਹੇ ਹਨ ਜਿਥੇ ਉਹ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਵਿਚ ਨਤਮਸਤਕ ਹੋਣਗੇ ਤੇ ਫਿਰ ਅੰਮ੍ਰਿਤਸਰ ਵਿਚ 7N4” ਵਿਚ ਦੁਪਹਿਰ 2 ਵਜੇ ਸੂਬਾ ਪੱਧਰੀ ਪ੍ਰੋਗਰਾਮ ਰੱਖਿਆ ਗਿਆ ਹੈ।ਇਸ ਪ੍ਰੋਗਰਾਮ ਵਿਚ ਉਹ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਵੰਡਣ ਜਾ ਰਹੇ ਹਨ।

ਥਾਣਾ ਦਸੂਹਾ ਦਾ ਐਸ.ਐਚ.ਓ. ਵਿਜੀਲੈਂਸ ਵੱਲੋਂ 20,000 ਰੁਪਏ ਰਿਸ਼ਵਤ ਲੈਂਦਾ ਕਾਬੂ

ਦਰੱਖਤਾਂ ‘ਤੇ ਚੜ੍ਹ ਕੇ ਬਚਾਈ ਜਾਨ ਲੋਕਾਂ ਨਾਲ ਵਾਪਰਿਆ ਹਾਦਸਾ

ਪੰਜਾਬ ਦੇ ਫਾਜ਼ਿਲਕਾ ਦੇ ਪਿੰਡ ਦੋਨਾ ਨਾਨਕਾ ਵਿੱਚ ਕਿਸ਼ਤੀ ਡੁੱਬ ਜਾਣ ਕਾਰਨ ਹਾਦਸਾ ਵਾਪਰ ਗਿਆ। ਜਿਸਦੇ ਬਾਅਦ ਪਿੰਡ ਦੇ ਲੋਕਾਂ ਨੇ ਕਿਸ਼ਤੀ ਵਿੱਚ ਸਵਾਰ ਲੋਕਾਂ ਨੂੰ ਬਹੁਤ ਮਸ਼ੱਕਤ ਨਾਲ ਬਾਹਰ ਕੱਢਿਆ। ਇਸ ਹਾ.ਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਤਾਂ ਬਚ ਗਿਆ, ਪਰ ਕਿਸ਼ਤੀ ‘ਤੇ ਸਵਾਰ ਲੋਕਾਂ ਦਾ ਸਾਮਾਨ ਪਾਣੀ ਦੇ ਵਹਾਅ ਵਿੱਚ ਵਹਿ ਗਿਆ। 

ਨਾਨੇ ਨੇ ਆਪਣੇ ਦੋਹਤੇ ਦਾ ਕਤਲ ਕਰ ਕੇ ਸੁੱਟਿਆ ਨਹਿਰ 'ਚ

ਤਰਨਤਾਰਨ ਦੇ ਅੰਗਰੇਜ਼ ਸਿੰਘ ਨੇ 6 ਦਿਨ ਬਾਅਦ ਪੁਲਿਸ ਨੂੰ ਦੱਸਿਆ ਕਿ ਉਸ ਨੇ ਪੁੱਤਰ ਨੂੰ ਇਸ ਲਈ ਮਾਰਿਆ ਸੀ ਕਿਉਂਕਿ ਇੱਕ ਦਿਨ ਉਹ ਮਜ਼ਦੂਰੀ ਕਰਕੇ ਜਦੋਂ ਘਰ ਆਇਆ ਤਾਂ ਉਸ ਪੁੱਤਰ ਨੇ ਕਿਹਾ ਮੈਂ ਵੀ ਮਜ਼ਦੂਰੀ ਕਰਾਂਗਾ। ਉਸ ਨੇ ਕਿਹਾ ਪੁੱਤਰ ਦੀ ਇਹ ਗੱਲ ਸੁਣਨ ਤੋਂ ਬਾਅਦ ਉਹ ਗੁੱਸੇ ਵਿੱਚ ਆ ਗਿਆ ਪਹਿਲਾਂ ਉਸ ਨੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅਜਿਹਾ ਨਹੀਂ ਕਰ ਸਕਿਆ ਅਤੇ ਫਿਰ ਉਸ ਨੇ ਪੁੱਤਰ ਨੂੰ ਮਾਰ ਕੇ ਸੂਏਂ ਵਿੱਚ ਡੁੱਬੋ ਦਿੱਤਾ । ਅੰਗਰੇਜ਼ ਸਿੰਘ ਨੇ ਕਿਹਾ ਉਸ ਨੂੰ ਆਪਣੇ ਕੀਤੇ ‘ਤੇ ਪਛਤਾਵਾ ਹੈ ਪਰ ਇਸ ਨਾਲ ਉਸ ਦਾ ਪੁੱਤਰ ਵਾਪਸ ਨਹੀਂ ਆ ਸਕਦਾ ਹੈ ।

 

ਸਿਹਤ ਵਿਭਾਗ ਵੱਲੋਂ ਡੇਂਗੂ ਲਈ 26 ਹੌਟ-ਸਪਾਟ ਸੈਂਟਰ ਬਣਾਏ ਗਏ

 ਡਾ. ਹਰਜੋਤ ਕੌਰ ਨੇ ਕਿਹਾ ਕਿ ਡੇਂਗੂ ਅਤੇ ਚਿਕਨਗੁਨੀਆ ਦੇ ਲੱਛਣ ਦਿਖਾਈ ਦੇਣ ’ਤੇ ਮਰੀਜ਼ਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਕਈ ਡਾਕਟਰ ਅਤੇ ਹਸਪਤਾਲ ਉਨ੍ਹਾਂ ਦੇ ਪਲੇਟਲੇਟ ਸੈੱਲ ਠੀਕ ਹੋਣ ਦੇ ਬਾਵਜੂਦ ਵੀ ਮਰੀਜ਼ਾਂ ਨੂੰ ਦਾਖ਼ਲ ਕਰ ਲੈਦੇ ਹਨ, ਪਰ ਦਿਸ਼ਾ-ਨਿਰਦੇਸ਼ਾਂ ਅਨੁਸਾਰ 20 ਹਜ਼ਾਰ ਤੋਂ ਘੱਟ ਸੈਲ ਹੋਣ ’ਤੇ ਮਰੀਜ਼ ਦੀ ਹਾਲਤ ਗੰਭੀਰ ਹੋ ਜਾਂਦੀ ਹੈ, ਜਾਂ ਖੂਨ ਵਹਿਣ ਕਾਰਨ ਮਰੀਜ਼ ਨੂੰ ਦਾਖ਼ਲ ਕਰਵਾਉਣਾ ਪੈਂਦਾ ਹੈ, ਨਹੀਂ ਤਾਂ ਮਾਮੂਲੀ ਲੱਛਣਾਂ ਨਾਲ ਮਰੀਜ਼ ਨੂੰ ਦਵਾਈ ਨਾਲ ਹੀ ਰਾਹਤ ਮਿਲਦੀ ਹੈ। ਡਾ. ਹਰਜੋਤ ਕੌਰ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਵਿਭਾਗ ਦੀ ਟੀਮ ਜਿੱਥੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਉਨ੍ਹਾਂ ਦੇ ਬੁਖ਼ਾਰ ਦੀ ਜਾਂਚ ਕਰ ਰਹੀ ਹੈ, ਉੱਥੇ ਹੀ ਉਹ ਖੁਦ ਵੀ ਹਰ ਰੋਜ਼ ਫੀਲਡ ਵਿਚ ਜਾ ਕੇ ਰਿਪੋਰਟ ਲੈ ਰਹੇ ਹਨ।

ਡੀਸੀ ਸੰਗਰੂਰ ਨੂੰ ਗੰਨਾ ਕਾਸ਼ਤਕਾਰਾਂ ਦੇ ਬਕਾਏ ਦੀ ਅਦਾਇਗੀ ਸਮਾਂਬੱਧ ਢੰਗ ਨਾਲ ਯਕੀਨੀ ਬਣਾਉਣ ਲਈ ਕਿਹਾ

ਇਸ ਤੋਂ ਪਹਿਲਾਂ ਮਾਲਵਾ ਖੇਤਰ ਦੇ ਗੰਨਾ ਕਿਸਾਨਾਂ ਨਾਲ ਮੀਟਿੰਗ ਦੌਰਾਨ ਖੇਤੀਬਾੜੀ ਮੰਤਰੀ ਨੇ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਜਤਿੰਦਰ ਜੋਰਵਾਲ ਨੂੰ ਹਦਾਇਤ ਕੀਤੀ ਕਿ ਭਗਵਾਨਪੁਰਾ ਸ਼ੂਗਰ ਮਿੱਲ ਲਿਮਟਿਡ, ਧੂਰੀ ਤੋਂ ਕਿਸਾਨਾਂ ਦੇ ਕੁੱਲ ਬਕਾਏ ਵਿੱਚੋਂ ਘੱਟੋ-ਘੱਟ 1 ਕਰੋੜ ਰੁਪਏ ਦੀ ਅਦਾਇਗੀ ਤੁਰੰਤ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕੇ ਜਾਣ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਇਨ੍ਹਾਂ ਕਿਸਾਨਾਂ ਦੇ ਰਹਿੰਦੇ ਸਾਰੇ ਬਕਾਏ ਵੀ ਸਮਾਂਬੱਧ ਢੰਗ ਨਾਲ ਨਿਪਟਾਏ ਜਾਣ।

ਪਹਿਲੇ ਪੰਜਾਬ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ ਦੀ ਸ਼ੁਰੂਆਤ ਕਰਨ ਦਾ ਐਲਾਨ

ਪੰਜਾਬ ਸਰਕਾਰ ਵੱਲੋਂ ਕੀਤੀਆਂ ਪਹਿਲਕਦਮੀਆਂ ਦਾ ਜ਼ਿਕਰ  ਕਰਦਿਆਂ  ਅਨਮੋਲ ਗਗਨ ਮਾਨ ਨੇ ਕਿਹਾ, “ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਸੈਰ- ਸਪਾਟੇ ਨੂੰ ਹੁਲਾਰਾ ਦੇਣ ਲਈ ਲਗਾਤਾਰ ਕੰਮ ਕਰ ਰਹੀ ਹੈ, ਜਿਸ ਨਾਲ ਅੰਤਰਰਾਸ਼ਟਰੀ ਅਤੇ ਘਰੇਲੂ ਦੋਵਾਂ ਖੇਤਰਾਂ ਵਿੱਚ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ। .

ਕਿਸਾਨਾਂ ਵੱਲੋਂ ਹੜ੍ਹਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਦੀ ਤਿਆਰੀ; ਪੁਲਿਸ ਨੇ ਲਾਈਆਂ ਰੋਕਾਂ

ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਹੜ੍ਹਾਂ ਦੇ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਸਬੰਧੀ ਉੱਤਰੀ ਭਾਰਤ ਦੀਆਂ 16 ਦੇ ਕਰੀਬ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ।

ਆਪਣੇ ਬੱਚੇ ਨੂੰ ਬਿਮਾਰੀਆਂ ਤੋਂ ਬਚਾਵਾਂਗੇ, ਸਾਰੇ ਕੰਮ ਛੱਡ ਪਹਿਲਾਂ ਟੀਕਾਕਰਨ ਕਰਵਾਵਾਂਗੇ :-ਸਿਵਲ ਸਰਜਨ ਮਾਨਸਾ

ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ 5.0 ਅਧੀਨ ਇੱਕ ਜ਼ਰੂਰੀ ਮੀਟਿੰਗ ਦਫ਼ਤਰ ਸਿਵਲ ਸਰਜਨ ਮਾਨਸਾ ਵਿੱਖੇ ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਬੋਲਦਿਆਂ ਉਨ੍ਹਾਂ ਨੇ ਦਸਿਆ ਕਿ ਮਿਸ਼ਨ ਇੰਦਰਧਨੁਸ਼ ਦਾ ਮੁੱਖ ਮਕਸਦ ਹੈ ਕਿ ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਜਾਂ ਕਿਸੇ ਹੋਰ ਕਾਰਨ ਕਰਕੇ ਜੋ ਬੱਚੇ ਅਤੇ ਗਰਭਵਤੀ ਮਾਵਾਂ ਵੈਕਸੀਨੇਸ਼ਨ ਤੋਂ ਵਾਂਝੇ ਰਹਿ ਗਏ ਸਨ। ਉਨਾਂ ਬੱਚਿਆਂ ਅਤੇ ਗਰਭਵਤੀ ਮਾਵਾਂ ਨੂੰ ਇਸ ਮਿਸ਼ਨ ਅਧੀਨ ਕਵਰ ਕਰਨਾ ਹੈ। 

ਮਲਟੀਪਰਪਜ਼ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਵੱਲੋਂ ਸਿਹਤ ਮੰਤਰੀ ਵਿਰੁੱਧ ਧਰਨਾ 24 ਨੂੰ 

ਮਲਟੀਪਰਪਜ਼ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ ਦੀ ਅਗਵਾਈ ਹੇਠ ਮਲਟੀਪਰਪਜ਼ ਕੇਡਰ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆ ਕਰਨ ਦੇ ਰੋਸ ਵੱਜੋਂ 24 ਅਗਸਤ ਨੂੰ ਸਿਹਤ ਡਾਇਰੈਕਟਰ ਪੰਜਾਬ ਦੇ ਦਫ਼ਤਰ ਵਿੱਚ ਰੋਸ ਧਰਨਾ ਦੇ ਕੇ ਸਿਹਤ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਹੋਇਆ ਹੈ

1234567