Monday, March 30, 2026
BREAKING NEWS
ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜ

Majha

ਲੋਕ ਪੱਖੀ ਮਾਨ ਸਰਕਾਰ ਨੂੰ ਅਗਲੀਆਂ ਚੋਣਾਂ ‘ਚ ਰੀਪੀਟ ਕਰਨ ਲਈ ਵੋਟਰ ਹੁਣ ਤੋਂ ਹੀ ਪੱਬਾਂ ਭਾਰ : ਧਾਲੀਵਾਲ

February 12, 2026 10:12 PM
SehajTimes

ਅੰਮ੍ਰਿਤਸਰ/ਅਜਨਾਲਾ, (ਦਵਿੰਦਰ ਕੁਮਾਰ ਪੁਰੀ ) : ਅੱਜ ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਹਲਕਾ ਅਜਨਾਲਾ ਤੋਂ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ ਪੰਜਾਬ ਦੀ ਸੱਤਾ ‘ਤੇ ਸਭ ਤੋਂ ਲੰਮਾ ਸਮਾਂ ਰਾਜ ਕਰਦੀ ਰਹੀ ਕਾਂਗਰਸ ਅਤੇ 15 ਸਾਲ ਸਾਂਝੇ ਤੌਰ ‘ਤੇ ਸੱਤਾ ਹੰਢਾਉਣ ਸਮੇਂ ਅਕਾਲੀ ਭਾਜਪਾ ਗਠਜੋੜ ਵੱਲੋਂ ਵੋਟ ਦੀ ਰਾਜਨੀਤੀ ਤਹਿਤ ਕਥਿਤ ਤੌਰ ਤੇ ਗੈਂਗਸਟਰ ਤੇ ਨਸ਼ਿਆਂ ਦੇ ਕਾਰੋਬਾਰ ਨੂੰ ਪ੍ਰਫੁੱਲਤ ਕਰਕੇ ਹੱਸਦੇ- ਵੱਸਦੇ -ਖੇਡਦੇ ਪੰਜਾਬ ਨੂੰ ਡਰ ਤੇ ਦਹਿਸ਼ਤ ਦੇ ਮਾਹੌਲ ‘ਚ ਧੱਕੇ ਜਾਣ ਦਾ ਵੋਟ ਪਰਚੀ ਰਾਹੀਂ ਮਜਾ ਚਖਾਉਣ ਲਈ ਜਿਵੇਂ ਸਾਲ 2022 ਦੀਆਂ ਚੋਣਾਂ ‘ਚ ਸੱਤਾ ਚੋਂ ਬੇਦਖਲ ਕੀਤਾ ਸੀ, ਠੀਕ ਉਸੇ ਤਰਾਂ ਅਗਲੇ ਵਰੇ੍ਹ 2027 ‘ਚ ਹੋਣ ਜਾ ਰਹੀਆਂ ਪੰਜਾਬ ਚੋਣਾਂ ‘ਚ ਮਜਾ ਚਖਾਉਣ ਲਈ ਅੱਗੇ ਆਇਆ ਜਾਵੇ । ਸਾਲ 2022 ਦੀਆਂ ਚੋਣਾਂ ਦੀ ਤਰਾਂ ਹੀ ਅਗਲੀਆਂ ਚੋਣਾਂ ‘ਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਰੀਪੀਟ ਕਰਨ ਲਈ ਹੁਣ ਤੋਂ ਹੀ ਕਮਰਕੱਸੇ ਕਰ ਲਏ ਜਾਣ। ਸ. ਧਾਲੀਵਾਲ ਅੱਜ ਹਲਕੇ ਦੇ 48 ਪਿੰਡਾਂ ਦੀਆਂ ਸਰਵ ਸੰਮਤੀ ਨਾਲ ਚੁਣੀਆਂ ਦੀਆਂ ਗ੍ਰਾਮ ਪੰਚਾਇਤਾਂ ਲਈ ਜਾਰੀ ਹੋਈ 2 ਕਰੋੜ 40 ਲੱਖ ਰੁਪਏ ਸਰਕਾਰੀ ਗ੍ਰਾਂਟ ‘ਚੋਂ ਸਰਵ ਸੰਮਤੀ ਨਾਲ ਚੁਣੀਆਂ ਗਈਆਂ ਗ੍ਰਾਮ ਪੰਚਾਇਤ ਨਿਜਾਮਪੁਰਾ, ਨਵਾਂ ਪਿੰਡ, ਭਗਵਾਨਪੁਰਾ, ਨਿੱਸੋਕੇ, ਤੇ ਗੱਗੜ ‘ਚ 5-5 ਲੱਖ ਰੁਪਏ ਗ੍ਰਾਂਟ ਦੇ ਚੈੱਕ ਤਕਸੀਮ ਕਰਨ ਮੌਕੇ ਹੋਈਆਂ ਪ੍ਰਭਾਵਸ਼ਾਲੀ ਪੇਂਡੂ ਵਿਕਾਸ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਾਂਗਰਸ ਸਮੇਤ ਅਕਾਲੀ ਭਾਜਪਾ ਨੂੰ ਆਪਣੀ ਅਲੋਚਣਾ ਦਾ ਕੇਂਦਰ ਬਿੰਦੂ ਬਣਾਉਂਦਿਆਂ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਿੱਛੋਂ ਵੀ ਪੰਜਾਬ ‘ ਚ ਹੋਈਆਂ ਜਿਮਨੀ ਚੋਣਾਂ, ਨਗਰ ਪੰਚਾਇਤਾਂ, ਨਗਰ ਕੌਂਸਲਾਂ, ਗ੍ਰਾਮ ਪੰਚਾਇਤਾਂ, ਜ਼ਿਲਾ੍ਹ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਦੀਆਂ ਚੋਣਾਂ ‘ਚ ਵੋਟਰਾਂ ਵਲੋਂ ਵਾਰ ਵਾਰ ਨਕਾਰੇ ਜਾਣ ਦੇ ਬਾਵਜੂਦ ਇਨ੍ਹਾਂ ਰਾਜਸੀ ਪਾਰਟੀਆਂ ਨੇ ਪੰਜਾਬ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਕੋਈ ਸਬਕ ਨਹੀਂ ਸਿੱਖਿਆ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਕੋਈ ਪ੍ਰੋਗਰਾਮ ਦੇਣ ਦੀ ਥਾਂ ਸਗੋਂ ਸੱਤਾ ਲਈ ਤਰਲੋ ਮੱਛੀ ਹੁੰਦਿਆਂ ਸਿਰਫ ਤੇ ਸਿਰਫ ਪੰਜਾਬ ਦੀਆਂ ਅਗਲੇ ਵਰੇ੍ਹ ਹੋਣ ਵਾਲੀਆਂ ਚੋਣਾਂ ‘ਚ ਆਪਣੀ ਆਪਣੀ ਸਰਕਾਰ ਬਣਾਉਣ ਲਈ ਦਿਨੋ ਦਿਨ ਆਪਣੇ ਬੇਸੁਰੇ ਰਾਗ ਦੀ ਸੁਰ ਉੱਚੀ ਕਰ ਰਹੀਆਂ ਹਨ। ਸ. ਧਾਲੀਵਾਲ ਨੇ ਦਾਅਵਾ ਕੀਤਾ ਕਿ ਵੋਟਰਾਂ ਵਲੋਂ ਨਕਾਰੀਆਂ ਹੋਈਆਂ ਰਾਜਸੀ ਪਾਰਟੀਆਂ ਦੇ ਮਨਸੂਬਿਆਂ ਨੂੰ ਬੂਰ ਪੈਣ ਵਾਲਾ ਨਹੀਂ ਸਗੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਅਮਨ ਕਾਨੂੰਨ ਤੇ ਫਿਰਕੂ ਸਦਭਾਵਨਾ ਦੀ ਮਜ਼ਬੂਤੀ, ਮੁਫ਼ਤ ਬਿਜਲੀ ਸਹੂਲਤ, 10 ਲੱਖ ਰੁਪਏ ਤੱਕ ਹਰ ਪੰਜਾਬੀ ਨਾਗਰਿਕ ਨੂੰ ਮੁਫ਼ਤ ਸਿਹਤ ਬੀਮਾ ਦਾ ਲਾਭ ਸਮੇਤ ਹੋਰ ਅਨੇਕਾਂ ਵਿਕਾਸ ਤੇ ਰੁਜਗਾਰ ਮੁੱਖੀ ਮੁਹੱਈਆ ਕਰਵਾਈਆਂ ਗਈਆਂ ਸੁੱਖ ਸਹੂਲਤਾਂ ਦੇ ਹੱਕ ‘ਚ ਵੋਟਰ ਮੋਹਰ ਲਗਾ ਕੇ ਭਗਵੰਤ ਮਾਨ ਸਰਕਾਰ ਨੂੰ ਮੁੜ ਸੱਤਾ ਚ ਲਿਆਉਣ ਲਈ ਹੁਣ ਤੋਂ ਹੀ ਪੱਬਾਂ ਭਾਰ ਹਨ। ਸ. ਧਾਲੀਵਾਲ ਨੇ ਇਹ ਵੀ ਕਿਹਾ ਕਿ ਸਾਲ 2026 ਨੂੰ ਵਿਕਾਸ ਵਰੇ੍ਹ ਵੱਜੋਂ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਹਰ ਪਿੰਡ, ਕਸਬੇ ਤੇ ਸ਼ਹਿਰ ‘ਚ ਜੰਗੀ ਪੱਧਰ ਤੇ ਵਿਕਾਸ ਕਾਰਜ ਹੁੰਦੇ ਨਜ਼ਰ ਆ ਰਹੇ ਹਨ । ਕੈਪਸ਼ਨ: ਸਰਵ ਸੰਮਤੀ ਨਾਲ ਚੁਣੀਆਂ ਗਈਆਂ 5 ਗ੍ਰਾਮ ਪੰਚਾਇਤਾਂ ‘ਚ 5 ਲੱਖ ਰੁਪਏ ਗ੍ਰਾਂਟ ਦੇ ਚੈੱਕ ਤਕਸੀਮ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਹਲਕਾ ਅਜਨਾਲਾ ਤੋਂ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ।

Have something to say? Post your comment

 

More in Majha

ਅੰਮ੍ਰਿਤਸਰ ਦਿਹਾਤੀ ਪੁਲਿਸ ਥਾਣਾ ਭਿੰਡੀਸੈਦਾਂ ਬੀਤੀ ਰਾਤ ਜ਼ੋਰਦਾਰ ਧਮਾਕੇ ਦੀ ਆਵਾਜ਼ ‌ਸੁਣਾਈ ਦਿੱਤੀ

ਐਚ.ਐਂਫ ਨਸਲ ਦੀਆਂ ਵੱਛੀਆਂ ਦੇ ਸੁੰਦਰਤਾ ਮੁਕਾਬਲੇ ਰਾਜਾਸਾਂਸੀ ਦੇ ਹਰਸ਼ਾ ਛੀਨਾ ਵਿਖੇ ਕਰਵਾਏ ਗਏ

ਪੰਜਾਬ ਸਰਕਾਰ ਦੇ ਸ਼ਾਨਦਾਰ ਚਾਰ ਸਾਲ ਪੂਰੇ ਹੋਣ ਤੇ ਕੈਬਨਿਟ ਮੰਤਰੀ ਈ.ਟੀ.ਓ. ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ

ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ, ਪੰਜਾਬ ਦੇ ਚੇਅਰਪਰਸਨ ਵੱਲੋਂ ਇੰਸਟੀਚਿਊਟ ਆਫ ਮੈਨਟਲ ਹੈਲਥ ਅੰਮ੍ਰਿਤਸਰ ਦਾ ਦੌਰਾ

ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੋਈ ਕਮੀਂ ਨਹੀਂ : ਡਿਪਟੀ ਕਮਿਸ਼ਨਰ

ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਏਡਜ਼ ਰੋਕਥਾਮ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਆਯੋਜਿਤ

ਗਗਨਦੀਪ ਸਿੰਘ ਰੰਧਾਵਾ ਮਾਮਲਾ: ਸੁਖਬੀਰ ਬਾਦਲ ਨੇ ਪਰਿਵਾਰ ਨਾਲ ਕੀਤੀ ਮੁਲਾਕਾਤ ਸੀਬੀਆਈ ਜਾਂਚ ਦੀ ਕੀਤੀ ਮੰਗ

ਪੁੱਤਰ ਦੀ ਗੁਮਸ਼ੁਦਗੀ ਨੇ ਪਰਿਵਾਰ ਨੂੰ ਕੀਤਾ ਬੇਹਾਲ ਇਨਸਾਫ ਲਈ ਦਰ-ਦਰ ਭਟਕ ਰਹੇ ਮਾਪੇ

ਵਾਰਡ ਨੰਬਰ 1, 2 ਅਤੇ ਗੋਲਡਨ ਸਿਟੀ ਵਾਸੀਆਂ ਨੇ ਸਰਪੰਚ ਪ੍ਰਹਿਲਾਦ ਦੇ ਘਰ ਵਿਧਾਇਕ ਸੰਧੂ ਨੂੰ ਦੱਸੀਆਂ ਮੁਸ਼ਕਲਾਂ

ਸੋਨੀਆ ਮਾਨ ਦੀ ਅਗਵਾਈ ਹੇਠ ਅੱਡਾ ਕੁੱਕੜਾਂ ਵਾਲਾ ਵਿਖੇ 29 ਮਾਰਚ ਨੂੰ ਕਰਵਾਇਆ ਜਾਵੇਗਾ ਕਿਸਾਨ ਮੇਲਾ