ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਰੋਹਿਣੀ ਵਿੱਚ ਇਕ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ਕੀਤਾ ਹੈ ਅਤੇ ਇਕ ਔਰਤ ਸਮੇਤ ਚਾਰ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 168 ਗ੍ਰਾਮ ਕੋਕੀਨ 35900 ਰੁਪਏ ਨਕਦ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਹੈ। ਪੁਲਿਸ ਨੇ ਕਾਰਵਾਈ ਦੌਰਾਨ ਤੋਲਣ ਵਾਲੀਆਂ ਮਸ਼ੀਨਾਂ, ਪੈਕਿੰਗ ਸਮੱਗਰੀ, ਇਕ ਸਕੂਟਰ ਅਤੇ ਇਕ ਮੋਬਾਈਲ ਫ਼ੋਨ ਬਰਾਮਦ ਕੀਤਾ ਹੈ। ਪੁਲਿਸ ਨੇ ਕਿਹਾ ਕਿ ਰੋਹਿਣੀ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਗ਼ੈਰ-ਕਾਨੂੰਨੀ ਵਿਕਰੀ ਅਤੇ ਆਵਾਜਾਈ ਨੂੰ ਰੋਕਣ ਲਈ ਕਈ ਟੀਮਾਂ ਕੰਮ ਕਰ ਰਹੀਆਂ ਸਨ।
17 ਸਤੰਬਰ 2026 ਨੂੰ ਪੁਲਿਸ ਨੇ ਦੱਖਣੀ ਰੋਹਿਣੀ ਪੁਲਿਸ ਸਟੇਸ਼ਨ ਵਿੱਚ ਨਂਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨ.ਡੀ.ਪੀ.ਐਸ.) ਐਕਟ ਦੀ ਧਾਰਾ 21(ਬੀ) ਅਤੇ 25 ਦੇ ਤਹਿਤ ਇਕ ਐਫ਼.ਆਈ.ਆਰ. ਦਰਜ ਕੀਤੀ। ਜਾਂਚ ਦੌਰਾਨ ਪੁਲਿਸ ਨੇ ਸੇਨੇਗਲ ਦੇ 33 ਸਾਲਾ ਵਿਅਕਤੀ ਸੀਨ ਫ਼ੇਅ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਨੇ ਉਸ ਕੋਲੋਂ 17 ਗ੍ਰਾਮ ਕੋਕੀਨ, ਇਕ ਸਕੂਟਰ, ਇਕ ਮੋਬਾਈਲ ਫ਼ੋਨ ਅਤੇ 600 ਰੁਪਏ ਨਕਦ ਬਰਾਮਦ ਕੀਤੇ। ਪਹਿਲੇ ਦੋਸ਼ੀ ਦੁਆਰਾ ਦਿੱਤੀ ਗਈ ਜਾਣਕਾਰੀ ਅਤੇ ਹੋਰ ਖੂਫ਼ੀਆ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਸਪੈਸ਼ਲ ਸਟਾਫ਼ ਦੀ ਇਕ ਟੀਮ ਨੇ 9 ਅਕਤੂਬਰ 2026 ਨੂੰ ਤਿੰਨ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।
ਟੀਮ ਨੇ 151 ਗ੍ਰਾਮ ਵਾਧੂ ਕੋਕੀਨ, 35300 ਰੁਪਏ ਨਕਦ, ਤੋਲਣ ਵਾਲੀਆਂ ਮਸ਼ੀਨਾਂ ਅਤੇ ਪਲਾਸਟਿਕ ਦੇ ਪੈਕੇਟ, ਚਿਪਕੜ ਵਾਲੀ ਟੇਪ ਅਤੇ ਇਕ ਲਾਈਟਰ ਵਰਗੀਆਂ ਪੈਕਿੰਗ ਸਮੱਗਰੀਆਂ ਬਰਾਮਦ ਕੀਤੀਆਂ। ਗ੍ਰਿਫ਼ਤਾਰ ਕੀਤੇ ਗਏ ਚਾਰ ਵਿਅਕਤੀਆਂ ਦੀ ਪਛਾਣ ਉਕੋਲੀ ਇਫ਼ੇਚੁਕਵੂ ਬ੍ਰਾਈਟ, 35 ਇਕ ਨਾਈਜਰੀਆਈ ਨਾਗਰਿਕ ਨਸੀਮਾ ਅਮੀਨਾਹ, ਉਰਫ਼ ਨਲੂਬੇਗਾ ਮਰੀਅਮ 35, ਇਕ ਯੂਗਾਂਡਾ ਦੀ ਨਾਗਰਿਕ ਉਚੇਚੁਕਵੂ ਜੌਨ 35, ਇਕ ਨਾਈਜੀਰੀਆਈ ਨਾਗਰਿਕ ਅਤੇ ਸੀਨ ਫ਼ੇਏ 33, ਇਕ ਸੇਨੇਗਲ ਦੀ ਨਾਗਰਿਕ ਵਜੋਂ ਹੋਈ ਹੈ।
ਇਸ ਮਾਮਲੇ ਵਿੱਚ ਕੁੱਲ 168 ਗ੍ਰਾਮ ਕੋਕੀਨ ਅਤੇ 35,900 ਰੁਪਏ ਨਕਦ, ਸਕੂਟਰ, ਮੋਬਾਈਨ ਫ਼ੋਨ, ਤੋਲਣ ਵਾਲੀਆਂ ਮਸ਼ੀਨਾਂ ਅਤੇ ਪੈਕਿੰਗ ਸਮੱਗਰੀ ਸਮੇਤ ਬਰਾਮਦ ਕੀਤੀ ਗਈ ਹੈ। ਇਸ ਕਾਰਵਾਈ ਵਿੱਚ ਸ਼ਾਮਲ ਪੁਲਿਸ ਟੀਮ ਵਿੱਚ ਐਸ.ਆਈ. ਕਰਮਬੀਰ, ਹੈਡ ਕਾਂਸਟੇਬਲ ਮਨਜੀਤ, ਪ੍ਰਕਾਸ਼, ਯਸ਼ਪਾਲ, ਅਮਰਜੀਤ ਅਤੇ ਅਤੁਲ ਅਤੇ ਮਹਿਲਾ ਕਾਂਸਟੇਬਲ ਅਨੀਤਾ ਅਤੇ ਸੁਜੀਤ ਸ਼ਾਮਲ ਸਨ।