ਅਹਿਮਦਾਬਾਦ : ਪੀ.ਜੀ.ਜੀ.ਸੀ. 46 ਚੰਡੀਗੜ੍ਹ ਵਿਖੇ ਸਮਾਜ ਸ਼ਾਸਤਰ ਦੇ ਐਸੋਸੀਏਸਟ ਪ੍ਰੋਫ਼ੈਸਰ ਡਾ. ਪੰਡਿਤ ਰਾਓ ਧਰੇਨਵਰ ਨੇ ਪੰਜਾਬੀ ਗਾਇਕ ਅਦਾਕਾਰ ਦਿਲਜੀਤ ਦੋਸਾਂਝ ਦੇ ਗੀਤਾਂ ਦੇ ਬੋਲਾਂ ’ਤੇ ਪਾਬੰਦੀਆਂ ਨੂੰ ਲੈ ਕੇ ਦੋਹਰੇ ਮਾਪਦੰਡ ਦੇ ਦੋਸ਼ਾਂ ਨੂੰ ਰੱਦ ਕਰਦੇ ਕਿਹਾ ਹੈ ਕਿ ਉਨ੍ਹਾਂ ਦੇ ਇਤਰਾਜ਼ ਇਕ ਕਲਾਕਾਰ ਤੱਕ ਸੀਮਿਤ ਨਹੀਂ ਹਨ ਬਲਕਿ ਸੰਗੀਤ ਉਦਯੋਗ ਦੇ ਉਨ੍ਹਾਂ ਗਾਇਕਾਂ ਤੱਕ ਫ਼ੈਲੇ ਹੋੋਏ ਹਨ ਜਿਨ੍ਹਾਂ ਦੇ ਗੀਤ ਕਥਿਤ ਤੌਰ ’ਤੇ ਸ਼ਰਾਬ ਨਸ਼ਿਆਂ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਦੇ ਹਨ।
21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਆਪਣੇ ਸੰਗੀਤ ਸਮਾਰੋਹ ਦੌਰਾਨ ਦੋਸਾਂਝ ਦੀਆਂ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ, ਧਰੇਨਵਰ ਨੇ ਕਿਹਾ ਕਿ ਉਸਨੇ ਕੋਲਡਪਲੇ ਸਮੇਤ ਅੰਤਰਰਾਸ਼ਟਰੀ ਅਤੇ ਭਾਰਤੀ ਕਲਾਕਾਰਾਂ ਦੇ ਪ੍ਰਦਰਸ਼ਨਾਂ ’ਤੇ ਵੀ ਇਤਰਾਜ ਉਠਾਇਆ ਸੀ ਅਤੇ ਕਿਹਾ ਕਿ ਉਹ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਦੇ ਵਿਰੁੱਧ ਹਨ, ਭਾਵੇਂ ਉਨ੍ਹਾਂ ਨੂੰ ਕੋਈ ਵੀ ਪੇਸ਼ ਕਰੇ।
ਦਿਲਜੀਤ ਦੋਸਾਂਝ ਨੇ ਸਵਾਲ ਕੀਤਾ ਸੀ ਕਿ ਜਦੋਂ ਬ੍ਰਿਟਿਸ਼ ਬੈਂਡ ਨੇ ਜਨਵਰੀ 2025 ਵਿੱਚ ਉਸਨੇ ਸਥਾਨ ’ਤੇ ਆਪਣਾ ਗੀਤ ਹਿਮਨ ਫਾਰ ਦ ਵੀਕੈਂਡ ਪੇਸ਼ ਕੀਤਾ ਜਿਸ ਵਿੱਚ ਆਈ.ਐਮ. ਫ਼ੀÇਲੰਗ ਡ੍ਰ੍ਰੰਕ ਐਂਡ ਹਾਈ ਲਾਈਨ ਸੀ ਤਾਂ ਕੋਲਡਪਲੇ ਨੂੰ ਇਸੇ ਤਰ੍ਹਾਂ ਦੇ ਇਤਰਾਜ਼ ਕਿਉਂ ਨਹੀਂ ਹੋਏ, ਜਦਕਿ ਉਸਦੇ ਆਪਣੇ ਗੀਤਾਂ ’ਤੇ ਪਾਬੰਦੀਆਂ ਲੱਗੀਆਂ ਹੋਈਆਂ ਹਨ। ਇਸ ਤੁਲਨਾ ਨੂੰ ਰੱਦ ਕਰਦੇ ਹੋਏ ਧਰੇਨਵਰ ਨੇ ਇਕ ਸਵੈ ਰਿਕਾਰਡ ਕੀਤੇ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਉਸਨੇ ਕੋਲਡਪਲੇ ਦੇ ਪ੍ਰਦਰਸ਼ਨ ਤੋਂ ਪਹਿਲਾਂ ਅਹਿਮਦਾਬਾਦ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਉਸਦੇ ਅਨੁਸਾਰ ਅਧਿਕਾਰੀ ਨੇ ਬਾਅਦ ਵਿੱਚ ਇਕ ਨੋਟਿਸ ਜਾਰੀ ਕਰਕੇ ਬੈਂਡ ਨੂੰ ਗੀਤ ਨਾ ਪੇਸ਼ ਕਰਨ ਲਈ ਕਿਹਾ। ਧਰੇਨਵਰ ਨੇ ਕਿਹਾ ਕਿ ਕੋਲਡਪਲੇ ਦੇ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਮੈਂ ਅਹਿਮਦਾਬਾਦ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੂੰ ਸ਼ਿਕਾਇਤ ਭੇਜੀ ਸੀ। ਮੇਰੀ ਸ਼ਿਕਾਇਤ ਦੇ ਅਧਾਰ ’ਤੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ ਇਕ ਨੋਟਿਸ ਜਾਰੀ ਕੀਤਾ। ਉਸ ਨੋਟਿਸ ਵਿੱਚ ਲਿਖਿਆ ਸੀ ਕਿ ਕੋਲਡਪਲੇ ਉਹ ਗੀਤ ਨਹੀਂ ਗਾਏਗਾ।