ਨਵੀਂ ਦਿੱਲੀ : ਫ਼ੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (ਐਫ਼.ਐਸ.ਐਸ.ਏ.ਆਈ.) ਨੇ ਖਪਤਕਾਰਾਂ ਦੀ ਸਿਹਤ ਦੀ ਰਾਖੀ ਅਤੇ ਰੈਗੂਲੇਟਰੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਖ਼ੁਰਾਕ ਖੇਤਰਾਂ ਵਿੱਚ ਲਾਗੂ ਕਰਨ ਦੇ ਉਪਾਅ ਤੇਜ਼ ਕਰ ਦਿੱਤੇ ਹਨ। ਹਾਲ ਹੀ ਵਿੱਚ ਕੀਤੇ ਗਏ ਨਿਰੀਖਣਾਂ ਅਤੇ ਪਾਲਣਾ ਤਸਦੀਕਾਂ ਦੇ ਨਤੀਜੇ ਵਜੋਂ ਕਈ ਫ਼ੂਡ ਬਿਜ਼ਨਸ ਆਪਰੇਟਰਾਂ ਵਿਰੁੱਧ ਤੁਰਤ ਕਾਰਵਾਈ ਕੀਤੀ ਗਈ ਹੈ। ਇਹ ਨਿਰੀਖਣ ਅਤੇ ਬਾਅਦ ਵਿੱਚ ਪਾਲਣਾ ਜਾਂਚ ਐਫ਼.ਐਸ.ਐਸ.ਏ.ਆਈ. ਦੇ ਭੋਜਨ ਸੁਰੱਖਿਆ ਮਾਪਦੰਡਾਂ ਨੂੰ ਬਣਾਈ ਰੱਖਣ ਅਤੇ ਭੋਜਨ ਖੇਤਰ ਵਿੱਚ ਨਿਰਧਾਰਤ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਯਤਨਾਂ ਦੇ ਹਿੱਸੇ ਵਜੋਂ ਕੀਤੀਆਂ ਗਈਆਂ ਸਨ।
ਅਥਾਰਟੀ ਭੋਜਨ ਕਾਰੋਬਾਰਾਂ ਦੀ ਸਖ਼ਤ ਨਿਗਰਾਨੀ ਜਾਰੀ ਰੱਖਦੀ ਹੈ, ਭੋਜਨ ਸੁਰੱਖਿਆ ਜ਼ਰੂਰਤਾਂ ਦੀ ਪਾਲਣਾ ਨਾ ਕਰਨ ਵਾਲੇ ਆਪਰੇਟਰਾਂ ਵਿਰੁੱਧ ਸਖ਼ਤ ਕਾਰਵਾਈ ਕਰਦੀ ਹੈ। ਇਸ ਤੋਂ ਪਹਿਲਾਂ 12 ਨਵੰਬਰ ਨੂੰ ਐਫ਼.ਐਸ.ਐਸ.ਏ.ਆਈ ਨੇ ਆਗਰਾ ਵਿੱਚ 300 ਤੋਂ ਵੱਧ ਐਫ਼.ਬੀ.ਓ. ਲਈ ਇਕ ਜਾਗਰੂਕਤਾ ਮੀਟਿੰਗ ਦਾ ਆਯੋਜਨ ਕੀਤਾ ਜਿਸ ਵਿੱਚ ਭੋਜਨ ਸੁਰੱਖਿਆ ਮਿਆਰਾਂ, ਲਾਇਸੈਂਸ ਪ੍ਰਕਿਰਿਆਵਾਂ ਕਾਨੂੰਨੀ ਪਾਲਣਾ ਅਤੇ ਸਫ਼ਾਈ ਅਭਿਆਸਾਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ।