ਨਵੀਂ ਦਿੱਲੀ : ਭਾਜਪਾ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਐਤਵਾਰ ਨੂੰ 1984 ਦੀ ਸਿੱਖ ਵਿਰੋਧੀ ਹਿੰਸਾ ਦੇ ਪੀੜਤਾਂ ਨਾਲ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ ਲਗਾਇਆ ਕਿ ਹਮਲੇ ਯੋਜਨਾਬੱਧ ਸਨ ਅਤੇ ਸਿੱਖ ਘਰਾਂ ਦੀ ਜਾਣਬੁੱਝ ਕੇ ਪਛਾਣ ਕੀਤੀ ਗਈ ਸੀ। ਸ੍ਰੀ ਸਾਹਨੀ ਨੇ ਕਿਹਾ ਕਿ ਹਿੰਸਾ ਦੌਰਾਨ ਮਾਰੇ ਗਏ ਲੋਕਾਂ ਵਿੱਚ ਉਸਦੇ ਆਪਣੇ ਪਰਿਵਾਰ ਦੇ ਚਾਰ ਮੈਂਬਰ ਵੀ ਸ਼ਾਮਲ ਸਨ ਅਤੇ ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਲੋਕਾਂ ਨੂੰ ਕਥਿਤ ਤੌਰ ’ਤੇ ਉਨ੍ਹਾਂ ਦੇ ਗਲੇ ਵਿੱਚ ਟਾਇਰ ਪਾ ਕੇ ਜ਼ਿੰਦਾ ਸਾੜ ਦਿੱਤਾ ਗਿਆ ਸੀ। ਰਾਤੋ-ਰਾਤ ਸਿੱਖ ਭਾਈਚਾਰੇ ਨਾਲ ਸਬੰਧਤ ਹਰ ਘਰ ਦੀ ਨਿਸ਼ਾਨਦੇਹੀ ਕਰ ਦਿੱਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਹਮਲਿਆਂ ਤੋਂ ਪਹਿਲਾਂ ਖ਼ਾਸ ਸਮੱਗਰੀ ਅਤੇ ਹਥਿਆਰ ਵੰਡੇ ਗਏ ਸਨ। ਸ੍ਰੀ ਸਾਹਨੀ ਨੇ ਕਿਹਾ ਕਿ ਉਹ ਇਕ ਖਾਸ ਚਿੱਟਾ ਪਾਊਡਰ ਸੁੱਟਦੇ ਸਨ ਜੋ ਫ਼ਿਰ ਭੜਕ ਜਾਂਦਾ ਸੀ। ਸ੍ਰੀ ਸਾਹਨੀ ਨੇ ਕਿਹਾ ਕਿ ਇਕੋ ਜਿਹੀਆਂ ਧਾਤ ਦੀਆਂ ਰਾਡਾਂ, ਇਕਸਾਰ ਮਿਆਰੀ ਰਾਡਾਂ ਦੀ ਵਰਤੋਂ ਦੀ ਅੱਜ ਤੱਕ ਕਿਸੇ ਨੇ ਵੀ ਜਾਂਚ ਨਹੀਂ ਕੀਤੀ। ਉਨ੍ਹਾਂ ਕਿਹਾ ਕਿ 42 ਸਾਲ ਬਿਨਾਂ ਢੁਕਵੀਂ ਕਾਰਵਾਈ ਦੇ ਬੀਤੇ ਗਏ ਹਨ। ਭਾਜਪਾ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ 1 ਨਵੰਬਰ 1984 ਨੂੰ ਬੀਤਿਆਂ 42 ਸਾਲ ਹੋ ਗਏ ਹਨ ਅਤੇ ਕਾਂਗਰਸ 15 ਸਾਲ ਤੋਂ ਸੱਤਾ ਵਿੱਚ ਸੀ ਅਤੇ ਆਪ 11 ਸਾਲਾਂ ਤੋਂ ਸੱਤਾ ਵਿੱਚ ਹੈ। ਉਨ੍ਹਾਂ ਨੇ ਅਸਲ ਵਿੱਚ ਕੀ ਕੀਤਾ ਹੈ ?