ਜ਼ਿੰਦਗੀ ਵਿੱਚ ਹਰ ਵਿਅਕਤੀ ਨੂੰ ਤਜ਼ਰਬੇ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਤਜਰਬਿਆਂ ਤੋਂ ਬੰਦਾ ਬਹੁਤ ਕੁੱਝ ਸਿੱਖਦਾ ਹੈਂ ਕਈ ਵਾਰ ਅਜਿਹੇ ਤਜ਼ਰਬੇ ਮੀਲ ਪੱਥਰ ਸਾਬਤ ਹੁੰਦੇ ਹਨ ਕਿਸੇ ਵੀ ਖ਼ੇਤਰ ਚ ਕੰਮ ਕਰਦਿਆਂ ਬੰਦੇ ਦਾ ਵਾਹ ਨਵੇਂ ਨਵੇਂ ਲੋਕਾ ਨਾਲ਼ ਪੈਂਦਾ ਹੈਂ ਜਿਨ੍ਹਾਂ ਤੋਂ ਕਾਫ਼ੀ ਕੁੱਝ ਅਜਿਹਾਂ ਸਿੱਖਣ ਨੂੰ ਵੀ ਮਿਲ ਜਾਦਾ ਜਿੱਥੇ ਉਮਰ ਦਾ ਕੋਈ ਤਕਾਜ਼ਾ ਨਹੀ ਹੁੰਦਾ ਸਿੱਖਣ ਦੀ ਕੋਈ ਉਮਰ ਜਾ ਸੀਮਾਂ ਨਹੀ ਹੁੰਦੀ ਚੰਗੀ ਸੋਚ ਵਿਚਾਰਾਂ ਵਾਲਾ ਇਨਸਾਨ ਸਾਰੀ ਜ਼ਿੰਦਗੀ ਸਿੱਖਦਾ ਹੀ ਰਹਿੰਦਾ ਹੈ