Monday, December 08, 2025

Entertainment

ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

June 28, 2025 01:39 PM
SehajTimes

ਲੋਖੰਡਵਾਲਾ : ਬਾਲੀਵੁੱਡ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ‘ਕਾਂਟਾ ਲਗਾ’ ਗਾਣੇ ਨਾਲ ਸੁਰਖੀਆਂ ਵਿੱਚ ਆਉਣ ਵਾਲੀ ਸ਼ੇਫਾਲੀ ਜਰੀਵਾਲਾ ਨੂੰ ‘ਬਿੱਗ ਬੌਸ 13’ ਵਿੱਚ ਵੀ ਦੇਖਿਆ ਗਿਆ ਸੀ। ਸ਼ੁੱਕਰਵਾਰ ਦੇਰ ਰਾਤ ਸ਼ੇਫਾਲੀ ਜਰੀਵਾਲਾ ਨੂੰ ਅਚਾਨਕ ਛਾਤੀ ਵਿੱਚ ਦਰਦ ਮਹਿਸੂਸ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਧੇਰੀ ਲੋਖੰਡਵਾਲਾ ਇਲਾਕੇ ਦੇ ਬੇਲੇਵਿਊ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸ਼ੇਫਾਲੀ ਜਰੀਵਾਲਾ ਦੀ ਮੌਤ ਦਾ ਅਸਲ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਕਈ ਰਿਪੋਰਟਾਂ ਦਾਅਵਾ ਕਰ ਰਹੀਆਂ ਹਨ ਕਿ ਅਦਾਕਾਰਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਸ਼ੈਫਾਲੀ ਦੀ ਅਚਾਨਕ ਮੌਤ ਬਾਰੇ ਸੁਣ ਕੇ ਮਸ਼ਹੂਰ ਹਸਤੀਆਂ ਵੀ ਹੈਰਾਨ ਹਨ। ਅਲੀ ਗੋਨੀ, ਮੀਕਾ ਸਿੰਘ, ਰਾਜੀਵ ਅਦਤੀਆ, ਕਾਮਿਆ ਪੰਜਾਬੀ ਵਰਗੇ ਸਿਤਾਰਿਆਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਅਦਾਕਾਰਾ ਨੂੰ ਸ਼ਰਧਾਂਜਲੀ ਦਿੱਤੀ ਹੈ।

Have something to say? Post your comment

 

More in Entertainment

ਪਹਿਲੀ ਵਾਰ ਚੰਡੀਗੜ੍ਹ ਟ੍ਰਾਈਸਿਟੀ ਸਟਾਰ ਆਫ਼ ਦ ਈਅਰ ਅਵਾਰਡ ਆਯੋਜਿਤ

ਚੰਡੀਗੜ੍ਹ ਟ੍ਰਾਈਸਿਟੀ ਸਟਾਰ ਆਫ਼ ਦ ਈਅਰ ਅਵਾਰਡ ਪਹਿਲੀ ਵਾਰ ਚੰਡੀਗੜ੍ਹ ਵਿੱਚ ਆਯੋਜਿਤ ਕੀਤਾ ਜਾਵੇਗਾ

ਮਨੀਸ਼ ਮਲਹੋਤਰਾ ਦੀ ‘ਗੁਸਤਾਖ ਇਸ਼ਕ’ ਦਾ ਨਵਾਂ ਗੀਤ ‘ਸ਼ਹਿਰ ਤੇਰੇ’ ਦਿਲ ਨੂੰ ਛੂਹ ਗਿਆ

ਸਟਾਰ ਆਫ਼ ਟ੍ਰਾਈਸਿਟੀ ਗਰੁੱਪ ਨੇ ਮਨਾਇਆ ਪ੍ਰੀ-ਕਰਵਾ ਈਵੈਂਟ

‘ਸ਼ੇਰਾ’ ਵਿੱਚ ਸੋਨਲ ਚੌਹਾਨ ਦਾ ਦੋ ਪੰਨਿਆਂ ਦਾ ਪੰਜਾਬੀ ਮੋਨੋਲਾਗ

ਯਾਮੀ ਗੌਤਮ ਧਰ ਅਤੇ ਇਮਰਾਨ ਹਾਸ਼ਮੀ ਦੀ ‘ਹਕ’ ਦਾ ਟੀਜ਼ਰ ਰਿਲੀਜ਼, ਫ਼ਿਲਮ ਆਵੇਗੀ ਇਸ ਤਾਰੀਖ਼ ਨੂੰ

ਅੱਵਲ ਫ਼ਿਲਮ ਫ਼ੈਸਟੀਵਲ 'ਚ ਪੰਜਾਬੀ ਫ਼ਿਲਮ ਕਾਲ ਕੋਠੜੀ ਪੋਸਟਰ ਰਿਲੀਜ਼

ਨਿੱਕਾ ਜ਼ੈਲਦਾਰ 4’ ਵਿੱਚ ਸਿੱਖ ਔਰਤ ਵੱਲੋਂ  ਸਿਗਰਟਨੋਸ਼ੀ ਸਿੱਖ ਸੱਭਿਆਚਾਰ ਤੇ ਪਰੰਪਰਾ ਵਿਰੁੱਧ ਸਾਜ਼ਿਸ਼ : ਪ੍ਰੋ. ਸਰਚਾਂਦ ਸਿੰਘ ਖਿਆਲਾ

ਪੰਜਾਬੀ ਗਾਇਕ ਮਨਿੰਦਰ ਦਿਓਲ ਵੀ ਪੰਜਾਬ ਦੀ ਮਦਦ ਵਿੱਚ ਆਏ ਸਾਹਮਣੇ

ਹਾਸਿਆਂ ਦੇ ਬਾਦਸ਼ਾਹ ਜਸਵਿੰਦਰ ਭੱਲਾ ਹੋਏ ਪੰਜ ਤੱਤਾਂ ‘ਚ ਵਿਲੀਨ