ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਅੰਗਰੇਜ਼ੀ ਵਿਭਾਗ ਦੇ ਕੁੱਝ ਵਿਦਿਆਰਥੀਆਂ ਵੱਲੋਂ 'ਯੂਨਾਨੀ ਭਾਸ਼ਾ, ਸੱਭਿਆਚਾਰ ਅਤੇ ਸਭਿਅਤਾ' ਵਿਸ਼ੇ ਉੱਤੇ ਆਯੋਜਿਤ ਸੱਤ ਰੋਜ਼ਾ ਅੰਤਰਰਾਸ਼ਟਰੀ ਵਰਕਸ਼ਾਪ (ਸਮਰ ਸਕੂਲ) ਵਿੱਚ ਭਾਗ ਲਿਆ। ਇਸ ਵਰਕਸ਼ਾਪ ਦਾ ਆਯੋਜਨ ਇੰਡੋ-ਹੇਲੇਨਿਕ ਖੋਜ ਕੇਂਦਰ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਵਿਖੇ ਸਥਾਪਿਤ ਗ੍ਰੀਕ ਚੇਅਰ, ਸਕੂਲ ਆਫ਼ ਲੈਂਗੂਏਜ, ਲਿਟਰੇਚਰ ਐਂਡ ਕਲਚਰਲ ਸਟੱਡੀਜ਼-1 ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ ਸੀ। ਭਾਗ ਲੈਣ ਵਾਲੇ ਇਨ੍ਹਾਂ ਵਿਦਿਆਰਥੀਆਂ ਵਿੱਚ ਹਰਵੀਰ ਸਿੰਘ, ਜਤਿੰਦਰ ਕੁਮਾਰ, ਕੁਲਵੀਰ ਕੌਰ, ਦੀਪਿੰਦਰ ਕੌਰ, ਆਸਿ਼ਮਾ ਵਾਲੀਆ, ਸੁਖਪਾਲ ਸ਼ਰਮਾ, ਬ੍ਰਹਮਜੀਤ ਸਿੰਘ, ਸਤਵਿੰਦਰ ਸਿੰਘ, ਪ੍ਰਿੰਸਪਾਲ ਸਿੰਘ, ਦੀਪ ਪ੍ਰਿਯਾ ਪੱਬੀ ਅਤੇ ਤਨਵੀਰ ਕੌਰ ਅੰਟਾਲ ਸ਼ਾਮਿਲ ਸਨ।