Thursday, April 30, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Chandigarh

ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ 2026 ਦੌਰਾਨ ਆਈਟੀ ਅਤੇ ਆਈਟੀਈਐਸ ਖੇਤਰ ਨੂੰ ਮਿਲਿਆ ਭਰਪੂਰ ਹੁੰਗਾਰਾ

March 15, 2026 11:28 PM
SehajTimes

ਗਲੋਬਲ ਕੈਪੇਬਿਲਿਟੀ ਸੈਂਟਰਾਂ ਅਤੇ ਡਿਜ਼ਿਟਲ ਵਿਕਾਸ ਨੂੰ ਤੇਜ਼ੀ ਦੇਣ ਲਈ ਮਜ਼ਬੂਤ ਵਿੱਤੀ ਅਤੇ ਗੈਰ-ਵਿੱਤੀ ਪ੍ਰੋਤਸਾਹਨ ਐਲਾਨੇ

ਚੰਡੀਗੜ੍ਹ : ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ 2026 ਦੌਰਾਨ ਆਯੋਜਿਤ ਆਈਟੀ ਅਤੇ ਆਈਟੀਈਐਸ ਸੈਸ਼ਨ ਨੂੰ ਨਿਵੇਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ‘ਪੰਜਾਬ ਆਫਰ: ਪ੍ਰਮੋਟਿੰਗ ਜੀਸੀਸੀਜ਼
ਵਿਦ ਸਪੀਡ, ਕਲੈਰਿਟੀ ਅਤੇ ਆਫਟਰ ਕੇਅਰ' ਵਿਸ਼ੇ ’ਤੇ ਆਧਾਰਿਤ ਇਸ ਸੈਸ਼ਨ ਨੇ ਸੂਬੇ ਨੂੰ ਤਕਨਾਲੋਜੀ ਨਿਵੇਸ਼ ਅਤੇ ਡਿਜ਼ਿਟਲ ਨਵੀਨਤਾ ਲਈ ਉਭਰਦੇ ਮਹੱਤਵਪੂਰਨ ਕੇਂਦਰ ਵਜੋਂ ਦਰਸਾਇਆ।

ਭਰਵੇਂ ਸੈਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬ ਡਿਵੈਲਪਮੈਂਟ ਕਮਿਸ਼ਨ (ਪੀ.ਡੀ.ਸੀ.) ਦੀ ਵਾਈਸ ਚੇਅਰਪਰਸਨ ਸੀਮਾ ਬਾਂਸਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਐਸ.ਏ.ਐਸ. ਨਗਰ (ਮੋਹਾਲੀ) ਨੂੰ ਆਈਟੀ ਖੇਤਰ ਵਿੱਚ ਟੀਅਰ-1 ਸ਼ਹਿਰ ਵਜੋਂ ਵਿਕਸਤ ਕਰਨ ਲਈ ਦ੍ਰਿੜ ਨਿਸ਼ਚਿਤ ਹੈ। ਉਨ੍ਹਾਂ ਕਿਹਾ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਸਰਕਾਰ ਗਵਰਨੈਂਸ, ਅਕਾਦਮੀਆਂ ਅਤੇ ਬੁਨਿਆਦੀ ਢਾਂਚੇ ਦੇ ਮਜ਼ਬੂਤ ਥੰਮਾਂ 'ਤੇ ਖਾਸ ਧਿਆਨ ਕੇਂਦਰਿਤ ਕਰ ਰਹੀ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਦੇ ਕਈ ਮੈਨੂਫੈਕਚਰਿੰਗ ਉਦਯੋਗ ਪਹਿਲਾਂ ਹੀ ਆਪਣੇ ਉਤਪਾਦਨ ਪ੍ਰਕਿਰਿਆਵਾਂ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ (AI) ਤਕਨਾਲੋਜੀਆਂ ਨੂੰ ਸਫਲਤਾਪੂਰਵਕ ਸ਼ਾਮਲ ਕਰ ਰਹੇ ਹਨ।

ਇਸ ਮੌਕੇ ਵਧੀਕ ਮੁੱਖ ਸਕੱਤਰ (ਸੂਚਨਾ ਤਕਨਾਲੋਜੀ) ਧੀਰੇੰਦਰ ਕੁਮਾਰ ਤਿਵਾੜੀ ਨੇ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2026 ਤਹਿਤ ਆਈਟੀ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਪ੍ਰੋਤਸਾਹਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਆਈਟੀ ਅਤੇ ਆਈਟੀਈਐਸ ਇਕਾਈਆਂ ਲਈ ਮੁੱਖ ਵਿੱਤੀ ਲਾਭਾਂ ਵਿੱਚ 10 ਤੋਂ 15 ਸਾਲਾਂ ਲਈ 75 ਫੀਸਦੀ ਨੈੱਟ ਐਸ.ਜੀ.ਐਸ.ਟੀ. ਰੀਅੰਬਰਸਮੈਂਟ ਅਤੇ ਪੰਜ ਸਾਲਾਂ ਲਈ ਪ੍ਰਤੀ ਕਰਮਚਾਰੀ ਪ੍ਰਤੀ ਮਹੀਨਾ 5000 ਰੁਪਏ ਦੀ ਰੁਜ਼ਗਾਰ ਉਤਪੱਤੀ ਸਬਸਿਡੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ਕ 20 ਫੀਸਦੀ ਤੱਕ ਫਿਕਸਡ ਕੈਪੀਟਲ ਇਨਵੈਸਟਮੈਂਟ ’ਤੇ ਕੈਪੀਟਲ ਸਬਸਿਡੀ (ਅਧਿਕਤਮ 10 ਕਰੋੜ ਰੁਪਏ) ਦੇ ਨਾਲ-ਨਾਲ 10 ਤੋਂ 15 ਸਾਲਾਂ ਲਈ ਬਿਜਲੀ ਡਿਊਟੀ ’ਤੇ 100 ਫੀਸਦੀ ਛੂਟ ਦਾ ਲਾਭ ਵੀ ਲੈ ਸਕਦੇ ਹਨ।

ਗਲੋਬਲ ਕੈਪੇਬਿਲਿਟੀ ਸੈਂਟਰਾਂ (GCCs) ਲਈ ਏ.ਸੀ.ਐਸ. ਤਿਵਾੜੀ ਨੇ ਦੱਸਿਆ ਕਿ ਪਹਿਲੀਆਂ 10 ਇਕਾਈਆਂ ਲਈ ਪੰਜ ਸਾਲਾਂ ਤੱਕ ਪ੍ਰਤੀ ਕਰਮਚਾਰੀ ਪ੍ਰਤੀ ਮਹੀਨਾ 7500 ਰੁਪਏ ਦੀ ਵਧੀਕ ਰੁਜ਼ਗਾਰ ਉਤਪੱਤੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਆਮ ਆਈਟੀ ਇਕਾਈਆਂ ਲਈ ਪ੍ਰਤੀ ਵਰਗ ਫੁੱਟ 7 ਰੁਪਏ ਅਤੇ ਜੀਸੀਸੀਜ਼ ਲਈ ਪ੍ਰਤੀ ਵਰਗ ਫੁੱਟ 10 ਰੁਪਏ ਦੀ ਕਿਰਾਇਆ ਸਬਸਿਡੀ ਪੰਜ ਸਾਲਾਂ ਲਈ (ਘੱਟੋ-ਘੱਟ 100 ਸੀਟਾਂ ਲਈ) ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਡਾਟਾ ਸੈਂਟਰਾਂ ਨੂੰ 100 ਫੀਸਦੀ ਸਟੈਂਪ ਡਿਊਟੀ ਛੂਟ ਅਤੇ ਮੰਗ ਅਨੁਸਾਰ ਡੁਅਲ ਪਾਵਰ ਗ੍ਰਿਡ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।

ਵਿੱਤੀ ਲਾਭਾਂ ਦੇ ਨਾਲ-ਨਾਲ ਗੈਰ-ਵਿੱਤੀ ਫ਼ਾਇਦਿਆਂ ਬਾਰੇ ਗੱਲ ਕਰਦਿਆਂ ਸ਼੍ਰੀ ਤਿਵਾੜੀ ਨੇ ਕਿਹਾ ਕਿ ਨਿਵੇਸ਼ਕਾਂ ਨੂੰ 5 ਤੋਂ 45 ਕਾਰਜਕਾਰੀ ਦਿਨਾਂ ਵਿੱਚ ਸਮੇਂਬੱਧ ਮਨਜ਼ੂਰੀਆਂ, ਸਾਰੇ ਆਈਟੀ ਪਾਰਕਾਂ ਲਈ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ (ਪਾਪਰਾ) 1995 ਤੋਂ ਛੂਟ, ਸੈਟਬੈਕ ਨਿਯਮਾਂ ਵਿੱਚ ਰਾਹਤ ਅਤੇ 45 ਮੀਟਰ ਰਾਈਟ ਆਫ ਵੇਅ
ਵਾਲੀਆਂ ਸੜਕਾਂ ’ਤੇ ਅਨਲਿਮਿਟਡ ਫਲੋਰ ਏਰੀਆ ਰੇਸ਼ੋ (FAR) ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ।

ਇਸ ਦੌਰਾਨ ਮਾਹਿਰਾਂ ਦੇ ਇੱਕ ਵਿਸ਼ੇਸ਼ ਪੈਨਲ—ਜਿਸ ਵਿੱਚ ਇਨਫੋਸਿਸ ਦੇ ਕਲਾਇੰਟ ਸੋਲਿਊਸ਼ਨ ਹੈੱਡ (ਲਾਰਜ ਡੀਲਜ਼) ਡਾ. ਬਿਮਲ ਦੀਪ ਸਿੰਘ, ਨੈਟਸਮਾਰਟਜ਼ ਦੇ ਸੀਈਓ ਮਨੀਪਾਲ ਧਾਰੀਵਾਲ, ਯੂਐਸ ਲੋਜਿਸਟਿਕਸ ਪ੍ਰਾਈਵੇਟ ਲਿਮਟਿਡ ਦੇ ਸੀਨੀਅਰ ਰੀਜਨਲ ਪ੍ਰੈਜ਼ੀਡੈਂਟ ਰਾਜਵਿੰਦਰ ਸਿੰਘ ਬੋਪਾਰਾਏ ਅਤੇ ਟੈਕਸਾਸ (ਫਲਾਵਰ ਮਾਊਂਡ) ਸਥਿਤ ਗੁਰੂ ਨਾਨਕ ਦੇਵ ਗਲੋਬਲ ਯੂਨੀਵਰਸਿਟੀ ਦੇ ਚੇਅਰਮੈਨ ਬਲਜੀਤ ਸਿੰਘ ਸ਼ਾਮਲ ਸਨ—ਨੇ ਪੰਜਾਬ ਵਿੱਚ ਮੌਜੂਦ ਵੱਡੀਆਂ ਸੰਭਾਵਨਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਪੈਨਲ ਮੈਂਬਰਾਂ ਨੇ ਇਕਸੁਰ ਹੋ ਕੇ ਕਿਹਾ ਕਿ ਮੋਹਾਲੀ ਆਈਟੀ ਖੇਤਰ ਵਿੱਚ ਅੱਗੇ ਵੱਧਣ ਲਈ ਬੇਹੱਦ ਉਚਿਤ ਸਥਿਤੀ ਵਿੱਚ ਹੈ ਕਿਉਂਕਿ ਇੱਥੇ ਸੂਬੇ ਅਤੇ ਗੁਆਂਢੀ ਰਾਜਾਂ ਤੋਂ ਉੱਚ ਗੁਣਵੱਤਾ ਵਾਲਾ ਮਨੁੱਖੀ ਸਰਮਾਇਆ ਉਪਲਬਧ ਹੈ, ਟ੍ਰਾਈਸਿਟੀ ਖੇਤਰ ਦਾ ਅਨੁਕੂਲ ਮਾਹੌਲ ਹੈ ਅਤੇ ਹੋਰ ਵੱਡੇ ਸ਼ਹਿਰਾਂ ਦੇ ਮੁਕਾਬਲੇ ਕਾਰੋਬਾਰੀ ਲਾਗਤ ਕਾਫ਼ੀ ਘੱਟ ਹੈ। ਮਾਹਿਰਾਂ ਨੇ ਇਹ ਵੀ ਕਿਹਾ ਕਿ ਕਈ ਆਈਟੀ ਮਾਹਿਰ ਪੰਜਾਬੀ ਆਪਣੇ ਮੂਲ ਵਤਨ ਵਾਪਸ ਆ ਕੇ ਕੰਮ ਕਰਨ ਦੀ ਇੱਛਾ ਰੱਖਦੇ ਹਨ, ਜਿਸ ਨਾਲ ਸਥਾਨਕ ਟੈਲੈਂਟ ਪੂਲ ਹੋਰ ਮਜ਼ਬੂਤ ਹੋਵੇਗਾ।

ਪੈਨਲਿਸਟਾਂ ਨੇ ਮਾਰਕੀਟ ਵਿੱਚ ਉਪਲਬਧ ਵੱਖ-ਵੱਖ ਜੀਸੀਸੀ ਮਾਡਲਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਖੇਤਰ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ ਦੇ ਵਿਸਤ੍ਰਿਤ ਦਾਇਰੇ ਅਤੇ ਭਵਿੱਖੀ ਸੰਭਾਵਨਾਵਾਂ ’ਤੇ ਵੀ ਚਰਚਾ ਕੀਤੀ। ਕੇਪੀਐਮਜੀ ਦੇ ਡਾਇਰੈਕਟਰ ਚੰਦਨ ਸਿੰਘ ਵੱਲੋਂ ਮੋਡਰੇਟ ਕੀਤੇ ਇਸ ਸੈਸ਼ਨ ਦਾ ਸਮਾਪਨ ਇੰਟਰਐਕਟਿਵ ਓਪਨ ਹਾਊਸ ਚਰਚਾ ਅਤੇ ਪੈਨਲਿਸਟਾਂ ਦੇ ਸਨਮਾਨ ਨਾਲ ਹੋਇਆ।

Have something to say? Post your comment

 

More in Chandigarh

ਕਣਕ ਦੀ ਖਰੀਦ ਦੇ ਮਾਮਲੇ ਵਿੱਚ ਹੁਣ ਤੱਕ ਸੰਗਰੂਰ ਮੋਹਰੀ

ਕੀਰਤਪੁਰ ਸਾਹਿਬ ਦੀ 400 ਸਾਲਾ ਸਥਾਪਨਾ ਸ਼ਤਾਬਦੀ ਦੇ ਗੁਰਮਤਿ ਸਮਾਗਮਾਂ ਦੀ ਜਾਹੋ-ਜਲਾਲ ਨਾਲ ਆਰੰਭਤਾ*

ਡਾਇਰੈਕਟਰ ਐਸ. ਸੀ. ਈ. ਆਰ. ਟੀ. ਵੱਲੋਂ ਮਿਸ਼ਨ ਸਮਰੱਥ ਸਬੰਧੀ ਸਕੂਲਾਂ ਦਾ ਅਚਨਚੇਤ ਨਿਰੀਖਣ

ਮੁੱਖ ਮੰਤਰੀ ਸਿਹਤ ਬੀਮਾ ਕਾਰਡ ਜ਼ਰੀਏ ਜ਼ਿਲ੍ਹੇ ਦੇ ਕਈ ਨਿੱਜੀ ਹਸਪਤਾਲਾਂ ਵਿਚ ਮੁਫ਼ਤ ਇਲਾਜ ਉਪਲਭਧ*

ਰੇਲਵੇ ਟਰੈਕ 'ਤੇ ਆਈਈਡੀ ਧਮਾਕੇ ਦੀ ਕੋਸ਼ਿਸ਼ ਦਾ ਮਾਮਲਾ

ਬਰਿੰਦਰ ਕੁਮਾਰ ਗੋਇਲ ਵੱਲੋਂ ਗਿੱਦੜਪਿੰਡੀ, ਮੰਡਾਲਾ ਛੰਨਾ ਵਿਖੇ ਸਤਲੁਜ ਦਰਿਆ ਦੇ ਕੰਢੇ ਚਲ ਰਹੇ ਹੜ੍ਹ ਸੁਰੱਖਿਆ ਕਾਰਜਾਂ ਦਾ ਜਾਇਜ਼ਾ

ਰਾਜ ਸਭਾ ਮੈਂਬਰਾਂ ਵੱਲੋਂ ਪਾਰਟੀ ਬਦਲਣ ਦੇ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ 5 ਮਈ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ

ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਅਧਿਕਾਰੀਆਂ ਨੂੰ 3100 ਪੇਂਡੂ ਸਟੇਡੀਅਮਾਂ ਦਾ ਕੰਮ ਸਮੇਂ ਸਿਰ ਮੁਕੰਮਲ ਕਰਨ ਅਤੇ ਗੁਣਵੱਤਾ ਯਕੀਨੀ ਬਣਾਉਣ ਦੇ ਨਿਰਦੇਸ਼

ਗੈਂਗਸਟਰਾਂ ’ਤੇ ਵਾਰ ਦਾ 99ਵਾਂ ਦਿਨ: ਪੰਜਾਬ ਪੁਲਿਸ ਵੱਲੋਂ 569 ਥਾਵਾਂ ’ਤੇ ਛਾਪੇਮਾਰੀ; 247 ਗ੍ਰਿਫ਼ਤਾਰ

ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪਾਲੀ ਦੇਤਵਾਲੀਆ ਦੇ ਨੌਜਵਾਨ ਪੁੱਤਰ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ