Thursday, October 29, 2026
BREAKING NEWS
• ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ

Chandigarh

ਗੁਰਮੀਤ ਸਿੰਘ ਖੁੱਡੀਆਂ ਵੱਲੋਂ ਯੂ.ਕੇ. ਦੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ

October 28, 2026 10:21 PM
SehajTimes

ਖੁੱਡੀਆਂ ਨੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਐਲਬਾ ਸਮੇਰੀਗਲੋ ਦੀ ਅਗਵਾਈ ਵਾਲੇ ਵਫ਼ਦ ਨਾਲ ਜੈਵਿਕ ਖੇਤੀ, ਡੇਅਰੀ ਅਤੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਬਾਰੇ ਸਾਂਝੇਦਾਰੀ ਲਈ ਕੀਤਾ ਵਿਚਾਰ-ਵਟਾਂਦਰਾ
ਪੰਜਾਬ ਕਿੰਨੂ, ਗਾਜਰ ਅਤੇ ਆਲੂ ਬੀਜ ਉਤਪਾਦਨ ਵਿੱਚ ਮੋਹਰੀ; ਪ੍ਰਤੀ ਦਿਨ 1.28 ਲੀਟਰ ਦੁੱਧ ਦੀ ਉਪਲਬਧਤਾ ਨਾਲ ਦੇਸ਼ ਭਰ 'ਚੋਂ ਪਹਿਲੇ ਸਥਾਨ 'ਤੇ: ਖੁੱਡੀਆਂ
ਫੂਡ ਪ੍ਰੋਸੈਸਿੰਗ ਮੰਤਰੀ ਵੱਲੋਂ ਬ੍ਰਿਟਿਸ਼ ਵਫ਼ਦ ਨੂੰ ਪੂਰਨ ਸਹਿਯੋਗ ਅਤੇ ਨਿਵੇਸ਼ ਲਈ ਹਰ ਸੰਭਵ ਸਹੂਲਤ ਦਾ ਭਰੋਸਾ


ਚੰਡੀਗੜ੍ਹ : 
ਪੰਜਾਬ ਨੂੰ ਦੇਸ਼ ਦੇ ‘ਅੰਨ ਭੰਡਾਰ’ ਤੋਂ ਆਲਮੀ ‘ਫੂਡ ਪ੍ਰੋਸੈਸਿੰਗ ਹੱਬ’ ਵਿੱਚ ਬਦਲਣ ਦੀ ਜ਼ੋਰਦਾਰ ਵਕਾਲਤ ਕਰਦਿਆਂ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਜੈਵਿਕ ਖੇਤੀ, ਪੈਕ-ਹਾਊਸਾਂ, ਕੋਲਡ ਚੇਨਾਂ ਅਤੇ ਡੇਅਰੀ ਤਕਨਾਲੋਜੀ ਦੇ ਖੇਤਰ ਵਿੱਚ ਨਿਵੇਸ਼ ਲਈ ਯੂ.ਕੇ. ਦੇ ਨਿਵੇਸ਼ਕਾਂ ਨੂੰ ਨਿੱਘਾ ਸੱਦਾ ਦਿੱਤਾ। ਉਨ੍ਹਾਂ ਨੇ ‘ਵੇਰਕਾ’ ਅਤੇ ‘ਫਾਈਵ ਰਿਵਰਜ਼’ ਵਰਗੇ ਸਥਾਨਕ ਬ੍ਰਾਂਡਾਂ ਨੂੰ ਬਰਤਾਨਵੀ ਬਾਜ਼ਾਰ ਤੱਕ ਲਿਜਾਣ ਦੀ ਵਕਾਲਤ ਕੀਤੀ। ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ, ਜਿਨ੍ਹਾਂ ਨਾਲ ਫੂਡ ਪ੍ਰੋਸੈਸਿੰਗ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਮੌਜੂਦ ਸਨ, ਨੇ ਇੱਥੇ ਕਿਸਾਨ ਭਵਨ ਵਿਖੇ ਬ੍ਰਿਟਿਸ਼ ਵਫ਼ਦ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਇਸ ਵਫ਼ਦ ਵਿੱਚ ਚੰਡੀਗੜ੍ਹ ਸਥਿਤ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਐਲਬਾ ਸਮੇਰੀਗਲੋ, ਬ੍ਰਿਟਿਸ਼ ਹਾਈ ਕਮਿਸ਼ਨ ਦੇ ਵਪਾਰ ਬਾਰੇ ਫਸਟ ਸੈਕਟਰੀ ਡਾ. ਨਿਕੋਲਸ ਗ੍ਰੀਬਿਟ ਅਤੇ ਸੀਨੀਅਰ ਵਪਾਰ ਸਲਾਹਕਾਰ ਅਨੂਪ ਨਰਾਇਣ ਸ਼ਾਮਲ ਸਨ। ਮੀਟਿੰਗ ਦੌਰਾਨ ਜੈਵਿਕ ਖੇਤੀ, ਡੇਅਰੀ, ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਅਤੇ ਮਿਆਰੀ ਸਰਟੀਫਿਕੇਸ਼ਨ ਸਮੇਤ ਹੋਰਨਾਂ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਚਰਚਾ ਕੀਤੀ ਗਈ। ਵਫ਼ਦ ਦਾ ਸਵਾਗਤ ਕਰਦਿਆਂ ਸ. ਖੁੱਡੀਆਂ ਨੇ ਕਿਹਾ ਕਿ ਕਿਸੇ ਵੀ ਕੌਮਾਂਤਰੀ ਸਮਝੌਤੇ ਵਿੱਚ ਪੰਜਾਬ ਦੇ ਕਿਸਾਨਾਂ ਦੀ ਭਲਾਈ ਸਭ ਤੋਂ ਮੁੱਖ ਰਹੇਗੀ। ਇਸ ਸਬੰਧੀ ਉਨ੍ਹਾਂ ਨੇ ਸੂਬਾ ਸਰਕਾਰ ਵੱਲੋਂ ਪੂਰਨ ਸਹਿਯੋਗ ਦੇਣ ਦੀ ਵਚਨਬੱਧਤਾ ਦੁਹਰਾਈ। ਕਣਕ, ਬਾਸਮਤੀ, ਕਿੰਨੂ, ਨਾਖ਼, ਲੀਚੀ, ਦੁੱਧ ਤੇ ਡੇਅਰੀ ਉਤਪਾਦਾਂ, ਬੀਜ ਆਲੂ ਅਤੇ ਗਾਜਰ ਦੇ ਉਤਪਾਦਨ ਰਾਹੀਂ ਦੇਸ਼ ਦੇ ਅੰਨ ਭੰਡਾਰ ਵਜੋਂ ਪੰਜਾਬ ਦੀ ਅਹਿਮ ਭੂਮਿਕਾ ਨੂੰ ਉਜਾਗਰ ਕਰਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸੂਬੇ ਕੋਲ ਫੂਡ ਪ੍ਰੋਸੈਸਿੰਗ ਦਾ ਬਿਹਤਰੀਨ ਢਾਂਚਾ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਨੈਸਲੇ (ਮੋਗਾ), ਹਿੰਦੁਸਤਾਨ ਯੂਨੀਲੀਵਰ, ਆਈ.ਟੀ.ਸੀ. ਅਤੇ ਅਮੂਲ ਵਰਗੀਆਂ ਆਲਮੀ ਕੰਪਨੀਆਂ ਦੇ ਨਾਲ-ਨਾਲ ਕ੍ਰੇਮਿਕਾ, ਵੇਰਕਾ, ਸੋਹਣਾ ਅਤੇ ਫਾਈਵ ਰੀਵਰਜ਼ (ਪਗਰੇਕਸਕੋ) ਵਰਗੇ ਘਰੇਲੂ ਬ੍ਰਾਂਡਾਂ ਦਾ ਗੜ੍ਹ ਹੋਣ ਦੇ ਨਾਤੇ ਹੁਣ ਪੰਜਾਬ ਸਿਰਫ਼ ਕੱਚੇ ਮਾਲ ਦੀ ਸਪਲਾਈ ਤੱਕ ਸੀਮਤ ਨਾ ਰਹਿ ਕੇ ਸੂਬੇ ਦੇ ਅੰਦਰ ਹੀ ਪ੍ਰੋਸੈਸਿੰਗ, ਪੈਕੇਜਿੰਗ ਅਤੇ ਬ੍ਰਾਂਡਿੰਗ ਰਾਹੀਂ ਵੈਲਿਊ ਚੇਨ ਵਿੱਚ ਅੱਗੇ ਵਧਣ ਦਾ ਟੀਚਾ ਰੱਖਦਾ ਹੈ। ਉਨ੍ਹਾਂ ਕਿਹਾ, “ਪੰਜਾਬ ਕੋਲ ਮਜ਼ਬੂਤ ਖੇਤੀ ਆਧਾਰ, ਸਥਾਪਿਤ ਪ੍ਰੋਸੈਸਿੰਗ ਸਮਰੱਥਾਵਾਂ, ਮਾਨਤਾ ਪ੍ਰਾਪਤ ਬ੍ਰਾਂਡ ਅਤੇ ਨਵੀਨ ਤਕਨਾਲੋਜੀ ਅਧਾਰਤ ਉੱਦਮਾਂ ਦਾ ਦਿਨੋ-ਦਿਨ ਵਧ ਰਿਹਾ ਪੂਲ ਹੈ। ਪੰਜਾਬ ਕਿੰਨੂ, ਗਾਜਰ ਅਤੇ ਰੋਗ-ਮੁਕਤ ਆਲੂ ਬੀਜ ਉਤਪਾਦਨ ਵਿੱਚ ਪਹਿਲੇ, ਨਾਖ਼ ਵਿੱਚ ਦੂਜੇ ਅਤੇ ਮਟਰ ਤੇ ਸ਼ਹਿਦ ਉਤਪਾਦਨ ਵਿੱਚ ਤੀਜੇ ਸਥਾਨ 'ਤੇ ਹੈ, ਜਦਕਿ ਪ੍ਰਤੀ ਵਿਅਕਤੀ ਪ੍ਰਤੀ ਦਿਨ 1.28 ਲੀਟਰ ਦੁੱਧ ਦੀ ਉਪਲਬਧਤਾ ਨਾਲ ਇਹ ਦੇਸ਼ ਭਰ ਵਿੱਚ ਸਿਖ਼ਰਲੇ ਸਥਾਨ 'ਤੇ ਹੈ। ਅਸੀਂ ਇਨ੍ਹਾਂ ਸਮਰੱਥਾਵਾਂ ਨੂੰ ਯੂ.ਕੇ. ਦੇ ਬਾਜ਼ਾਰ ਦੀ ਮੰਗ, ਤਕਨਾਲੋਜੀ, ਨਿਵੇਸ਼ ਅਤੇ ਮੁਹਾਰਤ ਨਾਲ ਜੋੜਨ ਦੀਆਂ ਅਥਾਹ ਸੰਭਾਵਨਾਵਾਂ ਦੇਖਦੇ ਹਾਂ, ਜਿਸ ਨਾਲ ਕਾਰੋਬਾਰਾਂ ਨੂੰ ਲਾਭ ਹੋਵੇਗਾ ਅਤੇ ਕਿਸਾਨਾਂ ਤੇ ਫੂਡ ਪ੍ਰੋਸੈਸਿੰਗ ਉੱਦਮਾਂ ਲਈ ਵੀ ਨਵੇਂ ਮੌਕੇ ਪੈਦਾ ਹੋਣਗੇ।” ਸੂਬੇ ਦੀ ਆਰਥਿਕ ਮਜ਼ਬੂਤੀ ਦਾ ਜ਼ਿਕਰ ਕਰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਖੇਤੀਬਾੜੀ ਅਤੇ ਸਹਾਇਕ ਧੰਦੇ ਪੰਜਾਬ ਦੇ ਗਰੌਸ ਸਟੇਟ ਵੈਲਿਊ ਐਡੀਸ਼ਨ (ਜੀ.ਐਸ.ਵੀ.ਏ.) ਵਿੱਚ 27 ਫ਼ੀਸਦੀ ਯੋਗਦਾਨ ਪਾਉਂਦੇ ਹਨ, ਜਦਕਿ ਫੂਡ ਪ੍ਰੋਸੈਸਿੰਗ ਖੇਤਰ ਹੀ ਰਜਿਸਟਰਡ ਫੈਕਟਰੀਆਂ ਦਾ 8 ਫ਼ੀਸਦੀ ਅਤੇ ਸੂਬੇ ਦੇ ਰਜਿਸਟਰਡ ਮੈਨੂਫੈਕਚਰਿੰਗ ਜੀ.ਐਸ.ਵੀ.ਏ. ਦਾ 26.68 ਫ਼ੀਸਦੀ ਬਣਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਕੇਂਦਰੀ ਪੂਲ ਵਿੱਚ 47 ਫ਼ੀਸਦੀ ਕਣਕ ਅਤੇ 37 ਫ਼ੀਸਦੀ ਝੋਨੇ ਦਾ ਯੋਗਦਾਨ ਪਾਉਂਦਾ ਹੈ। ਇਸ ਢਾਂਚੇ ਨੂੰ 3,292 ਰਜਿਸਟਰਡ ਫੂਡ ਪ੍ਰੋਸੈਸਿੰਗ ਫੈਕਟਰੀਆਂ, 151 ਕਿਸਾਨ ਉਤਪਾਦਕ ਸੰਗਠਨਾਂ (ਐਫ.ਪੀ.ਓਜ਼), ਪੀ.ਐਮ.ਐਫ.ਐਮ.ਈ. ਸਕੀਮ ਅਧੀਨ 3,750 ਸੂਖਮ ਉੱਦਮਾਂ, ਤਿੰਨ ਮੈਗਾ ਫੂਡ ਪਾਰਕਾਂ, 12 ਲੱਖ ਮੀਟ੍ਰਿਕ ਟਨ ਦੀ ਕੋਲਡ ਸਟੋਰੇਜ ਸਮਰੱਥਾ ਅਤੇ ਚਾਰ ਐਨ.ਏ.ਬੀ.ਐਲ. ਪ੍ਰਵਾਨਿਤ ਫੂਡ ਟੈਸਟਿੰਗ ਲੈਬਾਰਟਰੀਆਂ ਦਾ ਸਮਰਥਨ ਹਾਸਲ ਹੈ। ਨਿਵੇਸ਼ ਦੇ ਮੌਕਿਆਂ ਦੀ ਰੂਪ-ਰੇਖਾ ਦੱਸਦਿਆਂ ਸ. ਖੁੱਡੀਆਂ ਨੇ ਤਕਨਾਲੋਜੀ ਟਰਾਂਸਫਰ ਅਤੇ ਬ੍ਰਾਂਡ ਭਾਈਵਾਲੀ 'ਤੇ ਜ਼ੋਰ ਦਿੱਤਾ। ਉਨ੍ਹਾਂ ਸੂਬਾ ਸਰਕਾਰ ਦੇ ਬ੍ਰਾਂਡ ‘ਵੇਰਕਾ’ ਅਤੇ ‘ਫਾਈਵ ਰੀਵਰਜ਼’ ਨੂੰ ਸਾਂਝੇ ਲਾਭ ਵਾਲੇ ਮਾਡਲ ਵਜੋਂ ਪੇਸ਼ ਕੀਤਾ, ਜਿੱਥੇ ਪੰਜਾਬ ਦੀ ਪ੍ਰੋਸੈਸਿੰਗ ਸਮਰੱਥਾ ਨੂੰ ਯੂ.ਕੇ. ਦੀ ਤਕਨਾਲੋਜੀ ਅਤੇ ਬਾਜ਼ਾਰ ਤੱਕ ਪਹੁੰਚ ਰਾਹੀਂ ਲਾਹਾ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ‘ਇਨਵੈਸਟ ਪੰਜਾਬ’ ਵੱਲੋਂ ਯੂ.ਕੇ. ਦੇ ਨਿਵੇਸ਼ਕਾਂ ਨੂੰ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਕੈਬਨਿਟ ਮੰਤਰੀ ਨੇ ਯੂ.ਕੇ. ਨੂੰ ਪੈਕ-ਹਾਊਸਿਜ਼ ਅਤੇ ਪ੍ਰੀ-ਕੂਲਿੰਗ ਸਹੂਲਤਾਂ, ਕੋਲਡ-ਚੇਨ ਕੁਨੈਕਟੀਵਿਟੀ, ਆਧੁਨਿਕ ਪ੍ਰੋਸੈਸਿੰਗ ਉਪਕਰਣਾਂ ਲਈ ਤਕਨਾਲੋਜੀ ਟਰਾਂਸਫ਼ਰ ਅਤੇ ਵੈਲਿਊ-ਐਡਿਸ਼ਨ ਰਾਹੀਂ ਕਿੰਨੂ ਦੇ ਛਿਲਕਿਆਂ ਤੇ ਉਪ-ਉਤਪਾਦਾਂ ਦੀ ਪ੍ਰੋਡੱਕਟ ਇਨੋਵੇਸ਼ਨ ਆਦਿ ਵਿੱਚ ਸਾਂਝੇ ਬੁਨਿਆਦੀ ਢਾਂਚੇ ਲਈ ਸਹਿਯੋਗ ਦਾ ਸੱਦਾ ਦਿੱਤਾ। ਯੂ.ਕੇ. ਮਾਰਕੀਟ ਵਿੱਚ ਨਿਰਯਾਤ ਲਈ ਕਿੰਨੂ ਜੂਸ ਕੰਸਨਟਰੇਟ, ਸ਼ਹਿਦ, ਮੱਖਣ, ਪਨੀਰ ਤੇ ਐਸ.ਐਮ.ਪੀ. ਸਮੇਤ ਡੇਅਰੀ ਉਤਪਾਦ ਅਤੇ ਡੱਬਾਬੰਦ ਰਾਜਮਾਂਹ ਵਰਗੀਆਂ ਰੈਡੀ-ਟੂ-ਈਟ ਵਸਤਾਂ ਨੂੰ ਸੰਭਾਵੀ ਉਤਪਾਦਾਂ ਵਜੋਂ ਪਛਾਣਿਆ ਗਿਆ ਹੈ। ਭਾਰਤ-ਯੂ.ਕੇ. ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ (ਸੀ.ਈ.ਟੀ.ਏ.) ਬਾਰੇ ਬੋਲਦਿਆਂ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਨੇ ਕਿਹਾ ਕਿ ਇਹ ਸਮਝੌਤਾ ਪੰਜਾਬ ਨੂੰ ਪ੍ਰੋਸੈਸਡ ਫੂਡਜ਼, ਬਾਸਮਤੀ, ਮਸਾਲੇ, ਸ਼ਹਿਦ, ਅਚਾਰ ਅਤੇ ਕਿੰਨੂ ਉਤਪਾਦਾਂ ਲਈ ਯੂ.ਕੇ. ਦੀਆਂ 99 ਫ਼ੀਸਦ ਟੈਰਿਫ ਲਾਈਨਾਂ 'ਤੇ ਜ਼ੀਰੋ-ਡਿਊਟੀ ਪਹੁੰਚ ਪ੍ਰਦਾਨ ਕਰਦਾ ਹੈ, ਜਦਕਿ ਸਥਾਨਕ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਡੇਅਰੀ ਅਤੇ ਅਨਾਜ ਵਰਗੇ ਸੰਵੇਦਨਸ਼ੀਲ ਖੇਤਰਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ, “ਜ਼ੀਰੋ ਟੈਰਿਫ ਯੂ.ਕੇ. ਨਾਲ ਵਪਾਰ ਦਾ ਰਸਤਾ ਖੋਲ੍ਹਦਾ ਹੈ ਅਤੇ ਅਸੀਂ ਯੂ.ਕੇ. ਦੇ ਮਿਆਰੀ ਗੁਣਵੱਤਾ ਤੇ ਭੋਜਨ ਸੁਰੱਖਿਆ ਸਬੰਧੀ ਮਾਪਦੰਡਾਂ 'ਤੇ ਖ਼ਰਾ ਉਤਰ ਕੇ ਇਸ ਵਿੱਚੋਂ ਆਸਾਨੀ ਨਾਲ ਅੱਗੇ ਵਧ ਸਕਦੇ ਹਾਂ; ਜਿਸ ਸਦਕਾ ਯੂ.ਕੇ. ਨਾਲ ਸਾਡੀ ਭਾਈਵਾਲੀ ਵਧੇਰੇ ਅਹਿਮ ਸਾਬਤ ਹੋ ਸਕਦੀ ਹੈ।” ਇਸ ਮੌਕੇ ਵਧੀਕ ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਲਤੀਫ਼ ਅਹਿਮਦ, ਜੁਆਇੰਟ ਸਕੱਤਰ ਪੰਜਾਬ ਮੰਡੀ ਬੋਰਡ ਹਰਜੀਤ ਸਿੰਘ ਸੰਧੂ, ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਗੁਰਜੀਤ ਸਿੰਘ ਬਰਾੜ, ਡਾਇਰੈਕਟਰ ਪਸ਼ੂ ਪਾਲਣ ਪਰਮਦੀਪ ਸਿੰਘ ਵਾਲੀਆ, ਪੀ.ਏ.ਯੂ. ਦੇ ਡਾਇਰੈਕਟਰ (ਖੋਜ) ਡਾ. ਅਜਮੇਰ ਸਿੰਘ ਢੱਟ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

Have something to say? Post your comment

More in Chandigarh

ਗੈਂਗਸਟਰਾਂ 'ਤੇ ਵਾਰ ਦਾ 281ਵਾਂ ਦਿਨ: ਪੰਜਾਬ ਪੁਲਿਸ ਵੱਲੋਂ 587 ਥਾਈਂ ਛਾਪੇਮਾਰੀ; 235 ਕਾਬੂ

ਭਗਵੰਤ ਮਾਨ ਸਰਕਾਰ ਨੇ ਟਰਾਂਸਪੋਰਟ ਵਿਭਾਗ ਵਿੱਚ ਤਰਸ ਦੇ ਆਧਾਰ 'ਤੇ 9 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ

ਨਗਰ ਨਿਗਮ ਦਾ ਇੰਸਪੈਕਟਰ ਰੰਗੇ ਹੱਥੀਂ ਕਾਬੂ

ਕੋਈ ਵੀ ਬੱਚਾ ਖੁਦ ਨੂੰ ਇਕੱਲਾ ਨਾ ਸਮਝੇ : ਡਾ. ਬਲਜੀਤ ਕੌਰ

ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਤਿਆਰੀਆਂ ਦੀ ਸਮੀਖਿਆ ਦੇ ਦੂਜੇ ਦਿਨ ਜ਼ਿਲ੍ਹਾ ਪੱਧਰੀ ਤਿਆਰੀ ਦਾ ਜਾਇਜ਼ਾ ਲਿਆ

ਪੈਰੋਲ ਪਟੀਸ਼ਨ ’ਤੇ ਜਗਤਾਰ ਸਿੰਘ ਹਵਾਰਾ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ ; ਅਗਲੀ ਸੁਣਵਾਈ 19 ਨਵੰਬਰ ਨੂੰ

ਲੋਕ ਭਲਾਈ ਸਕੀਮਾਂ ਨੂੰ ‘ਫ੍ਰੀਬੀਜ਼’ ਕਹਿਣਾ ਆਮ ਲੋਕਾਂ ਦੀਆਂ ਆਸਾਂ-ਉਮੀਦਾਂ ਦਾ ਅਪਮਾਨ: ਡਾ. ਬਲਜੀਤ ਕੌਰ

ਪੰਜਾਬ ਆਪਣੇ ਹਿੱਸੇ ਦੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਦੇਵੇਗਾ; ਵਿਧਾਨ ਸਭਾ ਵੱਲੋਂ ਮਤਾ ਪਾਸ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ 16ਵੀਂ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ ਅਣਮਿੱਥੇ ਸਮੇਂ ਲਈ ਮੁਲਤਵੀ

ਪੰਜਾਬ ਵਿਧਾਨ ਸਭਾ ਵੱਲੋਂ ਭਗਵੰਤ ਮਾਨ ਸਰਕਾਰ ਦੁਆਰਾ ਲੋਕਾਂ ਲਈ ਸ਼ੁਰੂ ਕੀਤੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਅਤੇ ਵਿੱਤੀ ਲਾਭਾਂ ਦੀ ਰਾਖੀ ਲਈ ਸਰਬਸੰਮਤੀ ਨਾਲ ਮਤਾ ਪਾਸ