‘ਸ਼ਹਿਰ ਤੇਰੇ’ ਮਨੀਸ਼ ਮਲਹੋਤਰਾ ਦੀ ਪਹਿਲੀ ਫ਼ਿਲਮ ‘ਗੁਸਤਾਖ ਇਸ਼ਕ – ਕੁਝ ਪਹਿਲੇ ਜਿਹਾ’ ਦਾ ਤੀਜਾ ਗੀਤ ਹੈ। ਇਸ ਤੋਂ ਪਹਿਲਾਂ ‘ਉਲ ਜਲੂਲ ਇਸ਼ਕ’ ਅਤੇ ‘ਆਪ ਇਸ ਧੂਪ’ ਨੂੰ ਦਰਸ਼ਕਾਂ ਵੱਲੋਂ ਸ਼ਾਨਦਾਰ ਪ੍ਰਤੀਕਿਰਿਆ ਮਿਲੀ ਸੀ। ਫੈਸ਼ਨ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾ ਚੁੱਕੇ ਮਨੀਸ਼ ਮਲਹੋਤਰਾ ਹੁਣ ਸਟੇਜ5 ਪ੍ਰੋਡਕਸ਼ਨ ਦੇ ਬੈਨਰ ਹੇਠ ਨਿਰਮਾਤਾ ਦੇ ਤੌਰ ‘ਤੇ ਆਪਣੀ ਪਹਿਲੀ ਫ਼ਿਲਮ ਲੈ ਕੇ ਆ ਰਹੇ ਹਨ, ਜੋ ਪੁਰਾਣੀ ਮੁਹੱਬਤ ਅਤੇ ਜਜ਼ਬੇ ਨੂੰ ਨਵੇਂ ਅੰਦਾਜ਼ ਵਿੱਚ ਪੇਸ਼ ਕਰਦੀ ਹੈ। ਫ਼ਿਲਮ 21 ਨਵੰਬਰ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਹ ਗੀਤ ਉਸ ਅਹਿਸਾਸ ਨੂੰ ਬਿਆਨ ਕਰਦਾ ਹੈ ਜਦੋਂ ਕਿਸੇ ਦੀ ਉਡੀਕ ਸਾਲਾਂ ਵਰਗੀ ਲੱਗਦੀ ਹੈ, ਪਰ ਉਮੀਦ ਜ਼ਿੰਦਾ ਰਹਿੰਦੀ ਹੈ। ‘ਸ਼ਹਿਰ ਤੇਰੇ’ ਦੂਰੀਆਂ ਨੂੰ ਸ਼ਬਦ ਦਿੰਦਾ ਹੈ ਅਤੇ ਅਧੂਰੇ ਜਜ਼ਬਾਤਾਂ ਨੂੰ ਇਕ ਖੂਬਸੂਰਤ ਕਵਿਤਾ ਵਿੱਚ ਬਦਲ ਦਿੰਦਾ ਹੈ। ਸਰਦੀਆਂ ਦੀ ਖਾਮੋਸ਼ੀ ਤੇ ਬਰਸਾਤ ਦੀ ਨਮੀ ਦੇ ਦਰਮਿਆਨ ਸਮੇਂ ਅਤੇ ਭਾਵਨਾਵਾਂ ਦਾ ਖੂਬਸੂਰਤ ਮੇਲ ਇਸ ਗੀਤ ਵਿੱਚ ਨਜ਼ਰ ਆਉਂਦਾ ਹੈ। ਵਿਜੇ ਵਰਮਾ ਅਤੇ ਫਾਤਿਮਾ ਸਨਾ ਸ਼ੇਖ ਦੀ ਦਿਲ ਨੂੰ ਛੂਹਣ ਵਾਲੀ ਕੈਮਿਸਟਰੀ ਗੀਤ ਨੂੰ ਹੋਰ ਖ਼ਾਸ ਬਣਾਉਂਦੀ ਹੈ, ਜਦਕਿ ਨਸੀਰੁੱਦਿਨ ਸ਼ਾਹ ਅਤੇ ਸ਼ਾਰੀਬ ਹਾਸ਼ਮੀ ਆਪਣੀ ਮਜ਼ਬੂਤ ਮੌਜੂਦਗੀ ਨਾਲ ਇਸ ਵਿੱਚ ਗਹਿਰਾਈ ਪੈਦਾ ਕਰਦੇ ਹਨ।
ਇਸ ਗੀਤ ਵਿੱਚ ਸੰਗੀਤ ਦੇ ਦਿਗਗਜ ਇਕੱਠੇ ਹੋਏ ਹਨ ਵਿਸ਼ਾਲ ਭਾਰਦਵਾਜ ਦਾ ਸੁਕੂਨਭਰਾ ਸੰਗੀਤ, ਜਾਜ਼ਿਮ ਸ਼ਰਮਾ ਅਤੇ ਹਿਮਾਨੀ ਕਪੂਰ ਦੀਆਂ ਭਾਵਨਾਵਾਂ ਨਾਲ ਭਰੀਆਂ ਆਵਾਜ਼ਾਂ, ਅਤੇ ਗੁਲਜ਼ਾਰ ਦੇ ਦਿਲ ਨੂੰ ਛੂਹ ਜਾਣ ਵਾਲੇ ਬੋਲ ਮਿਲ ਕੇ ਇਸ ਗੀਤ ਨੂੰ ਵਿਸ਼ੇਸ਼ ਬਣਾਉਂਦੇ ਹਨ। ‘ਗੁਸਤਾਖ ਇਸ਼ਕ’ ਮਨੀਸ਼ ਮਲਹੋਤਰਾ ਦੇ ਨਿਰਮਾਤਾ ਰੂਪ ਦੀ ਨਵੀਂ ਸ਼ੁਰੂਆਤ ਹੈ, ਜਿਸ ਵਿੱਚ ਕਲਾਸਿਕ ਕਹਾਣੀਬਿਆਨ ਦੇ ਅੰਦਾਜ਼ ਅਤੇ ਆਧੁਨਿਕ ਸਿਨੇਮਾ ਦਾ ਸੁੰਦਰ ਮਿਲਾਪ ਵੇਖਣ ਨੂੰ ਮਿਲਦਾ ਹੈ। ਆਪਣੇ ਭਰਾ ਦਿਨੇਸ਼ ਮਲਹੋਤਰਾ ਨਾਲ ਮਿਲ ਕੇ ਬਣਾਈ ਇਸ ਫ਼ਿਲਮ ਦਾ ਨਿਰਦੇਸ਼ਨ ਵਿਭੂ ਪੁਰੀ ਨੇ ਕੀਤਾ ਹੈ। ਇਹ ਕਹਾਣੀ ਪੁਰਾਣੀ ਦਿੱਲੀ ਦੀਆਂ ਗਲੀਆਂ ਅਤੇ ਪੰਜਾਬ ਦੀਆਂ ਢਲਦੀਆਂ ਕੋਠੀਆਂ ਦੇ ਦਰਮਿਆਨ ਇਕ ਅਧੂਰੀ ਪਰ ਡੂੰਘੀ ਮੁਹੱਬਤ ਦੀ ਦਾਸਤਾਨ ਬਿਆਨ ਕਰਦੀ ਹੈ।