ਪੰਜਾਬੀ ਸਿੰਗਰ ਬੀ. ਪ੍ਰਾਕ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਅਤੇ ਗਾਇਕ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। 6 ਜਨਵਰੀ ਦੀ ਦੁਪਹਿਰ ਨੂੰ ਬੀ ਪ੍ਰਾਕ ਦੇ ਸਾਥੀ ਪੰਜਾਬੀ ਸਿੰਗਰ ਦਿਲਨੂਰ ਨੂੰ ਇੱਕ ਆਡੀਓ ਰਿਕਾਰਡਿੰਗ ਭੇਜੀ ਗਈ ਸੀ। 5 ਜਨਵਰੀ ਨੂੰ ਦੋ ਕਾਲਾਂ ਆਈਆਂ ਸਨ ਪਰ ਉਸਨੇ ਜਵਾਬ ਨਹੀਂ ਦਿੱਤਾ। 6 ਜਨਵਰੀ ਨੂੰ ਕਾਲ ਵੀ ਇੱਕ ਵਿਦੇਸ਼ੀ ਨੰਬਰ ਤੋਂ ਆਈ ਸੀ। ਗਾਇਕ ਦਿਲਨੂਰ ਨੇ ਐਸਐਸਪੀ, ਮੋਹਾਲੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਮੁਤਾਬਕ ਉਸ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਧਮਕੀ ਭਰੀਆਂ ਕਾਲਾਂ ਆਈਆਂ। ਕਾਲ ਕਰਨ ਵਾਲੇ ਨੇ ਗਾਇਕ ਦਿਲਨੂਰ ਨੂੰ ਕਿਹਾ ਕਿ ਉਹ ਆਪਣੇ ਦੋਸਤ, ਬਾਲੀਵੁੱਡ ਅਤੇ ਪੰਜਾਬੀ ਗਾਇਕ ਬੀ. ਪ੍ਰਾਕ ਲਈ 10 ਕਰੋੜ ਰੁਪਏ ਦੀ ਫਿਰੌਤੀ ਦਾ ਮੈਸੇਜ ਦੇਵੇ। ਕਾਲ ਕਰਨ ਵਾਲੇ ਨੇ ਚਿਤਾਵਨੀ ਦਿੱਤੀ ਕਿ ਜੇ ਇੱਕ ਹਫਤੇ ਅੰਦਰ ਫਿਰੌਤੀ ਦੀ ਰਕਮ ਨਹੀਂ ਦਿੱਤੀ ਗਈ ਤਾਂ ਬੀ ਪ੍ਰਾਕ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਜਾਏਗਾ।