ਭੁਰਥਲਾ ਮੰਡੇਰ : ਪਿੰਡ ਭੁਰਥਲਾ ਮੰਡੇਰ ਵਿਖੇ ਦਿਨ ਐਤਵਾਰ ਨੂੰ ਤੀਆਂ ਦਾ ਤਿਉਹਾਰ ਸਤਿੰਦਰ ਪਾਲ ਕੌਰ ਮੰਡੇਰ ਦੀ ਯੋਗ ਅਗਵਾਈ ਹੇਠ ਧੂਮਧਾਮ ਨਾਲ ਮਨਾਇਆ ਗਿਆ, ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸਰਦਾਰਨੀ ਪਰਮਿੰਦਰ ਕੌਰ ਅਤੇ ਕਿਰਨਦੀਪ ਕੌਰ ਨਨੜੇ ਜੀ ਨੇ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਤੌਰ ਤੇ ਹਰਪ੍ਰੀਤ ਕੌਰ ਮੰਡੇਰ ਸਾਬਕਾ ਸਰਪੰਚ ਪਿੰਡ ਭੁਰਥਲਾ ਮੰਡੇਰ, ਸਤਵੰਤ ਕੌਰ ਸੱਤੀ, ਲਖਵਿੰਦਰ ਕੌਰ ਪਿੰਕੀ, ਸਰਬਜੀਤ ਕੌਰ ਢਿੱਲੋਂ, ਪ੍ਰੀਤੀ ਲੁਧਿਆਣਾ, ਸਰਬਜੀਤ ਕੌਰ ਸਹੋਤਾ, ਸਪਨਾ ਰਾਣੀ, ਮਨਦੀਪ ਕੌਰ ਰਹਿਲ, ਪੁਸਪਿੰਦਰ ਕੌਰ ਸਿੱਧੂ, ਮਨਦੀਪ ਕੌਰ ਢਿੱਲੋਂ, ਵਿਨਾਕਸ਼ੀ ਜੋਸ਼ੀ, ਅਮਰਜੀਤ ਕੌਰ, ਗੁਰਸ਼ਰਨ ਕੌਰ, ਸੁਮਨਦੀਪ ਕੌਰ, ਮਨਦੀਪ ਕੌਰ ਮੰਡੇਰ, ਰਮਨ ਮੰਡੇਰ, ਆਦਿ ਨੇ ਆਪਣੀ ਵਿਸ਼ੇਸ਼ ਹਾਜ਼ਰੀ ਲਵਾਈ। ਵੱਖੋ ਵੱਖ ਧੀਆਂ ਧਿਆਣੀਆਂ ਅਤੇ ਪਿੰਡ ਦੀਆਂ ਮੁਟਿਆਰਾਂ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਵੱਖੋ ਵੱਖ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ।

ਜੱਜ ਸਾਹਿਬਾਨ ਦੀ ਡਿਊਟੀ ਨਿਭਾਉਂਦਿਆਂ ਸਰਦਾਰਨੀ ਪਰਮਿੰਦਰ ਕੌਰ, ਕਿਰਨਦੀਪ ਕੌਰ ਨਨੜੇ, ਅਤੇ ਸਤਵੰਤ ਕੌਰ ਸੱਤੀ ਜੀ ਨੇ ਰਜਿੰਦਰ ਕੌਰ ਨੂੰ ਮਿਸਿਜ ਤੀਜ, ਸਿਮਰਨਜੀਤ ਕੌਰ ਨੂੰ ਮਿਸ ਤੀਜ, ਹਰਪ੍ਰੀਤ ਕੌਰ ਨੂੰ ਮਿਸ ਤੀਜ ਰਨਰਅੱਪ ਅਤੇ ਸੋਹਣਾ ਪੰਜਾਬੀ ਪਹਿਰਾਵਾ, ਲਖਵਿੰਦਰ ਕੌਰ ਪਿੰਕੀ ਨੂੰ ਸੋਹਣੀ ਪੰਜਾਬਣ, ਮਨਦੀਪ ਕੌਰ ਰਹਿਲ ਨੂੰ ਸੋਹਣੀ ਪੰਜਾਬੀ ਜੁੱਤੀ, ਜਗਦੀਪ ਕੌਰ ਨੂੰ ਸੋਹਣਾ ਹਾਰ ਸ਼ਿੰਗਾਰ, ਗੁਰਜੀਤ ਕੌਰ ਨੂੰ ਸੋਹਣੀ ਨੱਥ, ਕਰਮਜੀਤ ਕੌਰ ਨੂੰ ਲੰਬੀ ਗੁੱਤ, ਅਨੂਰੀਤ ਕੌਰ ਨੂੰ ਝੂਟੇ ਖਾਂਦਾ ਲੱਕ, ਜਸਪਾਲ ਕੌਰ ਨੂੰ ਸਭ ਤੋਂ ਸੁੰਦਰ ਬੋਲੀ, ਰਾਜਵਿੰਦਰ ਕੌਰ ਨੂੰ ਗੂੜੀ ਮਹਿੰਦੀ, ਹਰਦੀਪ ਕੌਰ ਨੂੰ ਸਰ੍ਹ ਜਿਹਾ ਕੱਦ, ਪ੍ਰਨੀਤ ਕੌਰ ਨੂੰ ਵਧੀਆ ਮੇਜ਼ਬਾਨੀ ਦੇ ਖਿਤਾਬ ਨਾਲ ਨਿਵਾਜਿਆ ਗਿਆ। ਮੁੱਖ ਮਹਿਮਾਨਾਂ ਵੱਲੋਂ ਆਪਣੇ ਸੰਬੋਧਨ ਵਿੱਚ ਇਸ ਤੀਜ਼ ਮੇਲੇ ਨੂੰ ਖੂਬ ਸਰਾਹਿਆ ਗਿਆ। ਸਮੁੱਚੇ ਪ੍ਰੋਗਰਾਮ ਦੀ ਮੀਡੀਆ ਕਵਰੇਜ ਪੱਤਰਕਾਰ ਸੁਖਵਿੰਦਰ ਸਿੰਘ ਅਟਵਾਲ, ਲਖਵਿੰਦਰ ਸਿੰਘ ਜਰਗ ਵੱਲੋਂ ਕੀਤੀ ਗਈ ਅਤੇ ਫੋਟੋਗ੍ਰਾਫੀ, ਵੀਡੀਓਗ੍ਰਾਫੀ ਅਤੇ ਯੂ ਟਿਊਬ ਤੇ ਸਾਰਾ ਪ੍ਰੋਗਰਾਮ ਲਾਈਵ ਚਲਾਉਣ ਦੀ ਜਿੰਮੇਵਾਰੀ ਨਿੱਕਾ ਸੋਖਲ ਵੱਲੋਂ ਬਾਖੂਬੀ ਨਿਭਾਈ ਗਈ। ਬਿੱਲਾ ਢੋਲੀ ਜਰਗ ਵੱਲੋਂ ਢੋਲ ਦੀ ਧਮਾਲ ਨਾਲ ਖੂਬ ਰੌਣਕਾਂ ਲਗਾਈਆਂ ਗਈਆਂ ਅਤੇ ਅੰਤ ਵਿੱਚ ਮੁੱਖ ਪ੍ਰਬੰਧਕ ਹਰਦੀਪ ਸਿੰਘ ਰਾਜੂ ਮੰਡੇਰ ਪਟਵਾਰੀ ਵੱਲੋਂ ਇਸ ਤੀਆਂ ਦੇ ਵਿਹੜੇ ਵਿੱਚ ਪਹੁੰਚਣ ਤੇ ਸਭ ਦਾ ਧੰਨਵਾਦ ਕੀਤਾ ਗਿਆ।