Sunday, June 15, 2025

Entertainment

ਮਾਂ ਚਰਨ ਕੌਰ ਨੇ ਨਿੱਕੇ ਸਿੱਧੂ ਦੇ ਪਹਿਲੇ ਜਨਮਦਿਨ ‘ਤੇ ਪਾਈ ਭਾਵੁਕ ਪੋਸਟ

March 17, 2025 01:42 PM
SehajTimes

ਮਾਤਾ ਚਰਨ ਕੌਰ ਨੇ ਅੱਜ ਨਿੱਕੇ ਸਿੱਧੂ ਦਾ ਪਹਿਲਾ ਜਨਮ ਦਿਨ ਮੌਕੇ ਸੋਸ਼ਲ ਮੀਡੀਆ ‘ਤੇ ਭਾਵੁਕ ਪੋਸਟ ਸਾਂਝੀ ਕੀਤੀ ਹੈ ਤੇ ਦਿਲ ਦੇ ਜਜ਼ਬਾਤਾਂ ਨੂੰ ਸਾਰਿਆਂ ਨਾਲ ਸਾਂਝਾ ਕੀਤਾ ਹੈ ਤੇ ਨਾਲ ਹੀ ਸਿੱਧੂ ਮੂਸੇਵਾਲਾ ਦਾ ਵੀ ਜਿਕਰ ਕੀਤਾ ਹੈ।


ਮਾਂ ਚਰਨ ਕੌਰ ਨੇ ਲਿਖਿਆ-
“ਤੇਰੇ ਆਉਣ ਨਾਲ, ਦਿਲਾਂ ‘ਚ ਅਮਰ ਸੁਰ ਛਿੜਿਆ”
“ਜਿਵੇਂ ਟੁੱਟੇ ਤਾਰਿਆਂ ਨੂੰ ਨਵਾਂ ਅਕਾਸ਼ ਜੁੜਿਆ”
“ਸਿੱਧੂ ਦੀ ਰੂਹ ਤੇਰੇ ‘ਚ ਇਉਂ ਵਸਦੀ ਏ”
“ਜਿਵੇਂ ਮਿੱਟੀ ‘ਚ ਖੁਸ਼ਬੂ ਹਮੇਸ਼ਾ ਰਸਦੀ ਏ”
“ਤੇਰੀ ਹਰ ਕਿਲਕਾਰੀ ਇੱਕ ਨਵਾਂ ਰਾਗ ਸੁਣਾਉਂਦੀ ਏ”
“ਉਸਦੀ ਆਵਾਜ ਤੇਰੇ ‘ਚ ਇਉਂ ਵਸਦੀ ਏ”
“ਤੂੰ ਵੱਡਾ ਹੋ ਕੇ ਉਸਦਾ ਸੁਪਨਾ ਸੱਚ ਕਰਨਾ ਏ”
“ਉਸਦੇ ਗੀਤਾਂ ਨੂੰ ਦੁਨੀਆਂ ‘ਚ ਫੇਰ ਰੁਸ਼ਨਾਉਣਾ ਏ ”
“ਤੇਰੀਆਂ ਅੱਖਾਂ ‘ਚ, ਉਸਦਾ ਨੂਰ ਦਿਖਾਈ ਦਿੰਦਾ ਏ”
“ਜਿਵੇਂ ਚੰਨ ਰੋਸ਼ਨੀ, ਚਾਰੇ ਪਾਸੇ ਫੈਲਾਉਂਦਾ ਏ”
“ਰੱਬ ਕਰੇ ਤੂੰ ਸਦਾ ਖੁਸ਼ੀਆਂ ਮਾਣਦਾ ਰਹੇ”
“ਤੇਰੇ ਦਿਲ ‘ਚ ਪਿਆਰ ਦਾ ਦੀਵਾ ਜਗਦਾ ਰਹੇ”
“ਜਨਮ ਦਿਨ ਮੁਬਾਰਕ ਸਾਡੇ ਅਮਲੋਕ ਹੀਰੇ”
“ਤੇਰੀ ਜ਼ਿੰਦਗੀ ਹੋਵੇ ਸਦਾ ਖੁਸ਼ੀਆਂ ਦੇ ਘੇਰੇ”
“ਤੇਰੇ ਆਉਣ ਨਾਲ ਦਿਲਾਂ ‘ਚ ਆਸ ਮੁੜ ਜਾਗੀ ਏ ਪੁੱਤ”
ਇਸ ਤਰ੍ਹਾਂ ਮਾਂ ਚਰਨ ਕੌਰ ਵੱਲੋਂ ਆਪਣੇ ਪੁੱਤ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਗਈ ਹੈ। ਭਾਵੇਂ ਨਿੱਕੇ ਸਿੱਧੂ ਦੇ ਆਉਣ ਨਾਲ ਮਾਂ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਦੇ ਮਨ ਵਿਚ ਜਿਊਣ ਦੀ ਆਸ ਜਾਗੀ ਹੈ ਪਰ ਫਿਰ ਵੀ ਸਿੱਧੂ ਮੂਸੇਵਾਲਾ ਦੀ ਯਾਦ ਉਨ੍ਹਾਂ ਨੂੰ ਸਤਾਉਂਦੀ ਰਹਿੰਦੀ ਹੈ।

Have something to say? Post your comment

 

More in Entertainment

ਅਦਾਲਤ ‘ਚ ਮੂਸੇਵਾਲਾ ‘ਤੇ ਬਣੀ Documentary ਨੂੰ ਲੈ ਕੇ ਹੋਈ ਸੁਣਵਾਈ

Instagram ‘ਤੇ Viral ਕਮਲ ਕੌਰ ਭਾਬੀ ਦੀ ਮਿਲੀ ਮ੍ਰਿਤਕ ਦੇਹ

ਅੱਜ ਮੂਸੇਵਾਲਾ ਦੇ ਜਨਮਦਿਨ ਮੌਕੇ 3 ਨਵੇਂ ਗੀਤ ਹੋਣਗੇ ਰਿਲੀਜ਼

ਮੂਸੇਵਾਲਾ ‘ਤੇ ਬਣੀ Documentary ਨੂੰ ਰੁਕਵਾਉਣ ਲਈ ਪਿਤਾ ਨੇ ਲਾਈ ਪਾਬੰਦੀ

ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦਾ ਝਲਕਿਆ ਦਰਦ ਪਾਈ ਭਾਵੁਕ ਪੋਸਟ

ਸਿੱਖ ਕੌਮ ਦੀਆਂ ਸ਼ਹਾਦਤਾਂ, ਬਹਾਦਰੀ ਅਤੇ ਹੌਂਸਲੇ ਨੂੰ ਪਰਦੇ ਤੇ ਪੇਸ਼ ਕਰੇਗੀ ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ 'ਅਕਾਲ'

ਸਾਬਕਾ CM ਚਰਨਜੀਤ ਚੰਨੀ ਛੋਟੇ ਸਿੱਧੂ ਦੇ ਪਹਿਲੇ ਜਨਮ ਦਿਨ ਮੌਕੇ ਮੂਸਾ ਹਵੇਲੀ ਪਹੁੰਚੇ

ਪੰਜਾਬ ਦੀ ਸੰਗੀਤ ਪਰੰਪਰਾ: ਵਿਰਸਾ, ਵਰਤਮਾਨ ਅਤੇ ਭਵਿੱਖਮੁਖੀ ਦਿਸ਼ਾ `ਤੇ ਅੰਤਰਰਾਸ਼ਟਰੀ ਕਾਨਫ਼ਰੰਸ ਸ਼ੁਰੂ

ਟ੍ਰਾਈਸਿਟੀ ਗਰੁੱਪ ਦੇ ਸਟਾਰ ਨੇ ਮਹਿਲਾ ਦਿਵਸ 'ਤੇ ਟ੍ਰਾਈਸਿਟੀ ਦੀਆਂ 45 ਔਰਤਾਂ ਨੂੰ ਸਸ਼ਕਤ ਨਾਰੀ ਪੁਰਸਕਾਰ ਨਾਲ ਕੀਤਾ ਸਨਮਾਨਿਤ

ਗਾਇਕਾ ਸੁਨੰਦਾ ਸ਼ਰਮਾ ਨਾਲ ਫਰਾਡ