ਮਾਜਰੀ : ਸਬ ਤਹਿਸੀਲ ਮਾਜਰੀ ਅਧੀਨ ਪੈਂਦੇ ਪਿੰਡ ਹੁਸਿ਼ਆਰਪੁਰ ਵਿੱਚ ਪਿੰਡ ਦੀਆਂ ਮੁਟਿਆਰਾਂ ਅਤੇ ਔਰਤਾਂ ਵੱਲੋਂ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਔਰਤਾਂ ਵੱਲੋਂ ਨੱਚ ਟੱਪ ਕੇ ਖੂਬ ਰੌਣਕਾਂ ਲਾਈਆਂ ਗਈਆਂ। ਇਸ ਦੌਰਾਨ ਪਿੰਡ ਦੀਆਂ ਮਹਿਲਾਵਾਂ ਵੱਲੋਂ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਦੇ, ਲੋਕ ਗੀਤ ਬੋਲੀਆਂ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ ਅਤੇ ਪੀਘਾਂ ਝੂਟੀਆਂ ਗਈਆਂ ਨਾਲ ਹੀ ਪੁਰਾਣੇ ਰੀਤੀ ਰਿਵਾਜ਼ਾਂ ਅਨੁਸਾਰ ਚਰਖਾ ਕੱਤਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਨਿਵਾਸੀਆਂ ਨੇ ਦੱਸਿਆ ਕਿ ਤੀਆਂ ਦਾ ਤਿਉਹਾਰ ਉਨ੍ਹਾਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੁਝ ਸਾਲਾਂ ਤੋਂ ਪਿੰਡ ਵਿੱਚ ਮਨਾਇਆ ਜਾਂਦਾ ਹੈ,ਜੋ ਕਿ ਸਾਰੇ ਪਿੰਡ ਦੀਆਂ ਮਹਿਲਾਵਾਂ ਵੱਲੋਂ ਰਲ ਮਿਲ ਕੇ ਉਪਰਾਲਾ ਕੀਤਾ ਗਿਆ ਹੈ,ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਛੋਟੇ ਬੱਚੇ ਬਜ਼ੁਰਗ ਮਹਿਲਾਵਾਂ, ਮੁਟਿਆਰਾਂ ਨੇ ਭਾਗ ਲਿਆ ਇਸ ਮੌਕੇ ਪਿੰਡ ਹੁਸ਼ਿਆਰਪੁਰ ਦੀਆਂ ਸਰਬਜੀਤ ਕੌਰ, ਕ੍ਰਿਸ਼ਨਾ ਦੇਵੀ, ਜਸਵਿੰਦਰ ਕੌਰ ਪੰਚ, ਹਰਪ੍ਰੀਤ ਕੌਰ, ਕਮਲਜੀਤ ਕੌਰ, ਰਾਣੀ ਦੇਵੀ, ਭਗਵੰਤ ਕੌਰ ਅਤੇ ਹੋਰ ਪਿੰਡ ਦੀਆ ਬੀਬੀਆ ਭੈਣਾ ਨੇ ਇਸ ਤੀਆਂ ਦੇ ਤਿਉਹਾਰ ਵਿੱਚ ਵੱਧ ਚੜ ਕੇ ਹਿੱਸਾ ਲਿਆਂ ਤੇ ਅੱਗੇ ਤੋਂ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਦਾ ਪ੍ਰਣ ਕੀਤਾ।