Tuesday, October 13, 2026
BREAKING NEWS
• ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ • ਸੁਨਾਮ 'ਚ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ  • ਸੁਨਾਮ 'ਚ ਚੋਰਾਂ ਦੀ ਦਹਿਸ਼ਤ, ਪੁਲਿਸ ਬਣੀ ਮੂਕ ਦਰਸ਼ਕ  • ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ • ਫਰੀਦਕੋਟ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲੀਸ ਨੇ ਲਈ ਚੱਪੇ-ਚੱਪੇ ਦੀ ਤਲਾਸ਼ੀ • ਪੰਜਾਬ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰ ਕੇ ਇਤਿਹਾਸ ਰਚੇਗਾ: ਭਗਵੰਤ ਸਿੰਘ ਮਾਨ

Entertainment

ਵਰਲਡ ਪੰਜਾਬੀ ਸੈਂਟਰ ਵਿਖੇ ਪੰਜਾਬੀ ਲਘੂ ਫਿਲਮ ‘ਡੈੱਥ ਡੇਅ’ ਦੀ ਸਪੈਸ਼ਲ ਸਕਰੀਨਿੰਗ ਕੀਤੀ

January 30, 2025 08:30 PM
SehajTimes
ਪਟਿਆਲਾ : ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਵੱਲੋਂ ਸਹਿਰਾਬ ਪ੍ਰੋਡਕਸ਼ਨ ਅਤੇ ਸਾਰਥਕ ਰੰਗਮੰਚ ਦੇ ਸਹਿਯੋਗ ਨਾਲ ਪੰਜਾਬੀ ਲਘੂ ਫਿਲਮ ‘ਡੈੱਥ ਡੇਅ’ ਦੀ ਸਪੈਸ਼ਲ ਸਕਰੀਨਿੰਗ ਕੀਤੀ ਗਈ। ਬੰਗਾਲੀ ਲੇਖਕ ਰਮਾਨਾਥ ਰਾਏ ਦੀ ਕਹਾਣੀ ਤੇ ਆਧਾਰਿਤ ਬਣੀ ਇੱਕ ਘੰਟੇ ਦੀ ਅਵਧੀ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਨ ਡਾ. ਲੱਖਾ ਲਹਿਰੀ ਨੇ ਕੀਤਾ। ਇਹ ਫਿਲਮ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਉਜਾਗਰ ਕਰਦੀ ਹੈ। ਜਿਸ ਵਿੱਚ ਇੱਕ ਬਜ਼ੁਰਗ ਜਿਸਦੇ ਸਾਰੇ ਬੱਚੇ ਵਿਦੇਸ਼ਾਂ ਵਿੱਚ ਰਹਿੰਦੇ ਹਨ। ਉਹ ਆਪਣੇ ਪੁੱਤ ਪੋਤਿਆਂ ਨੂੰ ਮਰਨ ਤੋਂ ਪਹਿਲਾਂ ਮਿਲਣਾ ਚਾਹੁੰਦਾ ਹੈ। ਪਰ ਬੱਚੇ ਕਹਿੰਦੇ ਹਨ ਕਿ ਪਹਿਲਾਂ ਆਪਣੇ ਮਰਨ ਦੀ ਤਰੀਕ ਦੱਸੋ, ਤਾਂ ਕਿ ਅਸੀਂ ਇੱਕੋ ਵਾਰੀ ਆਕੇ ਮਿਲ ਵੀ ਜਾਈਏ ਤੇ ਤੁਹਾਡਾ ਕਿਰਿਆ ਕਰਮ ਵੀ ਕਰ ਜਾਈਏ। ਬਿਸ਼ਨ ਸਿੰਘ ਬੱਚਿਆਂ ਨੂੰ ਮਿਲਣ ਲਈ ਮਰਨ ਦੀ ਤਰੀਕ ਜਾਨਣ ਲਈ, ਡਾਕਟਰ, ਪੰਡਿਤ, ਬਾਬਿਆਂ ਆਦਿ ਕੋਲ ਜਾਂਦਾ ਹੈ। ਬਿਸ਼ਨ ਸਿੰਘ ਦਾ ਕਿਰਦਾਰ ਅਵਤਾਰ ਅਰੋੜਾ ਨੇ ਪਾਤਰ ਵਿੱਚ ਵਿਲੀਨ ਹੋ ਕੇ ਕੀਤਾ। ਉਸਦੇ ਹਰ ਭਾਵ, ਅਦਾ ਤੇ ਚਾਲ-ਢਾਲ ਤੋਂ ਪਾਤਰ ਦੀਆਂ ਪਰਤਾਂ ਝਲਕਦੀਆਂ ਸਨ। ਬਾਕੀ ਕਲਾਕਾਰਾਂ ਵਿੱਚ ਅਨੀਤਾ ਸ਼ਬਦੀਸ਼, ਭੁਪਿੰਦਰ ਬਰਨਾਲਾ, ਨਵੀਨ ਸ਼ਰਮਾ, ਐਮ. ਐਮ. ਸਿਆਲ, ਅਸ਼ੋਕ ਟਾਂਗਰੀ, ਮਲਕੀਤ ਮੀਤ ਆਦਿ ਕਲਾਕਾਰਾਂ ਨੇ ਵੀ ਕਮਾਲ ਦੀ ਅਦਾਕਾਰੀ ਕੀਤੀ । ਸਕਰੀਨਿੰਗ ਤੋਂ ਬਾਅਦ ਫਿਲਮ ‘ਤੇ ਵਿਚਾਰ ਚਰਚਾ ਕੀਤੀ ਗਈ। ਅਜਾਇਬ ਸਿੰਘ ਚੱਠਾ ਨੇ ਕਿਹਾ ਕਿ ਇਹ ਫਿਲਮ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਬਿਆਨ ਕਰਦੀ ਹੈ। ਪਰ ਫਿਲਮ ਦਾ ਸਾਨੂੰ ਆਸ਼ਾ ਦੀ ਚਿਣਗ ਵੀ ਲਾਉਂਦੀ ਹੈ। ਪ੍ਰੀਤ ਮਹਿੰਦਰ ਸੇਖੋਂ ਨੇ ਕਿਹਾ ਕਿ ਇਹ ਮਾਪਿਆਂ ਦੀ ਇਕੱਲਤਾ ਦੀ ਗੱਲ ਕਰਦੀ ਹੈ। ਇਕਾਂਤ ਚੰਗਾ ਹੁੰਦਾ ਹੈ ਪਰ ਇਕਲਾਪਾ ਮਨੁੱਖ ਨੂੰ ਮਾਰਦਾ ਹੈ । ਡਾ. ਗੁਰਨਾਮ ਵਿਰਕ ਨੇ ਕਿਹਾ ਕਿ ਇਹ ਫਿਲਮ ਸਾਨੂੰ ਆਈਨਾ ਦਿਖਾਉਂਦੀ ਹੈ। ਨਰੇਸ਼ ਮਿੱਤਲ (ਐਕਸੀਅਨ, ਪੰਜਾਬੀ ਯੂਨੀਵਰਸਿਟੀ ਪਟਿਆਲਾ)ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਬਾਹਰਲੇ ਦੇਸ਼ਾਂ ਵਿੱਚ ਹਮੇਸ਼ਾ ਹੀ ਸਾਡੇ ਹੁਸ਼ਿਆਰ ਤੇ ਹੋਣਹਾਰ ਬੱਚੇ ਹੀ ਜਾਂਦੇ ਹਨ, ਅਜਿਹੇ ਬੱਚੇ ਇੱਥੇ ਆਪਣੇ ਮਾਂ-ਬਾਪ ਕੋਲ ਰਹਿ ਕੇ ਵੀ ਬਹੁਤ ਕੁਝ ਕਰ ਸਕਦੇ ਹਨ। ਡਾ. ਇੰਦਰਜੀਤ ਕੌਰ ਨੇ ਰੰਗਮੰਚ ਤੇ ਫਿਲਮਾਂ ਦਾ ਲੋਕਾਂ ਦੇ ਦਿਲ ਦਿਮਾਗ਼ ‘ਤੇ ਪੈਂਦੇ ਅਸਰ ਨੂੰ ਆਪਣੇ ਨਿੱਜੀ ਤਜਰਬਿਆਂ ਦੇ ਹਵਾਲੇ ਨਾਲ ਗੱਲਬਾਤ ਕੀਤੀ। ਜੇ ਕਲਾ ਕੁਝ ਕੁ ਬੰਦਿਆਂ ਨੂੰ ਵੀ ਆਪਣਾ ਨਜ਼ਰੀਆ ਬਦਲਣ ਲਈ ਮਜਬੂਰ ਕਰਦੀ ਹੈ ਤਾਂ ਉਸਨੂੰ ਸਫਲ ਕਾਰਜ ਮੰਨਿਆ ਜਾਂਦਾ ਹੈ । ਡਾ. ਭੀਮ ਇੰਦਰ ਸਿੰਘ (ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ) ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਫਿਲਮ ਦੇ ਕਲਾਕਾਰਾਂ ਤੇ ਨਿਰਦੇਸ਼ਕ ਨੂੰ ਇਸ ਸਾਰਥਕ ਕਾਰਜ ਲਈ ਵਧਾਈ ਦਿੱਤੀ। ਇਸ ਨੂੰ ਦੇਖਣ ਵਿਦਿਆਰਥੀਆਂ ਅਤੇ ਕਲਾਕਾਰਾਂ ਤੋਂ ਇਲਾਵਾ ਦਲਜੀਤ ਡਾਲੀ, ਡਾ. ਸੰਦੀਪ ਸਿੰਘ ਤੇ ਦਿਆਲ ਸਿੰਘ ਗਿੱਲ (ਐਸ.ਡੀ.ਓ.) ਨੇ ਸ਼ਮੂਲੀਅਤ ਕੀਤੀ।

Have something to say? Post your comment

More in Entertainment

ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ

ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਮੋਰਿੰਡਾ ਨਿਵਾਸੀ ਦਰਸ਼ਨ ਸਿੰਘ ਦਾ ਨਿੱਘਾ ਸਵਾਗਤ

ਚੰਡੀਗੜ੍ਹ: "ਵਿਰਸਾ ਪੰਜਾਬ ਦਾ - ਤੀਜ ਸਮਾਰੋਹ 2026"

“ਨਾਰਥ ਇੰਡੀਆ ਆਈਕੋਨਿਕ ਫੈਸ਼ਨ ਸ਼ੋ ਸੀਜ਼ਨ 2”ਚ ਮਿਸਟਰ ਕੈਟੇਗਰੀ ਵਿੱਚ ਤਿਲਕ ਰਾਜ,ਮਿਸ ਕੈਟੇਗਰੀ ਵਿੱਚ ਡਾ. ਅਦਿਤੀ ਬੰਸਲ ਅਤੇ ਮਿਸਿਜ਼ ਕੈਟੇਗਰੀ ਵਿੱਚ ਪੂਜਾ ਚੌਹਾਨ ਜੇਤੂ ਰਹੀ

ਇਵੈਂਟ ਤੇ ਬ੍ਰਾਂਡਿੰਗ ਦੀ ਦੁਨੀਆ ਵਿੱਚ ਉਭਰਦਾ ਚਿਹਰਾ : ਪੰਕਜ ਅਰੋੜਾ

ਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜ

ਸਟਾਰ ਆਫ਼ ਦ ਟ੍ਰਾਈਸਿਟੀ ਨੇ ਮਨੀਮਾਜਰਾ ਦੇ ਏਆਰ ਪਲਾਜ਼ਾ ਵਿਖੇ ਕੀਤਾ ਪ੍ਰੋਗਰਾਮ ਆਯੋਜਿਤ

ਸਟਾਰ ਆਫ਼ ਟ੍ਰਾਈਸਿਟੀ ਇੱਕ ਹੋਰ ਸ਼ਾਨਦਾਰ ਪ੍ਰੋਗਰਾਮ ਦੀ ਮੇਜ਼ਬਾਨੀ ਕਰਦਾ ਹੈ

ਪੰਜਾਬੀ ਸਿੰਗਰ ਬੀ. ਪ੍ਰਾਕ ਤੋਂ ਮੰਗੀ ਗਈ ਫਿਰੌਤੀ

ਚੰਡੀਗੜ੍ਹ ਦੀ ਧੀ ਸੁਪਰਣਾ ਬਰਮਨ ਨੂੰ ਮਿਲਿਆ ਟ੍ਰਾਈਸਿਟੀ ਇੰਸਪੀਰੇਸ਼ਨ ਵੂਮੈਨ ਆਫ ਦਿ ਈਅਰ ਅਵਾਰਡ