ਰੋਮ : ਇਤਾਲਵੀ ਕਾਰੋਬਾਰੀ, ਗਹਿਣਿਆਂ ਦੇ ਡਿਜ਼ਾਈਨਰ ਅਤੇ ਲੰਬੇ ਸਮੇਂ ਤੋਂ ਬਵਲਗਾਰੀ ਦੇ ਚੇਅਰਮੈਨ ਪਾਓਲੋ ਬੁਲਗਾਰੀ ਦਾ 89 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ, ਇਹ ਐਲਾਨ ਲਗਜ਼ਰੀ ਹਾਊਸ ਨੇ ਬੀਤੇ ਦਿਨ ਕੀਤਾ। 1937 ਵਿੱਚ ਰੋਮ ਵਿੱਚ ਜਨਮੇ, ਬੁਲਗਾਰੀ ਕੰਪਨੀ ਦੇ ਸੰਸਥਾਪਕ ਸੋਟੀਰੀਓ ਬੁਲਗਾਰੀ ਦੇ ਪੋਤੇ ਸਨ ਅਤੇ 1984 ਤੋਂ ਬਵਲਗਾਰੀ ਗਰੁੱਪ ਦੇ ਚੇਅਰਮੈਨ ਵਜੋਂ ਸੇਵਾ ਨਿਭਾ ਰਹੇ ਸਨ। ਮੌਤ ਦੇ ਕਾਰਨਾਂ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਸੀ।
ਸਨਿੱਚਰਕਾਰ ਨੂੰ ਇਕ ਸੋਸ਼ਲ ਮੀਡੀਆ ਘੋਸ਼ਣਾ ਵਿੱਚ ਬਵਲਗਾਰੀ ਦੇ ਬੁਲਾਰੇ ਨੇ ਕਿਹਾ ਕਿ ਇਹ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਨੂੰ ਕੰਪਨੀ ਦੇ ਸੰਸਥਾਪਕ ਸੋਟੀਰੀਓ ਬੁਲਗਾਰੀ ਦੇ ਪੋਤੇ ਅਤੇ 1984 ਤੋਂ ਬਵਲਗਾਰੀ ਸਮੂਹ ਦੇ ਚੇਅਰਮੈਨ ਪਾਓਲੋ ਬੁਲਗਾਰੀ ਦੇ ਦਿਹਾਂਤ ਬਾਰੇ ਪਤਾ ਲੱਗਾ।
ਫ਼ੈਸ਼ਨ ਹਾਊਸ ਦੇ ਅਨੁਸਾਰ ਬੁਲਗਾਰੀ ਨੇ 1960 ਵਿੱਚ ਆਪਣੇ ਪਿਤਾ ਦੇ ਅਧੀਨ ਪਰਿਵਾਰਕ ਕਾਰੋਬਾਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਕੀਮਤੀ ਪੱਥਰਾਂ ਦੇ ਗਿਆਨ ਵਿੱਚ ਮੁਹਾਰਤ ਰੱਖਦੇ ਹੋਏ, ਜਿਨ੍ਹਾਂ ਵਿਚੋਂ ਉਹ ਦੁਨੀਆ ਦੇ ਮੋਹਰੀ ਮਾਹਰਾਂ ਵਿਚੋਂ ਇਕ ਸੀ ਅਤੇ ਬਵਲਗਾਰੀ ਸ਼ੈਲੀ ਦੀ ਜੜ੍ਹ ਵਿੱਚ ਮੌਜੂਦ ਸੰਵੇਦਨਸ਼ੀਲ ਅਤੇ ਸੁਹਜ ਭਾਵਨਾਂ ਨੂੰ ਸਮਝਦੇ ਸਨ। ਆਪਣਹੀ ਸਿਰਜਣਾਤਮਕ ਵਿਰਾਸਤ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਬਵਲਗਾਰੀ ਨੇ ਇਕ ਰਚਨਾਤਮਕ ਆਤਮਾ, ਆਪਣੀ ਕਲਾ ਵਿੱਚ ਅਤੇ ਨੌਜਵਾਨ ਡਿਜ਼ਾਈਨਰਾਂ ਦੀ ਪ੍ਰਤਿਭਾ ਨੂੰ ਪਾਲਣ ਵਿੱਚ ਆਪਦਾ ਦਿਲ ਡੋਲ੍ਹ ਦਿੱਤਾ ਅਤੇ ਗਹਿਣਿਆਂ ਦੀ ਦੁਨੀਆਂ ’ਤੇ ਇਕ ਅਮਿੱਟ ਛਾਪ ਛੱਡੀ।
ਬ੍ਰਾਂਡ ਨੇ ਇਹ ਵੀ ਨੋਟ ਕੀਤਾ ਕਿ ਉਸਦੀ ਰਚਨਾਤਮਕ ਪ੍ਰੇਰਨਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।