ਲੋਕ ਆਮ ਆਦਮੀ ਪਾਰਟੀ ਦੀ ਹਕੀਕਤ ਸਮਝ ਚੁੱਕੇ ਹਨ : ਬਲਬੀਰ ਸਿੰਘ ਸਿੱਧੂ
ਐੱਸ.ਏ.ਐੱਸ ਨਗਰ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿਧੂ ਨੇ ਬੀਤੇ ਕੱਲ ਪਿੰਡ ਮਟੌਰ ਵਿਖੇ ਦੂਜੀਆਂ ਪਾਰਟੀਆਂ ਦੀਆਂ ਨੀਤੀਆਂ ਅਤੇ ਧੱਕੇਸ਼ਹੀਆਂ ਤੋਂ ਨਾਰਾਜ਼ ਹੋ ਕੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਉੱਤੇ ਸਵਾਗਤ ਕੀਤਾ। ਇਸ ਮੌਕੇ ਸਿੱਧੂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਲੋਕ ਭਾਜਪਾ ਤੇ ਆਮ ਆਦਮੀ ਪਾਰਟੀ ਦੀਆਂ ਝੂਠੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ।
ਇਸ ਮੌਕੇ ਸਾਬਕਾ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਢੇ ਤਿੰਨ ਸਾਲਾਂ ਦੌਰਾਨ ਪੰਜਾਬ ਲਈ ਕੋਈ ਵਿਅਕਤੀਗਤ ਜਾਂ ਜਨਹਿਤ ਕੰਮ ਨਹੀਂ ਕੀਤੇ। ਲੋਕਾਂ ਨੂੰ ਸੁਪਨੇ ਦਿਖਾ ਕੇ ਹਕੀਕਤ 'ਚ ਉਨ੍ਹਾਂ ਦੀਆਂ ਆਸਾਂ 'ਤੇ ਪਾਣੀ ਫੇਰਿਆ ਗਿਆ। ਬੇਰੁਜ਼ਗਾਰੀ, ਬਿਜਲੀ ਸੰਕਟ ਅਤੇ ਸਿਹਤ ਸੇਵਾਵਾਂ ਦੀ ਬਦਹਾਲੀ ਵਰਗੇ ਮਸਲੇ ਅਜੇ ਵੀ ਜਿਉਂ ਦੇ ਤਿਉਂ ਹਨ।
ਉਨ੍ਹਾਂ ਕਿਹਾ ਕਿ "ਆਪ ਨੇ ਸਿਰਫ਼ ਮੰਚਾਂ ਉੱਤੇ ਬੋਲਣਾ ਅਤੇ ਇਸ਼ਤਿਹਾਰਾਂ ਉੱਤੇ ਖ਼ਰਚ ਕਰਨਾ ਜਾਣਿਆ, ਜ਼ਮੀਨੀ ਹਕੀਕਤ ਨਾਲ ਕੋਈ ਲੈਣਾ-ਦੇਣਾ ਨਹੀਂ। ਲੋਕ ਹੁਣ ਸੱਚ ਨੂੰ ਸਮਝ ਚੁੱਕੇ ਹਨ, ਇਸੀ ਲਈ ਵੱਡੀ ਗਿਣਤੀ ਵਿੱਚ ਕਾਂਗਰਸ ਵੱਲ ਵੱਧ ਰਹੇ ਹਨ।"
ਸਿੱਧੂ ਨੇ ਕਿਹਾ ਕਿ ਇੱਕ ਪਾਸੇ ਭਾਜਪਾ ਪੂਰੇ ਦੇਸ਼ ਵਿੱਚ ਵੋਟ ਚੋਰੀ ਕਰ ਕੇ ਸੱਤਾ ਵਿੱਚ ਕਾਬਜ਼ ਰਹਿਣ ਲਈ ਹਰ ਤਰੀਕਾ ਅਪਣਾ ਰਹੀ ਹੈ। ਜਿਸ ਕਾਰਨ ਭਾਜਪਾ ਲੋਕਾਂ ਵਿਚ ਆਪਣਾ ਵਿਸ਼ਵਾਸ਼ ਗੁਆ ਚੁੱਕੀ ਹੈ।
ਦੂਜੇ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਲੈਂਡ ਪੂਲਿੰਗ ਪਾਲਿਸੀ ਨੇ ਕਿਸਾਨਾਂ ਅਤੇ ਆਮ ਲੋਕਾਂ ਵਿੱਚ ਵੱਡਾ ਅਸੰਤੋਸ਼ ਪੈਦਾ ਕਰ ਦਿੱਤਾ ਹੈ। ਇਹ ਆਮ ਆਦਮੀ ਪਾਰਟੀ ਸਰਕਾਰ ਦੀ ਕਿਸਾਨਾਂ ਨੂੰ ਉਨ੍ਹਾਂ ਦੀ ਕੀਮਤੀ ਜ਼ਮੀਨ ਲੁੱਟਣ ਅਤੇ ਲੁੱਟਣ ਦੀ ਇੱਕ ਸੂਖ਼ਮ ਚਾਲ ਹੈ। ਇਸ ਪਾਲਿਸੀ ਖ਼ਿਲਾਫ਼ ਪੂਰੇ ਪੰਜਾਬ ਵਿੱਚ ਅੱਜ ਵੱਡੇ ਪੱਧਰ ਉੱਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਹ ਦੋਵੇਂ ਹੀ ਹਾਲਾਤ ਸਾਡੇ ਲੋਕਤੰਤਰ ਲਈ ਖ਼ਤਰਾ ਹਨ ਅਤੇ ਲੋਕਾਂ ਨੂੰ ਸੱਚੇ ਵਿਕਾਸ ਵਾਲੀ ਪਾਰਟੀ ਵੱਲ ਦਿਖਾਉਂਦੇ ਹਨ। ਕਾਂਗਰਸ ਪਾਰਟੀ ਪੰਜਾਬ ਦੇ ਹਰ ਹਿੱਸੇ ਵਿੱਚ ਲੋਕਾਂ ਦੇ ਹੱਕਾਂ ਦੀ ਰੱਖਿਆ ਕਰਨ ਲਈ ਖੜੀ ਹੈ।
ਨਵੀਂ ਰਾਹ ਉੱਤੇ ਕਦਮ ਰੱਖਣ ਵਾਲਿਆਂ ਵਿੱਚ ਸਿੱਖ, ਹਿੰਦੂ ਅਤੇ ਹੋਰ ਧਰਮਾਂ ਦੇ ਲੋਕਾਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ। ਇਹ ਸਾਫ਼ ਦਰਸਾਉਂਦਾ ਹੈ ਕਿ ਲੋਕ ਆਮ ਆਦਮੀ ਪਾਰਟੀ ਤੋਂ ਤੰਗ ਆ ਚੁੱਕੇ ਹਨ ਅਤੇ ਕਾਂਗਰਸ ਵੱਲ ਵਧ ਰਹੇ ਹਨ। ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਕਾਂਗਰਸ ਪਾਰਟੀ ਹੀ ਲੋਕਤੰਤਰ ਨੂੰ ਬਚਾ ਸਕਦੀ ਹੈ।
ਇਸ ਮੌਕੇ ‘ਤੇ ਸਰਦਾਰ ਬਲਬੀਰ ਸਿੰਘ ਸਿੱਧੂ ਨੇ ਨਵਾਂ ਜੋਸ਼ ਭਰਦੇ ਹੋਏ ਕਿਹਾ ਕਿ "ਕਾਂਗਰਸ ਪਾਰਟੀ ਹਮੇਸ਼ਾ ਲੋਕਤੰਤਰ ਅਤੇ ਵਿਕਾਸ ਪਹਿਚਾਣ ਰਹੀ ਹੈ। ਅਸੀਂ ਹਰ ਨਵੇਂ ਸਾਥੀ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ।"
ਉਨ੍ਹਾਂ ਕਿਹਾ ਕਿ ਇਹ ਸਿਰਫ਼ ਰਾਜਨੀਤਿਕ ਦਲ-ਬਦਲੀ ਨਹੀਂ, ਇਹ ਲੋਕਾਂ ਦੀ ਅਸਲ ਆਵਾਜ਼ ਹੈ, ਜੋ ਹੁਣ ਨਾਟਕਾਂ ਤੋਂ ਨਹੀਂ, ਨਤੀਜਿਆਂ ਤੋਂ ਉਮੀਦ ਰਖਦੀ ਹੈ।
ਉਨ੍ਹਾਂ ਕਿਹਾ ਕਿ 2027 ਵਿਚ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਜਿੱਤ ਪੱਕੀ ਹੈ ਤੇ ਅਸੀਂ ਪੰਜਾਬ ਦੇ ਵਿਕਾਸ ਵਿੱਚ ਨਵੇਂ ਵਿਕਾਸ ਕਾਰਜਾਂ ਦੀ ਯੋਜਨਾ ਲੈ ਕੇ ਆ ਰਹੇ ਹਾਂ — ਸਾਫ਼-ਸਫ਼ਾਈ, ਸੜਕਾਂ ਦੀ ਮੁਰੰਮਤ, ਨੌਜਵਾਨਾਂ ਲਈ ਟਰੇਨਿੰਗ ਸੈਂਟਰ ਅਤੇ ਔਰਤਾਂ ਦੀ ਸੁਰੱਖਿਆ ਲਈ ਨਵੇਂ ਉਪਰਾਲੇ ਕਰਾਂਗੇ
ਸਰਦਾਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਵੀ ਕਿਹਾ ਕਿ "ਇਹ ਸਿਰਫ਼ ਸ਼ੁਰੂਆਤ ਹੈ। ਲੋਕ ਆਮ ਆਦਮੀ ਪਾਰਟੀ ਦੀ ਹਕੀਕਤ ਸਮਝ ਚੁੱਕੇ ਹਨ ਅਤੇ ਹੁਣ ਉਹ ਕਾਂਗਰਸ ਦੀ ਨੀਤੀਆਂ ਵੱਲ ਭਰੋਸਾ ਜਤਾ ਰਹੇ ਹਨ।
ਇਹ ਸ਼ਾਮਿਲੀ ਸਾਬਕਾ ਸਿਹਤ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਅਤੇ ਨਗਰ ਨਿਗਮ ਦੇ ਮੇਅਰ ਸਰਦਾਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਰਹਿਨੁਮਾਈ ਹੇਠ ਹੋਈ। ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਗੁਰਤੇਜ ਸਿੰਘ ਤੇਜੀ, ਰਵੀ ਅਰੋੜਾ, ਬਲਜੀਤ ਸਿੰਘ ਭੋਲਾ, ਗੁਰਕਰਨ ਸਿੰਘ ਗੱਗੀ, ਪਰਮਜੀਤ ਸਿੰਘ ਪੰਮਾ, ਗੁਰਮੀਤ ਸਿੰਘ ਮੀਠਾ, ਰਵੀ ਧੀਮਾਨ, ਸੁਮਿਤ ਕੁਮਾਰ ਬਿੱਟੂ, ਰਵੀ ਸੂਦ, ਸਤਵਿੰਦਰ ਸਿੰਘ ਗੋਲੂ, ਵਿਜੇਂਦਰ ਕੁਮਾਰ, ਈਸ਼ਾਕ ਖ਼ਾਨ, ਦੀਪਕ ਕੁਮਾਰ, ਸੁੱਖ ਵੈਦਵਾਨ, ਗੁਰਦੀਪ ਸਿੰਘ ਵੈਦਵਾਨ, ਬਲਵਿੰਦਰ ਸਿੰਘ ਵੈਦਵਾਨ, ਰਾਜੀਵ ਵਰਮਾ, ਮਲਕੀਤ ਸਿੰਘ, ਜਸਬੀਰ ਸਿੰਘ ਹੈਪੀ, ਜਤਿੰਦਰ ਵੈਦਵਾਨ, ਰੁਕੂਮ ਕੁਮਾਰ ਸ਼ਰਮਾ, ਅਸ਼ੋਕ ਕੁਮਾਰ ਸ਼ਰਮਾ, ਮਨੀ, ਅਜੇ ਵਰਮਾ, ਸਾਹਿਲ ਕੁਮਾਰ ਆਦਿ ਪ੍ਰਮੁੱਖ ਨਾਮ ਸ਼ਾਮਲ ਹਨ। ਇਸ ਮੀਟਿੰਗ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਤੇ ਸਬਾਕਾ ਚੈਅਰਮੈਨ ਸ਼੍ਰੀ ਹਰਕੇਸ਼ ਚੰਦ ਸ਼ਰਮਾਂ ਮੱਛਲੀਕਲਾਂ, ਅਮਰੀਕ ਸਿੰਘ ਸਰਪੰਚ, ਡਾ ਜਗੀਰ ਸਿੰਘ, ਮਲਕੀਤ ਸਿੰਘ ਮਟੌਰ, ਕਰਮਜੀਤ ਸਿੰਘ ਲਾਲਾ, ਹੰਸਰਾਜ ਵਰਮਾ, ਪਹਿਲਵਾਨ ਲਖਬੀਰ ਸਿੰਘ,ਮੱਖਣ ਸਿੰਘ,ਬਲਜਿੰਦਰ ਸਿੰਘ ਪੱਪੂ,ਦਿਲਬਰ ਖਾਨ, ਨਿਰਮੈਲ ਸਿੰਘ, ਦਰਬਾਰਾ ਸਿੰਘ, ਖਾਨ ਬੇਕਰੀਵਾਲਾ,ਰਵਿੰਦਰ ਸਿੰਘ ਛੋਟਾ ਆਦਿ ਵੀ ਹਾਜ਼ਰ ਰਹੇ।