ਬਰਨਾਲਾ : ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਲੋਂ ਪੰਜਾਬ ਵਿਚ ਆ ਕੇ ਭੜਕਾਊ ਭਾਸ਼ਣ ਦੇਣ ਦੇ ਸੰਬੰਧ 'ਚ ਹਲਕਾ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ਵਿਚ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਏ. ਡੀ. ਸੀ. (ਜ) ਤੇ ਐਸ.ਪੀ. (ਡੀ) ਨੂੰ ਮੰਗ-ਪੱਤਰ ਦੇ ਕੇ ਮਨੀਸ਼ ਸਿਸਦੀਆ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਉਪਰੰਤ ਗੱਲਬਾਤ ਕਰਦਿਆਂ ਵਿਧਾਇਕ ਕਾਲਾ ਢਿੱਲੋਂ ਨੇ ਕਿਹਾ ਕਿ ਇਕ ਚੰਗੇ ਤੇ ਮਾੜੇ ਬੰਦੇ ਦੀ ਜ਼ੁਬਾਨ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਘਰੋਂ ਕਿਹੋ ਜਿਹੇ ਸੰਸਕਾਰ ਮਿਲੇ ਹਨ। ਚੰਗੇ ਵਿਚਾਰਾਂ ਵਾਲਾ ਆਗੂ ਹੀ ਜਨਤਾ ਨੂੰ ਪਸੰਦ ਆਉਂਦਾ ਹੈ। ਮਾੜੇ ਵਿਚਾਰਾਂ ਵਾਲੇ ਆਗੂ ਨੂੰ ਲੋਕ ਚੋਣਾਂ ਸਮੇਂ ਕਰਾਰ ਜਵਾਬ ਦਿੰਦੇ ਹਨ। ਇਤਿਹਾਸ ਗਵਾਹ ਹੈ ਕਿ ਜਿਸ ਪਾਰਟੀ ਨੇ ਵੀ ਪੰਜਾਬ ਦੀ ਜਨਤਾ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਨੂੰ ਮੂੰਹ ਦੀ ਖਾਣੀ ਪਈ ਹੈ। ਆਮ ਆਦਮੀ ਪਾਰਟੀ 1 ਦੇ ਆਗੂ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਲੋਂ ਪੰਜਾਬ ਵਿਚ ਆ ਕੇ ਜੋ ਭੜਕਾਊ ਭਾਸ਼ਣ ਦਿੱਤਾ ਗਿਆ ਹੈ, ਉਸ ਨਾਲ ਪੰਜਾਬੀਆਂ ਦੇ ਹਿਰਦੇ ਚੀਰੇ ਗਏ ਹਨ, ਜਿਸ ਦੀ ਹਰ ਪਾਸਿਉਂ ਨਿੰਦਾ ਹੋ ਰਹੀ ਹੈ। ਇਸ ਲਈ ਅੱਜ ਜ਼ਿਲ੍ਹਾ ਕਾਂਗਰਸ ਦੇ ਆਗੂਆਂ ਨੂੰ ਨਾਲ ਲੈ ਕੇ ਏ. ਡੀ. ਸੀ. (ਜ) ਅਨੂਪਿਤਾ ਜੌਹਲ ਤੇ ਐਸ. ਪੀ. (ਡੀ.) ਅਸ਼ੋਕ ਕੁਮਾਰ ਸ਼ਰਮਾ ਨੂੰ ਮੰਗ-ਪੱਤਰ ਦੇ ਕੇ ਮਨੀਸ਼ ਸਿਸੋਦੀਆ 'ਤੇ ਕਾਰਵਾਈ ਕਰਨ ਲਈ ਬੇਨਤੀ ਕੀਤੀ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਮਹਿਲਾ ਵਿੰਗ ਦੀ ਸੂਬਾ ਮੀਤ ਪ੍ਰਧਾਨ ਬੀਬੀ ਸੁਖਜੀਤ ਕੌਰ ਸੁੱਖੀ, ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਕਾਂਗਰਸ ਕਿਸਾਨ ਸੈੱਲ ਦੇ ਸੂਬਾ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ, ਸਰਪੰਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਪੱਤੀ ਸੇਖਵਾਂ, ਸੀਨੀਅਰ ਆਗੂ ਗੁਰਮੇਲ ਸਿੰਘ ਮੌੜ, ਵਰੁਣ ਬੱਤਾ, ਪਰਮਿੰਦਰ ਸਿੰਘ ਬੀਰੀ ਗਿੱਲ, ਕੁਲਦੀਪ ਸਿੰਘ ਗੁੱਗ ਸੰਧੂ ਖੇਤੀ ਸੇਵਾ ਸੈਂਟਰ ਵਾਲੇ), ਜਸਮੇਲ ਸਿੰਘ ਡੈਅਰੀਵਾਲਾ, ਕੈਪਟਨ ਭੁਪਿੰਦਰ ਸਿੰਘ ਝਲੂਰ, ਸੂਰਤ ਸਿੰਘ ਬਾਜਵਾ, ਸੁਰਿੰਦਰਪਾਲ ਬਾਲਾ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ