ਕੁਰਾਲੀ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਸਿੱਧ ਪ੍ਰਾਚੀਨ ਡੇਰਾ ਬਾਬਾ ਗੋਸਾਈਆਣਾ ਵਿਖੇ ਸਾਲਾਨਾ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਭਰੀ। ਇਸ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਧੰਨਰਾਜ ਗਿਰ ਜੀ ਮਹਾਰਾਜ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਮੇਲੇ ਦੌਰਾਨ ਵੱਖ-ਵੱਖ ਧਾਰਮਿਕ ਸਮਾਗਮ ਵੀ ਕਰਵਾਏ ਗਏ। ਇਸ ਦੇ ਨਾਲ ਹੀ ਮੇਲੇ ਦੌਰਾਨ ਪ੍ਰਸਿੱਧ ਲੋਕ ਗਾਇਕ ਉਮਿੰਦਰ ਓਮਾ ਵੱਲੋਂ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ।ਜਿਸ ਵਿੱਚ ਪੰਜਾਬ ਦੇ ਨਾਮੀ ਗਾਇਕ ਰਣਜੀਤ ਮਣੀ, ਗੁਰਬਖਸ਼ ਸ਼ੌਂਕੀ, ਅਮਰ ਅਰਸ਼ੀ-ਬੀਬਾ ਨਰਿੰਦਰ (ਦੁਗਾਣਾ ਜੋੜੀ) ਸਮੇਤ ਕਈ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀਂ ਆਏ ਹੋਏ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਜਿੱਥੇ ਵੱਖ-ਵੱਖ ਧਾਰਮਿਕ ਰਾਜਨੀਤਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਨੇ ਹਾਜ਼ਰੀ ਭਰੀ।ਉੱਥੇ ਹੀ ਕਾਂਗਰਸ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਜਰਨਲ ਸਕੱਤਰ (ਪੰਜਾਬ ਕਿਸਾਨ ਕਾਂਗਰਸ) ਵੱਲੋਂ ਵੀ ਇਸ ਮੇਲੇ ਵਿੱਚ ਹਾਜ਼ਰੀ ਭਰੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ ਪਡਿਆਲਾ ਨੇ ਕਿਹਾ ਕਿ ਸ਼ਹਿਰ ਕੁਰਾਲੀ ਨੂੰ ਸਾਧੂ ਸੰਤਾ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਹੈ।ਇਸ ਲਈ ਇਹ ਸ਼ਹਿਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ। ਉਹਨਾਂ ਕਿਹਾ ਕਿ ਪ੍ਰਾਚੀਨ ਡੇਰਾ ਬਾਬਾ ਗੋਸਾਈ ਆਣਾ ਵਿਖੇ ਕਰਵਾਏ ਜਾਂਦੇ ਮੇਲੇ ਦੌਰਾਨ ਹਜ਼ਾਰਾਂ ਹੀ ਸੰਗਤਾਂ ਨਤਮਸਤਕ ਹੋ ਕੇ ਆਪਣੀਆਂ ਮਨ ਦੀ ਮੁਰਾਦਾਂ ਪੂਰੀਆਂ ਕਰਦੀਆਂ ਹਨ। ਇਸ ਮੌਕੇ ਸੱਭਿਆਚਾਰਕ ਮੇਲੇ ਲਈ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ 21000 ਰੁਪਏ ਸੇਵਾ ਦੇ ਰੂਪ ਵਿੱਚ ਭੇਟ ਕੀਤੇ। ਇਸ ਮੌਕੇ ਮੇਲੇ ਦੇ ਸੰਚਾਲਕਾਂ ਵੱਲੋਂ ਗੁਰਪ੍ਰਤਾਪ ਸਿੰਘ ਪਡਿਆਲਾ ਅਤੇ ਉਨਾ ਦੇ ਸਾਥੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਕੁਲਵਿੰਦਰ ਸਿੰਘ ਨਗਲੀਆਂ ਸਾਬਕਾ ਸਰਪੰਚ, ਰਵਿੰਦਰ ਸਿੰਘ ਬੋਬੀ ਬੱਤਾ ਸਾਬਕਾ ਸਰਪੰਚ, ਮੁਕੇਸ਼ ਰਾਣਾ ਸਾਬਕਾ ਕੌਂਸਲਰ, ਪ੍ਰਿੰਸ ਸ਼ਰਮਾ, ਸੁਰਜੀਤ ਸਿੰਘ ਲਖਨੌਰ, ਸੁਰਿੰਦਰ ਕੌਰ ਸ਼ੇਰਗਿੱਲ ਸਮੇਤ ਕਈ ਸ਼ਖਸ਼ੀਅਤਾਂ ਹਾਜ਼ਰ ਸਨ।