ਕੁਰਾਲੀ : ਸਥਾਨਕ ਸ਼ਹਿਰ ਅਤੇ ਇਲਾਕੇ ਦੇ ਸਮੁੱਚੇ ਨੋਜਵਾਨਾਂ ਵੱਲੋਂ ਯੂਥ ਆਗੂ ਦੀਪਕ ਸ਼ਰਮਾ ਦੀ ਅਗਵਾਈ ਵਿੱਚ 51 ਲੋੜਵੰਦ ਧੀਆਂ ਦੇ ਸਹੂਹਿਕ ਵਿਆਹ 22 ਸਤੰਬਰ ਨੂੰ ਮੋਰਿੰਡਾ ਮਾਰਗ ਤੇ ਸਥਿੱਤ ਰੰਗੀ ਪੈਲਿਸ ਵਿਖੇ ਕਰਵਾਏ ਜਾ ਰਹੇ ਹਨ। ਇਨਾਂ ਵਿਆਹ ਸਮਾਗਮਾਂ ਪੋਸਟਰ ਅੱਜ ਕਰਵਾਏ ਇੱਕ ਸਾਦੇ ਸਮਾਗਮ ਦੌਰਾਨ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਤੇ ਪ੍ਰਬੰਧਕਾਂ ਨੇ ਸਾਝੇਂ ਤੌਰ ਤੇ ਕੀਤਾ। ਇਸ ਦੌਰਾਨ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਸਬੋਧਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮੂਹਿਕ ਵਿਆਹ ਨਾ ਸਿਰਫ਼ ਲੋੜਵੰਦ ਪਰਿਵਾਰਾਂ ਲਈ ਵੱਡੀ ਰਹਿਮਤ ਹੁੰਦੇ ਹਨ, ਸਗੋਂ ਸਮਾਜ ਵਿੱਚ ਭਰਾਵਾਂਪੇ ਅਤੇ ਇਕਤਾ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਗਰੀਬ ਪਰਿਵਾਰਾਂ ਦੀਆਂ ਧੀਆਂ ਦੀ ਵਿਆਹ ਦੀ ਚਿੰਤਾ ਦੂਰ ਕਰਨਾ ਸੱਚੇ ਅਰਥਾਂ ਵਿੱਚ ਸੇਵਾ ਹੈ। ਉਹਨਾਂ ਨੇ ਯੂਥ ਆਗੂ ਦੀਪਕ ਸ਼ਰਮਾ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਇਸ ਪੁਣ ਪ੍ਰੋਜੈਕਟ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਯਤਨ ਹੀ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਸੇਵਾ ਵੱਲ ਪ੍ਰੇਰਿਤ ਕਰਦੇ ਹਨ। ਨਾਲ ਹੀ ਉਹਨਾਂ ਨੇ ਸਥਾਨਕ ਲੋਕਾਂ, ਸੇਵਾਦਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਨਾਂ ਵਿਆਹ ਸਮਾਰੋਹਾਂ ਵਿੱਚ ਵੱਧ ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਮੁਕੇਸ਼ ਰਾਣਾ, ਗੱਗੂ ਗੋਸਲਾਂ, ਪ੍ਰਦੀਪ ਗੋਸਲਾਂ, ਨੋਨੂੰ ਰਾਣਾ ਸਮੇਤ ਹੋਰ ਨੋਜਵਾਨ ਹਾਜਿਰ ਸਨ।