ਮਲੇਰਕੋਟਲਾ : ਪੰਜਾਬ ਅੰਦਰ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਕਾਂਗਰਸ ਪਾਰਟੀ ਨੇ ਪੰਜਾਬ ਅੰਦਰ ਪਾਰਟੀ ਨੂੰ ਮਜਬੂਤ ਕਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ,ਜਿਸ ਦੇ ਚਲਦਿਆਂ ਜਿੱਥੇ ਸਾਰੇ ਪੰਜਾਬ ਅੰਦਰ ਸਾਰੇ ਜ਼ਿਲ੍ਹਿਆਂ ਦੇ ਨਵੇਂ ਪ੍ਰਧਾਨ ਨਿਯੁਕਤ ਕਰਨ ਲਈ ਪਾਰਟੀ ਨੇ ਵਰਕਰਾਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਹੋਇਆ ਹੈ ਉਸ ਦੇ ਚਲਦਿਆਂ ਅੱਜ ਮਲੇਰਕੋਟਲਾ ਦੇ ਮਹਾਰਾਜਾ ਹੋਟਲ ਵਿਖੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਵਰਿੰਦਰ ਸਿੰਘ ਰਾਠੋਰ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਤੋਂ ਇਲਾਵਾ ਜ਼ਿਲ੍ਹਾ ਮਾਲੇਰਕੋਟਲਾ ਦੇ ਕੋਆਰਡੀਨੇਟਰ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਮੈਡਮ ਨਿਸ਼ਾਤ ਅਖ਼ਤਰ,ਜਸਬੀਰ ਸਿੰਘ ਜੋਨੀ ਸਮੇਤ ਮਲੇਰਕੋਟਲਾ ਅਤੇ ਹਲਕਾ ਅਮਰਗੜ੍ਹ ਦੀ ਲੀਡਰਸ਼ਿਪ ਮੌਜੂਦ ਰਹੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਰਿੰਦਰ ਸਿੰਘ ਰਾਠੌਰ ਨੇ ਦੱਸਿਆ ਕਿ ਸ਼੍ਰੀ ਰਾਹੁਲ ਗਾਂਧੀ ਦੇ ਹੁਕਮਾਂ ਅਨੁਸਾਰ ਸਾਰੇ ਜਿਲਿਆਂ ਦੇ ਨਵੇਂ ਪ੍ਰਧਾਨਾਂ ਦੀ ਚੋਣ ਡੈਮੋਕਰੇਟਿਕ ਤੇ ਪਾਰਦਰਸ਼ੀ ਤਰੀਕੇ ਨਾਲ ਕੀਤੀ ਜਾਵੇਗੀ। ਇਸ ਦੇ ਲਈ ਛੇ ਨਾਮਾਂ ਦਾ ਪੈਨਲ ਤਿਆਰ ਕੀਤਾ ਜਾਵੇਗਾ ਅਤੇ ਪਾਰਟੀ ਹਾਈ ਕਮਾਂਡ ਨੂੰ ਪੂਰੀ ਇਮਾਨਦਾਰੀ ਨਾਲ ਰਿਪੋਰਟ ਪੇਸ਼ ਕੀਤੀ ਜਾਵੇਗੀ। ਉਹਨਾਂ ਰਾਹੁਲ ਗਾਂਧੀ ਵਲੋਂ ਵੋਟ ਚੋਰੀ ਦੇ ਚੱਕੇ ਗਏ ਮੁੱਦੇ ਬਾਰੇ ਦੱਸਿਆ ਕਿ ਇਸ ਮੁੱਦੇ ਨਾਲ ਦੇਸ਼ ਦੇ ਲੋਕ ਜਾਗਰੂਕ ਹੋਏ ਹਨ ਹੁਣ ਲੋਕ ਅਤੇ ਸਮੁੱਚੀਆਂ ਸਿਆਸੀ ਪਾਰਟੀਆਂ ਆਪਣੇ ਆਪਣੇ ਬੂਥ ਇੰਚਾਰਜਾਂ ਰਾਹੀਂ ਲੋਕਾਂ ਤੱਕ ਜਾਗਰੂਕਤਾ ਪੈਦਾ ਕਰਨ ਵਿਚ ਲੱਗ ਗਈਆਂ ਹਨ ਜੋ ਕਿ ਬੀਜੇਪੀ ਲਈ ਬਹੁਤ ਵੱਡੀ ਸੈਟ ਬੈਕ ਹੈ।ਉਹਨਾਂ ਕਿਹਾ ਕਿ ਬਿਹਾਰ ਦੇ ਅੰਦਰ ਰਾਹੁਲ ਗਾਂਧੀ ਵਲੋਂ ਚਲਾਈ ਜਾ ਰਹੀ ਯਾਤਰਾ ਨਾਲ ਬੀਜੇਪੀ ਪੂਰੀ ਤਰਾਂ ਬੁਖ਼ਲਾ ਗਈ ਹੈ। ਸ਼੍ਰੀ ਰਾਠੋੜ ਨੇ ਪਾਰਟੀ ਡਿਸਿਪਲਨ ਤੇ ਚੁੱਕੇ ਜਾਏ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਪਾਰਟੀ ਵਿਚ ਇਨਡਿਸਿਪਲਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਜਸਪਾਲ ਦਾਸ ਹੱਥਣ , ਹਲਕਾ ਅਮਰਗੜ੍ਹ ਤੋਂ ਹਲਕਾ ਇੰਚਾਰਜ ਸੁਮਿਤ ਮਾਨ, ਕਮਲਪ੍ਰੀਤ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਅਕਰਮ ਲਿਬੜਾ, ਗੁਰਜੋਤ ਸਿੰਘ ਢੀਂਡਸਾ, ਕਾਕਾ ਹਰਜਿੰਦਰ ਸਿੰਘ ਨੱਥੂਮਾਜਰਾ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਭੂਦਨ,ਮਹਿਮੂਦ ਰਾਣਾ, ਕਾਮਰੇਡ ਸੁਲੇਮਾਨ ਜੋਸ਼ ਅਤੇ ਹੋਰ ਆਗੂ ਹਾਜ਼ਰ ਸਨ।