Saturday, April 18, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਪੈਨਸ਼ਨਰਜ਼ ਵੈਲਫੇਅਰ ਐਸ਼ੋਸੀਏਸ਼ਨ ਬਰੇਟਾ ਦੀ ਮਹੀਨਾਵਾਰੀ ਮੀਟਿੰਗ ਸੰਪੰਨ

February 28, 2026 09:45 PM
SehajTimes

ਬਰੇਟਾ : ਸਥਾਨਕ ਪੈਨਸ਼ਨਰਜ਼ ਵੈਲਫੇਅਰ ਐਸ਼ੋਸੀੇਏਸ਼ਨ ਦੀ ਮਹੀਨਾਵਾਰੀ ਮੀਟਿੰਗ ਸ਼੍ਰੀ ਦੁਰਗਾ ਮੰਦਿਰ ਧਰਮਸ਼ਾਲਾ ਵਿਖੇ ਪ੍ਰਧਾਨ ਮੇਲਾ ਸਿੰਘ ਮੰਡੇਰ, ਸਰਪਰਤ ਜਲਾਵਰ ਸਿੰਘ ਚਹਿਲ, ਕਾਰਜਕਾਰਨੀ ਮੈਂਬਰ ਰਾਜ ਕੁਮਾਰ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਦੌਰਾਨ ਕਾਰਵਾਈ ਚਲਾਉਂਦਿਆਂ ਮੁੱਖ ਸਲਾਹਕਾਰ ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ ਨੇ ਹਾਜ਼ਰ ਮੈਂਬਰਾਂ ਨੂੰ ਜੀਅ ਆਇਆ ਕਹਿੰਦਿਆਂ ਉਮਰ ਦੇ ਪਿਛਲੇ ਪਹਿਰੇ ਖੂਸ਼ ਰਹਿਣ ਦੇ ਮਨੋਵਿਗਿਆਨਕ ਨੁਕਤਿਆਂ ਤੇ ਤਫਸੀਲ ਨਾਲ ਸੰਵਾਦ ਰਚਾਇਆ। ਡਿਪ੍ਰੈਸ਼ਨ ਤੋਂ ਮੁਕਤੀ ਪਾਉਣ ਵਾਰੇ ਵੀ ਚਰਚਾ ਚੱਲੀ। ਘੁਮੱਕੜੀ ਦਾ ਸ਼ੌਂਕ ਰੱਖਣ ਵਾਲੇ ਗੁਰਦੀਪ ਸਿੰਘ ਮੰਡੇਰ ਨੇ ਵਡੇਰੀ ਉਮਰੇ ਘੁੰਮਣ ਘੁਮਾਉਣ ਰਾਹੀਂ ਆਨੰਦ ਲੈਣ ਅਤੇ ਲੰਬੇ ਸਫਰ ਨੂੰ ਸੌਖਾਲਾ ਬਨਾਉਣ ਦੇ ਤਜ਼ਰਬੇ ਸ਼ਾਂਝੇ ਕੀਤੇ। ਜੁਝਾਰੂ ਆਗੂ ਦਸੌਂਧਾ ਸਿੰਘ ਬਹਾਦਰਪੁਰ ਨੇ ਐਸ਼ੋਸੀਏਸ਼ਨ ਵਲੋਂ ਕਾਰਜਸ਼ੀਲ ਰਹਿ ਕੇ ਸਮਾਜ ਭਲਾਈ ਦੇ ਕਾਰਜ ਕਰਨ ਵਾਲੇ ਪ੍ਰੋਜੈਕਟ ਚਲਾਉਣ ਦੀ ਗੱਲ ਸੁਝਾਈ। ਐਸ਼ੋਸੀਏਸ਼ਨ ਦੀ ਸ਼ਾਨਾਮੱਤੀ ਪ੍ਰਥਾ ਮੁਤਾਬਕ ਫਰਵਰੀ ਮਹੀਨੇ ਜਨਮ ਦਿਨ ਵਾਲੇ ਸਾਥੀ ਸਰਦੁਲ ਸਿੰਘ ਚਹਿਲ, ਸ਼ਾਮ ਲਾਲ ਗਰਗ, ਮੈਡਮ ਹਰਿਕੇਸ਼ ਸ਼ਰਮਾਂ ਦਾ ਹਾਰ ਪਾ ਕੇ ਸਨਮਾਨ ਕਰਦਿਆਂ ਮੈਂਬਰਾਂ ਨੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ। ਸੱਤ ਪ੍ਰਕਾਸ਼ ਸ਼ਰਮਾਂ ਨੇ ਪਿਛਲੀਆਂ ਮੀਟਿੰਗਾਂ ਦੌਰਾਨ ਰਹੀਆਂ ਕਮੀਆਂ ਪੇਸ਼ੀਆਂ ਵੱਲ ਧਿਆਨ ਦਿਵਾਇਆ। ਮਿਲਖ ਰਾਜ ਸ਼ਰਮਾਂ ਅਤੇ ਸਰਦੁਲ ਚਹਿਲ ਨੇ ਗੀਤਾਂ ਨਾਲ ਮੀਟਿੰਗ ਦੇ ਮਹੌਲ ਨੂੰ ਖੁਸ਼ਗਵਾਰ ਬਣਾਈ ਰੱਖਿਆ। ਮੀਟਿੰਗ ਦੌਰਾਨ ਸਰਕਾਰ ਦੁਆਰਾ ਪੈਨਸ਼ਨਰਾਂ ਦਾ ਡੀ ਏ ਅਤੇ ਹੋਰ ਬਕਾਇਆਂ ਸੰਬੰਧੀ ਟਾਲਮਟੋਲ ਦੀ ਨੀਤੀ ਪ੍ਰਤੀ ਗੁੱਸਾ ਜਾਹਰ ਕਰਦਿਆਂ ਭਵਿੱਖ 'ਚ ਵੱਡੇ ਧਰਨੇ ਮੁਜਾਹਰੇ ਦੀ ਲਾਮਬੰਦੀ ਕਰਨ ਬਾਰੇ ਸਹਿਮਤੀ ਪ੍ਰਗਟਾਈ ਗਈ। ਸੀ ਐਮ ਓ ਦਫਤਰ ਮਾਨਸਾ ਵਲੋਂ ਅੱਖਾਂ ਦੀਆਂ ਬਿਮਾਰੀਆਂ ਬਾਰੇ ਪੈਂਡਿੰਗ ਬਿਲਾਂ ਨੂੰ ਅੱਖਾਂ ਦਾ ਡਾਕਟਰ ਨਾ ਹੋਣ ਦਾ ਬਹਾਨਾ ਬਣਾ ਕੇ ਲੰਬੇ ਸਮੇਂ ਤੋਂ ਕਾਰਵਾਈ ਨਾ ਕਰਨ ਦੀ ਪੁਰਜੋਰ ਨਿਖੇਧੀ ਕੀਤੀ ਗਈ। ਇਸ ਮਸਲੇ ਦੇ ਹੱਲ ਲਈ ਜਲਦੀ ਸੀ ਐਮ ਓ ਮਾਨਸਾ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਬਨਾਉਣ ਦੀ ਮੰਗ ਰੱਖੀ। ਸਰਕਾਰ ਵਲੋਂ ਪੈਨਸ਼ਨਰਾਂ ਨੂੰ ਆਨ ਲਾਈਨ ਕੇ ਵਾਈ ਸੀ ਜਾਂ ਲਾਈਫ ਸਰਟੀਫਿਕੇਟ ਸੰਬੰਧੀ ਭੇਜੇ ਜਾ ਰਹੇ ਮੈਸੇਜਾਂ ਦੇ ਭੰਬਲਭੁਸੇ ਨੂੰ ਦੂਰ ਕਰਨ ਸੰਬੰਧੀ ਵੀ ਸਰਕਾਰ ਨੂੰ ਅਪੀਲ ਕੀਤੀ ਗਈ। ਪੈਨਸ਼ਨਰਜ਼ ਭਵਨ ਦੀ ਥਾਂ ਸੰਬੰਧੀ ਵੀ ਵਿਚਾਰ ਚਰਚਾ ਕੀਤੀ ਗਈ। ਮੈਂਬਰਾਂ ਵਿੱਚ ਇਸ ਮਸਲੇ ਦਾ ਜਲਦੀ ਹੱਲ ਨਾ ਹੋਣ ਸੰਬੰਧੀ ਰੋਸ ਵੀ ਦੇਖਣ ਨੂੰ ਮਿਲਿਆ। ਮੀਟਿੰਗ ਨੂੰ ਜਰਨੈਲ ਸਿੰਘ ਬਰੇਟਾ, ਰਾਜਿੰਦਰ ਮਲੂਕਾ, ਰਘਵੀਰ ਗੁੱਡੂ, ਡਾ ਭਵਾਨੀ ਗਰਗ, ਅਸ਼ੋਕ ਸ਼ਰਮਾਂ, ਕ੍ਰਿਸ਼ਨ ਗੋਇਲ, ਰਾਜ ਕੁਮਾਰ, ਜਰਨੈਲ ਸਿੰਘ , ਲਾਲ ਸਿੰਘ, ਮੁਕੇਸ਼ ਕੁਮਾਰ, ਬਲਵੀਰ ਸਿੰਘ, ਕਰਮਜੀਤ ਸਿੰਘ, ਮਹਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ ਗਿਆ। ਕਾਰਜਕਾਰਨੀ ਮੈਂਬਰ ਖੇਮ ਚੰਦ ਨੇ ਭਰਵੀਂ ਸ਼ਮੁਲੀਅਤ ਕਰਕੇ ਮੀਟਿੰਗ ਨੂੰ ਕਾਮਯਾਬ ਕਰਨ ਲਈ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

Have something to say? Post your comment

 

More in Malwa

ਪਾਵਰਕਾਮ ਠੇਕਾ ਕਾਮਿਆਂ ਨੇ ਅਮਨ ਅਰੋੜਾ ਦੀ ਕੋਠੀ ਮੂਹਰੇ ਦਿੱਤਾ ਧਰਨਾ 

ਗੋਲਡਨ ਐਜੂਕੇਸ਼ਨਸ ਸੰਸਥਾ ਦੇ ਆ ਰਹੇ ਨੇ ਲਗਾਤਾਰ ਵੀਜੇ

ਬਹਾਵਲਪੁਰੀ ਭਾਈਚਾਰੇ ਦਾ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ: ਹਰਪਾਲ ਜੁਨੇਜਾ

ਹਰਚੰਦ ਸਿੰਘ ਬਰਸਟ ਨੇ ਹਲਕਾ ਸਮਾਣਾ ਵਿਖੇ ਬਜਰੰਗ ਦਲ ਹਿੰਦ ਦੇ ਵਾਈਸ ਪ੍ਰਧਾਨ ਦੀਪਕ ਗਰਗ ਨੂੰ ਸਾਥਿਆਂ ਸਮੇਤ ਆਪ ਵਿੱਚ ਕਰਵਾਇਆ ਸ਼ਾਮਲ

ਦਾਮਨ ਬਾਜਵਾ ਨੇ ਈਓ ਦੀ ਗੁੰਮਸ਼ੁਦਗੀ ਦੇ ਪੋਸਟਰ ਚਿਪਕਾਏ 

ਸਿੱਖਿਆ ਕ੍ਰਾਂਤੀ ਤਹਿਤ ਸਪੀਕਰ ਸੰਧਵਾਂ ਵਲੋਂ 45 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ

ਪੰਜਾਬ ਪੈਨਸ਼ਨਰਜ਼ ਯੂਨੀਅਨ ਸਬੰਧਤ ਏਟਕ ਦੀ ਸੂਬਾ ਕਮੇਟੀ ਦੀ ਮੀਟਿੰਗ ਜਲੰਧਰ ਵਿਖੇ 23 ਅਪ੍ਰੈਲ ਨੂੰ

ਡਰੀਮਲੈਂਡ ਪਬਲਿਕ ਸਕੂਲ ਦੀਆਂ ਅੱਠਵੀਂ ਜਮਾਤ ਦੇ ਮੈਰਿਟ ਵਾਲੇ ਵਿਦਿਆਰਥੀ ਸਨਮਾਨਿਤ

ਸਟੇਟ ਐਵਾਰਡੀ ਦੇਵਿੰਦਰ ਪਾਲ ਸਿੰਘ ਨੇ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਹਰਿਆਣਾ ਨਾਲ ਮੁਲਾਕਾਤ ਕੀਤੀ

ਜਮਹੂਰੀ ਅਧਿਕਾਰ ਸਭਾ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਸੰਗਰੂਰ ਵੱਲੋਂ ਹਰਿਆਣਾ ਅਤੇ ਯੂ ਪੀ ਵਿੱਚ ਮਜਦੂਰਾਂ ਤੇ ਜਬਰ ਦੀ ਸਖ਼ਤ ਨਿੰਦਾ