Monday, April 20, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਸ਼੍ਰੀ ਰਾਜੇਸ਼ਵਰੀ ਸੇਵਾ ਦਲ ਅਤੇ ਸ਼੍ਰੀ ਮਹਾ ਪੰਜਾਬ ਸੇਵਾ ਸੰਘ ਵੱਲੋਂ ਅਪਾਹਜ ਆਸ਼ਰਮ ਵਿੱਚ ਧੂਮ-ਧਾਮ ਨਾਲ ਮਨਾਈ ਗਈ ਹੋਲੀ

March 04, 2026 07:02 PM
SehajTimes

ਪਟਿਆਲਾ : ਸ਼ਹਿਰ ਦੀਆਂ ਪ੍ਰਮੁੱਖ ਸਮਾਜ ਸੇਵੀ ਸੰਸਥਾਵਾਂ ਸ਼੍ਰੀ ਰਾਜੇਸ਼ਵਰੀ ਸੇਵਾ ਦਲ ਪਟਿਆਲਾ ਅਤੇ ਸ਼੍ਰੀ ਮਹਾ ਪੰਜਾਬ ਸੇਵਾ ਸੰਘ ਪਟਿਆਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੋਲੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਰਾਜਪੁਰਾ ਰੋਡ 'ਤੇ ਸਥਿਤ ਦਸੌਂਧੀ ਰਾਮ ਵੀਰ ਜੀ ਅਪਾਹਜ ਆਸ਼ਰਮ ਵਿਖੇ ਆਯੋਜਿਤ ਕੀਤਾ ਗਿਆ, ਜਿੱਥੇ ਸੰਸਥਾ ਦੇ ਮੈਂਬਰਾਂ ਨੇ ਆਸ਼ਰਮ ਦੇ ਨਿਵਾਸੀਆਂ ਨਾਲ ਰੰਗਾਂ ਦੀ ਖੁਸ਼ੀ ਸਾਂਝੀ ਕੀਤੀ। ਇਸ ਖੁਸ਼ੀ ਦੇ ਮੌਕੇ 'ਤੇ ਪਟਿਆਲਾ ਦੇ ਮੇਅਰ  ਕੁੰਦਨ ਗੋਗੀਆ ਵਿਸ਼ੇਸ਼ ਤੌਰ 'ਤੇ ਪਹੁੰਚੇ। ਮੇਅਰ ਨੇ ਆਸ਼ਰਮ ਵਿੱਚ ਰਹਿ ਰਹੇ ਲੋਕਾਂ ਨਾਲ ਹੋਲੀ ਖੇਡੀ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਸੰਸਥਾਵਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਸਲੀ ਤਿਉਹਾਰ ਉਹੀ ਹੈ ਜੋ ਲੋੜਵੰਦਾਂ ਦੇ ਚਿਹਰਿਆਂ 'ਤੇ ਮੁਸਕਾਨ ਲੈ ਕੇ ਆਵੇ। ਮੇਅਰ ਕੁੰਦਨ ਗੋਗੀਆ ਨੇ ਹੋਰ ਕਿਹਾ ਕਿ ਤਿਉਹਾਰਾਂ ਦੀ ਅਸਲੀ ਖ਼ੁਸ਼ੀ ਸਾਂਝੀਵਾਲਤਾ ਵਿੱਚ ਹੀ ਹੈ। ਉਹਨਾਂ ਕਿਹਾ ਕਿ ਇਸ ਆਸ਼ਰਮ ਵਿੱਚ ਆ ਕੇ ਜੋ ਸਕੂਨ ਮਿਲਿਆ ਹੈ, ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਸਮਾਜ ਦੇ ਲੋੜਵੰਦ ਅਤੇ ਅਪਾਹਜ ਵੀਰਾਂ-ਭੈਣਾਂ ਨਾਲ ਹੋਲੀ ਮਨਾਉਣਾ ਸਾਨੂੰ ਇਨਸਾਨੀਅਤ ਦੀ ਸੇਵਾ ਦਾ ਸਬਕ ਦਿੰਦਾ ਹੈ।" ਮੇਅਰ ਨੇ ਅੱਗੇ ਕਿਹਾ ਕਿ ਸ਼੍ਰੀ ਰਾਜੇਸ਼ਵਰੀ ਸੇਵਾ ਦਲ ਅਤੇ ਮਹਾ ਪੰਜਾਬ ਸੇਵਾ ਸੰਘ ਵਰਗੀਆਂ ਸੰਸਥਾਵਾਂ ਪਟਿਆਲਾ ਦੀ ਸ਼ਾਨ ਹਨ, ਜੋ ਹਰ ਖ਼ੁਸ਼ੀ ਦੇ ਮੌਕੇ 'ਤੇ ਅਜਿਹੇ ਨੇਕ ਕਾਰਜ ਕਰਦੀਆਂ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਨਗਰ ਨਿਗਮ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਹਰ ਕਾਰਜ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਤਾਂ ਜੋ ਸ਼ਹਿਰ ਦੇ ਹਰ ਵਰਗ ਤੱਕ ਖ਼ੁਸ਼ੀਆਂ ਪਹੁੰਚਾਈਆਂ ਜਾ ਸਕਣ। ਪ੍ਰੋਗਰਾਮ ਦੌਰਾਨ ਮਹਾ ਪੰਜਾਬ ਸੇਵਾ ਸੰਘ ਪੰਜਾਬ ਦੇ ਪ੍ਰਧਾਨ ਬਲਜਿੰਦਰ ਧੀਮਾਨ, ਮਹਾਂ ਸਕੱਤਰ ਗੈਰੀ ਗਿੱਲ ਅਤੇ ਪ੍ਰੈੱਸ ਸਕੱਤਰ ਕੇਵਲ ਕ੍ਰਿਸ਼ਨ ਜੀ ਨੇ ਸ਼ਮੂਲੀਅਤ ਕੀਤੀ। ਇਸੇ ਤਰ੍ਹਾਂ ਸ਼੍ਰੀ ਰਾਜੇਸ਼ਵਰੀ ਸੇਵਾ ਦਲ ਪੰਜਾਬ (ਰਜਿ.) ਪਟਿਆਲਾ ਦੇ ਪ੍ਰਧਾਨ ਸੁਰਜੀਤ ਕੁਮਾਰ ਯਾਦਵ, ਮਹਾਂ ਸਕੱਤਰ ਨੀਰਜ ਕੁਮਾਰ ਅਤੇ ਸਕੱਤਰ ਨੀਰਜ ਗੋਇਲ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹੋਲੀ ਦੇ ਜਸ਼ਨ ਵਿੱਚ ਜਗਜੀਤ ਸਿੰਘ, ਜਿਪਸਾ, ਪ੍ਰੀਤੀ, ਪੂਜਾ, ਅਭਿਸ਼ੇਕ ਗੋਇਲ, ਸੁਮਿਤ ਕੁਮਾਰ, ਪ੍ਰਵੀਨ ਕੁਮਾਰ, ਮੁਨੀਸ਼, ਹਨੀ, ਪ੍ਰਦੀਪ ਕੁਮਾਰ, ਹਿਮਾਂਸ਼ੂ ਬਾਂਸਲ, ਸਤਿੰਦਰ ਸ਼ਰਮਾ, ਵਾਸੂ ਸ਼ਰਮਾ, ਦੇਵ ਸ਼ਰਮਾ, ਪੁਸ਼ਯ, ਪੁਨੀਤ ਅਤੇ ਸੰਸਥਾ ਦੇ ਹੋਰ ਮੈਂਬਰਾਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ। ਸੰਸਥਾਵਾਂ ਵੱਲੋਂ ਆਸ਼ਰਮ ਦੇ ਨਿਵਾਸੀਆਂ ਲਈ ਮਿਠਾਈਆਂ ਅਤੇ ਖਾਣ-ਪੀਣ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਸੀ।

Have something to say? Post your comment

 

More in Malwa

ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰਾਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਹਰਪ੍ਰੀਤ ਸਿਮਕ

ਸੰਘਰਸ਼ਮਈ ਜੀਵਨ ਦੀ ਅਸਲੀ ਤਸਵੀਰ ਪੇਸ਼ ਕਰੇਗੀ ਲਘੂ ਫਿਲਮ ‘ਸਾਈਕਲ’

ਇਟਲੀ ਦੇ ਗੁਰਦੁਆਰਾ ਸਾਹਿਬ 'ਚ ਗੋਲੀਬਾਰੀ: ਮੋਰਿੰਡਾ ਦੇ ਨੌਜਵਾਨ ਗੁਰਮੀਤ ਸਿੰਘ ਦੀ ਮੌਤ, ਇਲਾਕੇ 'ਚ ਸੋਗ

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਰੁਕੇ ਹੋਏ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ : ਹਰਪ੍ਰੀਤ ਸਿੰਘ ਸਿਮਕ

ਭਾਈ ਨਿਗਾਹੀਆ ਸਿੰਘ ਜੀ ਬਿਰਧ ਆਸ਼ਰਮ ਦੇ ਨਵੇਂ ਬਣੇ 9 ਕਮਰਿਆਂ ਦਾ ਲੈਂਟਰ ਪਾਇਆ

ਵੱਡੀ ਈਦਗਾਹ ਕਮੇਟੀ ਮਲੇਰਕੋਟਲਾ ਦੀ ਹੋਈ ਮੁੜ ਚੋਣ, ਮੁਹੰਮਦ ਸ਼ਾਹਿਦ ਥਿੰਦ ਬਣੇ ਨਵੇਂ ਪ੍ਰਧਾਨ

ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬੀਬਾ ਨਿਸ਼ਾਤ ਅਖ਼ਤਰ ਨੇ ਕਾਂਗਰਸੀ ਵਰਕਰਾਂ ਨਾਲ ਕੀਤੀਆਂ ਅਹਿਮ ਮੀਟਿੰਗਾਂ

ਸੀ ਬੀ ਐਸ ਸੀ ਵਲੋਂ ਦਸਵੀਂ ਦੇ ਐਲਾਨੇ ਨਤੀਜੇ ਚ ਵੰਸਿਕਾ ਸੂਦ ਨੇ 97,8 % ਅੰਕ ਕੀਤੇ ਹਾਸਲ

ਭਗਵੰਤ ਮਾਨ ਸਰਕਾਰ ਬਾਬਾ ਸਾਹਿਬ ਦੇ ਰਸਤੇ 'ਤੇ ਚੱਲ ਰਹੀ ਹੈ, ਅਣਦੇਖੀ ਦੀ ਰਾਜਨੀਤੀ ਨਹੀਂ ਕਰ ਰਹੀ: ਹਰਪਾਲ ਸਿੰਘ ਚੀਮਾ

ਸੀਬੀਐਸਈ ਦਸਵੀਂ ਦੇ ਨਤੀਜਿਆਂ ‘ਚ ਜਾਨਵੀ ਅਰੋੜਾ ਨੇ ਮਾਰੀ ਬਾਜ਼ੀ, 96.60% ਅੰਕ ਲੈ ਕੇ ਕੀਤਾ ਮਾਪਿਆਂ ਦਾ ਨਾਮ ਰੌਸ਼ਨ