ਮੋਰਿੰਡਾ : ਐਡੂਸਟਰ ਆਦਰਸ਼ ਸਕੂਲ ਕਾਲੇਵਾਲ ਦੀ ਦਸਵੀਂ ਦੀ ਵਿਦਿਆਰਥਣ ਵੰਸਿਕਾ ਸੂਦ ਨੇ ਸੀ ਬੀ ਐਸ ਈ ਵਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜੇ ਵਿੱਚ 97,8% ਅੰਕ ਹਾਸਲ ਕਰਕੇ ਜਿਥੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਉਹਨਾਂ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਜਾਣਕਾਰੀ ਅਨੁਸਾਰ ਮੋਰਿੰਡਾ ਸ਼ਹਿਰ ਦੀ ਰਹਿਣ ਵਾਲੀ ਵੰਸਿਕਾ ਸੂਦ ਨੇ ਜਿਥੇ 97਼.8% ਅੰਕ ਪ੍ਰਾਪਤ ਕੀਤੇ ਹਨ ਉਥੇ ਵੰਸਿਕਾ ਸੂਦ ਨੇ ਅੰਗਰੇਜ਼ੀ ਵਿੱਚ 96%, ਪੰਜਾਬੀ ਵਿੱਚ 98% ਅਤੇ ਗਣਿਤ ਵਿੱਚ 100%, ਸਾਇੰਸ ਵਿੱਚ 98% ਅਤੇ ਸਮਾਜਿਕ ਵਿੱਚ 97% ਅੰਕ ਪ੍ਰਾਪਤ ਕੀਤੇ ਹਨ। ਵੰਸਿਕਾ ਸੂਦ ਦੇ ਮਾਪਿਆਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਲੱਡੂ ਵੰਡ ਕੇ ਮੁਹਲੇ ਵਾਲਿਆਂ ਦਾ ਮੁੰਹ ਮਿੱਠਾ ਕਰਵਾਇਆ।