ਲੁਧਿਆਣਾ : ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿਮਕ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਹਲਕਾ ਗਿੱਲ ਦੇ ਸਾਰੇ ਹੀ ਸਰਕਲ ਪ੍ਰਧਾਨ ਮੌਜੂਦ ਰਹੇ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਸਿੰਘ ਸਿਮਕ ਨੇ ਦੱਸਿਆ ਕਿ ਅੱਜ ਦੀ ਇਸ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਤੇ ਦਿਨੀ ਮੌਸਮ ਵਿੱਚ ਆਏ ਬਦਲਾਅ ਕਾਰਨ ਹੋਈ ਬਾਰਿਸ਼ ਅਤੇ ਹੋਈ ਗੜੇਮਾਰੀ ਦੌਰਾਨ ਜਿਨਾਂ ਕਿਸਾਨ ਭਰਾਵਾਂ ਦੀ ਫਸਲ ਖਰਾਬ ਹੋ ਗਈ ਸੀ ਸਬੰਧੀ ਸਾਰੇ ਹੀ ਸਰਕਲ ਪ੍ਰਧਾਨਾਂ ਨੂੰ ਹਦਾਇਤ ਦਿੱਤੀ ਗਈ ਕਿ ਉਹ ਆਪਣੇ-ਆਪਣੇ ਇਲਾਕਿਆਂ ਵਿੱਚ ਤੁਰੰਤ ਜਾ ਕੇ ਨੁਕਸਾਨ ਦੀ ਸਥਿਤੀ ਦੀ ਰਿਪੋਰਟ ਤਿਆਰ ਕਰਨ, ਤਾਂ ਜੋ ਪ੍ਰਭਾਵਿਤ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਹਤ ਦੇ ਤੌਰ ਤੇ ਨੁਕਸਾਨੇ ਗਏ ਕਿਸਾਨਾਂ ਨੂੰ ਤੁਰੰਤ ਢਾਈ -ਢਾਈ ਢਾਈ ਢਾਈ ਕੁਇੰਟਲ ਕਣਕ ਅਤੇ ਤੂੜੀ ਪਹੁੰਚਾਈ ਜਾ ਸਕੇ। ਇਸ ਮੌਕੇ ਸ੍ਰ ਹਰਪ੍ਰੀਤ ਸਿੰਘ ਸਿੰਮਕ ਨੇ ਕਿਹਾ ਕਿ ਗੜੇਮਾਰੀ ਕਾਰਨ ਕਈ ਥਾਵਾਂ ‘ਤੇ ਕਣਕ ਸਮੇਤ ਹੋਰ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ, ਜਿਸ ਨਾਲ ਕਿਸਾਨ ਚਿੰਤਾ ਵਿੱਚ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ਗੁਰਜੀਤ ਸਿੰਘ ਲਹਿਰਾ ਪ੍ਰਧਾਨ ਸਰਕਲ ਘਵੱਦੀ, ਕਰਮਜੀਤ ਸੇਖੋ ਪ੍ਰਧਾਨ ਸਰਕਲ ਹੰਬੜਾ , ਜਥੇਦਾਰ ਰਘਬੀਰ ਗਰੇਵਾਲ ਥਰੀਕੇ ਪ੍ਰਧਾਨ ਸਰਕਲ ਸਦਰ 2, ਹਰਸਿਮਰ ਸਿੰਘ ਬਸੰਤ ਸਿਟੀ ਪ੍ਰਧਾਨ ਸਰਕਲ ਤਿੰਨ, ਹਰਦੀਪ ਸਿੰਘ ਮਨਸੂਰਾ ਪ੍ਰਧਾਨ ਸਰਕਲ ਇਕ, ਨਗਿੰਦਰ ਸਿੰਘ ਬਿੱਟੂ ਆਲਮਗੀਰ ਪ੍ਰਧਾਨ, ਸੁਖਦਰਸ਼ਨ ਸਿੰਘ ਪੋਹਿੜ ਸਰਕਲ ਡੇਹਲੋਂ ,ਇਕਬਾਲ ਸਿੰਘ ਮੰਝ ਫੱਗੂਵਾਲਾ ਪ੍ਰਧਾਨ ਸਰਕਲ ਲਾਡੋਵਾਲ,ਅਦਰਸ਼ਪਾਲ ਸਿੰਘ ਬਿੰਨੀ ਹੁਸੈਨਪੁਰਾ ਪ੍ਰਧਾਨ ,ਸਰਕਲ ਪਰਤਾਪ ਸਿੰਘ ਵਾਲਾ ,ਅਰਸ਼ ਮਾਣਕਵਾਲ ,ਹਰਸ਼ ਗਰੇਵਾਲ ਝਮਟ ਪ੍ਰਧਾਨ ਯੂਥ ਅਕਾਲੀ ਦਲ ਯੂਥ ਵਿੰਗ,ਮਨਜੀਤ ਸਿੰਘ ਲਵਲੀ ਬਲਾਕ ਸੰਮਤੀ ਮੈਂਬਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ।