Sunday, November 08, 2026
BREAKING NEWS
• ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵੱਲੋਂ ਸਰਾਏ ਬਨਜਾਰਾ ਨੇੜੇ ਟਰੇਨ ਦੇ ਡੱਬਿਆਂ ਨੂੰ ਅੱਗ ਲੱਗਣ ਦੀ ਘਟਨਾ ਦਾ ਜਾਇਜ਼ਾ • ਸਾਲ 2030 ਵਿੱਚ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ : ਭਗਵੰਤ ਸਿੰਘ ਮਾਨ • ਆਮ ਆਦਮੀ ਪਾਰਟੀ ਦੇ ਦੋ ਮੌਜੂਦਾ ਵਿਧਾਇਕਾਂ ਵੱਲੋਂ ਅਸਤੀਫਾ • ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ  • ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ

Malwa

ਸ੍ਰੀ ਹਨੂੰਮਾਨ ਪ੍ਰਗਟਯੋਤਸਵ ਮੌਕੇ ਪਟਿਆਲਾ ਵਿਖੇ ਧਾਰਮਿਕ ਸਮਾਗਮ ਅਤੇ ਵਿਸ਼ਾਲ ਭੰਡਾਰੇ ਦਾ ਆਯੋਜਨ

November 08, 2026 08:28 PM
SehajTimes
ਹਨੂੰਮਾਨ ਜੀ ਨੂੰ ਪੋਸ਼ਾਕ ਅਰਪਣ ਕਰਨ ਦੇ ਨਾਲ ਧਵਜਾਰੋਹਣ ਦੀ ਰਸਮ ਨਿਭਾਈ
 
ਪਟਿਆਲਾ :  ਸ੍ਰੀ ਹਨੂੰਮਾਨ ਪ੍ਰਗਟਯੋਤਸਵ ਦੇ ਪਾਵਨ ਮੌਕੇ 'ਤੇ ਸ੍ਰੀ ਸਨਾਤਨ ਧਰਮ ਮਹਾਵੀਰ ਦਲ ਪੰਜਾਬ (ਰਜਿ.) ਪਟਿਆਲਾ ਅਤੇ ਸ੍ਰੀ ਹਨੂੰਮਾਨ ਮੰਦਰ ਟਰੱਸਟ (ਰਜਿ.) ਰਾਜਪੁਰਾ ਰੋਡ, ਪਟਿਆਲਾ ਵੱਲੋਂ ਸ੍ਰੀ ਹਨੂੰਮਾਨ ਮੰਦਰ, ਰਾਜਪੁਰਾ ਰੋਡ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਅਤੇ ਭੰਡਾਰੇ ਦਾ ਆਯੋਜਨ ਕੀਤਾ ਗਿਆ।
 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਨਾਤਮ ਮਹਾਵੀਰ ਦਲ ਪਟਿਆਲਾ ਸ਼ਾਖਾ ਦੇ ਪ੍ਧਾਨ ਈਸ਼ਵਰ ਚੰਦ ਸ਼ਰਮਾ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਮੌਕੇ ਧਵਜਾਰੋਹਣ ਅਤੇ ਸ੍ਰੀ ਹਨੂੰਮਾਨ ਜੀ ਨੂੰ ਪੋਸ਼ਾਕ ਅਰਪਣ ਕਰਦਿਆਂ ਕੀਤੀ। ਇਸ ਉਪਰੰਤ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਸ੍ਰੀ ਹਨੂੰਮਾਨ ਭਜਨ ਕੀਰਤਨ ਕਰਵਾਇਆ ਗਿਆ ਅਤੇ ਪ੍ਰਭੂ ਦੀ ਆਰਤੀ ਉਪਰੰਤ 51 ਕਿਲੋ ਚੁਰਮੇ ਦਾ ਪ੍ਰਸਾਦ ਵੰਡਿਆ ਗਿਆ।
 
ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਭਜਨ ਗਾਇਕ ਅਤੇ ਧਾਰਮਿਕ ਪ੍ਰਚਾਰਕ ਸ੍ਰੀ ਸੰਜੀਵ ਗੁਰੂ ਜੀ ਮਹਾਰਾਜ (ਧਰਮ ਗੁਰੂ) ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਜਿੱਥੇ ਵਿਸ਼ਾਲ ਭੰਡਾਰਾ ਹੋਇਆ ਉਥੇ ਲੋੜਵੰਦ 31 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।
 
ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਅਤੇ ਸਮੂਹ ਸੰਗਤ ਨੇ ਇਸ ਪਾਵਨ ਧਾਰਮਿਕ ਸਮਾਗਮ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋ ਕੇ ਹਨੂੰਮਾਨ ਜੀ ਦਾ ਆਸ਼ੀਰਵਾਦ ਲਿਆ।
 
 ਇਸ ਮੌਕੇ ਮਨਿੰਦਰ ਭੱਲਾ ਪ੍ਧਾਨ ਹਨੂਮਾਨ ਟਰੱਸਟ ਰਾਜਪੁਰਾ ਰੋਡ, ਅਸ਼ੋਕ ਜੋਸੀ ਉਪ ਪ੍ਰਧਾਨ, ਕਲੈਸ ਚੰਦ ਟਰੱਸਟੀ, ਪੰਡਿਤ ਮਹੇਸ਼ ਸ਼ਾਸ਼ਤਰੀ, ਪੰਡਿਤ ਚਮਨ ਸ਼ਰਮਾ, ਪੰਡਿਤ ਪ੍ਰਦੀਪ ਸ਼ਰਮਾ, ਗੁਰਮੀਤ ਸਿੰਘ ਨਿੱਕਾ ਜੁਆਇੰਟ ਸੈਕਟਰੀ, ਵੀ ਕੇ ਮੋਦੀ, ਡਾ ਰਮੇਸ਼ ਕਪਿਲਾ, ਦਰਸ਼ਨ ਸਿੰਘ, ਰਮਨਕਾਂਤ ਸ਼ੁਕਲਾ, ਪੰਡਿਤ ਰਮੇਸ਼ ਮਿਸ਼ਰਾ, ਗੁਲਸ਼ਨ ਕੁਮਾਰ ਸ਼ਰਮਾ, ਲਛਮਣ ਦਾਸ, ਅਸ਼ੋਕ ਪਰਾਸ਼ਰ ਮਹਾਵੀਰ ਦਲ ਟਰੱਸਟੀ, ਕਰਨਬੀਰ ਸਿੰਘ ਛੀਨਾ, ਤਜਿੰਦਰ ਮਹਿਤਾ, ਸਮੇਂਤ ਹੋਰ ਸ਼ਰਧਾਲੂ ਹਾਜ਼ਰ ਸਨ।

Have something to say? Post your comment

More in Malwa

ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ , ਨਿਹੋਲਕਾ ਅਤੇ ਰਤਨਗੜ੍ਹ ਸਿੰਬਲ ਵਿਖੇ ਦਿਖਾਈ ਗਈ

ਲੋਕ ‘ਆਪ’ ਨੂੰ ਪੰਜਾਬ ਦਾ ਵਿਕਾਸ ਜਾਰੀ ਰੱਖਣ ਲਈ ਇਕ ਹੋਰ ਮੌਕਾ ਦੇਣਗੇ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਰਾਜਾ ਬੀਰਕਲਾਂ ਦੇ ਘਰ ਪੁੱਜੇ ਮੈਡਮ ਹੇਨਾ ਕਾਮਰੇ  

ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਹਰਪਾਲ ਖਡਿਆਲ ਘਰ 'ਚ ਨਜ਼ਰਬੰਦ

ਕਿਰਤੀ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ 

 ਪਰਮਿੰਦਰ ਢੀਂਡਸਾ ਦੀ ਉਸਾਰੂ ਸੋਚ ਨੌਜਵਾਨਾਂ ਲਈ ਪ੍ਰੇਰਨਾ ਸਰੋਤ : ਗੋਪੀ ਬਾਬਾ 

ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ 

ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਮਨਰੇਗਾ ਕਰਮਚਾਰੀ ਯੂਨੀਅਨ ਦੀਆਂ ਮੰਗਾਂ ਦਾ ਸਮਾਂਬੱਧ ਨਿਪਟਾਰਾ ਕਰਨ ਦਾ ਭਰੋਸਾ

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬ ਦੇ ਪਾਣੀ ਹਥਿਆਉਣ ਲਈ ਵੋਟਾਂ ਮੰਗ ਰਹੀ ਹੈ ਭਾਜਪਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

100 ਮਿੰਨੀ ਬੱਸਾਂ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ