ਮਲੇਰਕੋਟਲਾ : ਬੀਤੇ ਦਿਨ ਪੰਜਾਬ ਦੀ ਇਤਿਹਾਸਕ ਵੱਡੀ ਈਦਗਾਹ ਮਲੇਰਕੋਟਲਾ ਦੀ ਮੁੜ ਤੋਂ ਚੋਣ ਕਰਨ ਲਈ ਵਿਧਾਇਕ ਡਾ. ਜਮੀਲ-ਉਰ-ਰਹਿਮਾਨ ਦੀ ਪ੍ਰਧਾਨਗੀ ਹੇਠ ਈਦਗਾਹ ਦਫ਼ਤਰ ਵਿਖੇ ਇੱਕ ਮਹੱਤਵਪੂਰਨ ਮੀਟਿੰਗ ਰੱਖੀ ਗਈ। ਇਸ ਮੀਟਿੰਗ ਵਿੱਚ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਸਭ ਤੋਂ ਪਹਿਲਾਂ ਕਮੇਟੀ ਮੈਂਬਰ ਸ੍ਰੀ ਉਸਮਾਨ ਸਿੱਦੀਕੀ ਨੇ ਮੁਹੰਮਦ ਸ਼ਾਹਿਦ ਥਿੰਦ ਦਾ ਨਾਮ ਪ੍ਰਸਤਾਵਿਤ ਕੀਤਾ, ਜਿਸ 'ਤੇ ਸਾਰੇ ਮੈਂਬਰਾਂ ਨੇ ਆਪਣਾ ਸਮਰਥਨ ਕੀਤਾ ਅਤੇ ਮੁਹੰਮਦ ਸ਼ਾਹਿਦ ਥਿੰਦ ਨੂੰ ਫ਼ੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਈਦ ਕਮੇਟੀ ਦਾ ਨਵਾਂ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਕਮੇਟੀ ਮੈਂਬਰ ਮੁਹੰਮਦ ਉਸਮਾਨ ਸਿੱਦੀਕੀ ਮੁਹੰਮਦ ਨਾਸਿਰ ਮੁਹੰਮਦ ਸ਼ਕੀਲ ਮੁਹੰਮਦ ਅਰਸ਼ਦ, ਪ੍ਰਿੰਸੀਪਲ ਮੁਹੰਮਦ ਇਸਰਾਰ ਨਿਜ਼ਾਮੀ,ਅਸ਼ਰਫ ਅਬਦੁੱਲਾ ਠੇਕੇਦਾਰ,ਮੁਹੰਮਦ ਨਜ਼ੀਰ ਐਮ.ਸੀ , ਜ਼ਹੂਰ ਅਹਿਮਦ ਚੋਹਾਨ, ਡਾ: ਅਬਦੁਲ ਗਫ਼ਾਰ, ਮੁਹੰਮਦ ਹੁਸੈਨ ਲਾਲੀ, ਮੁਹੰਮਦ ਯੂਸਫ਼ ਪੱਪੂ ਪਹਿਲਵਾਨ, ਮੁਹੰਮਦ ਸ਼ਫ਼ੀਕ ਭੋਲਾ, ਮੁਹੰਮਦ ਨਜ਼ੀਰ ਥਿੰਦ ,ਮੁਹੰਮਦ ਅਕਬਰ ,ਮੁਹੰਮਦ ਫ਼ਾਰੂਕ, ਮੁਹੰਮਦ ਅਰਸ਼ਦ ,ਫ਼ਾਰੂਕ ਅੰਸਾਰੀ ਐਮ.ਸੀ,ਸ਼ਰੀਫ ਬੱਗਾ ਠੇਕੇਦਾਰ, ਮੁਹੰਮਦ ਸਈਦ,ਮੁਹੰਮਦ ਯਾਸਿਰ , ਭੋਲਾ ਐਮ.ਸੀ, ਮੁਹੰਮਦ ਸ਼ਕੀਲ ਮੁਹੰਮਦ ਇਮਤਿਆਜ਼ ਬਾਬੂ ਅਤੇ ਮੁਹੰਮਦ ਨਿਸਾਰ ਵੀ ਮੌਜੂਦ ਸਨ।