Sunday, April 19, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਭਾਈ ਨਿਗਾਹੀਆ ਸਿੰਘ ਜੀ ਬਿਰਧ ਆਸ਼ਰਮ ਦੇ ਨਵੇਂ ਬਣੇ 9 ਕਮਰਿਆਂ ਦਾ ਲੈਂਟਰ ਪਾਇਆ

April 19, 2026 09:47 PM
Rozana Sehaj times
ਲੁਧਿਆਣਾ : ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਪਟਿਆਲੇ ਵਾਲਿਆਂ ਦੀ ਅਗਵਾਈ ਵਿੱਚ ਬਣੇ ਭਾਈ ਨਿਗਾਹੀਆ ਸਿੰਘ ਜੀ ਬਿਰਧ ਆਸਰਮ ਨੇੜੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਨਵੇਂ ਬਣੇ 9 ਕਮਰਿਆਂ ਦਾ ਲੈਂਟਰ ਪਾਉਣ ਦੀ ਸ਼ੁਰੂਆਤ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਹੈਡ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ ਨੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਕੀਤੀ ਇਸ ਮੌਕੇ ਭਾਈ ਨਿਗਾਹੀਆ ਸਿੰਘ ਜੀ ਬਿਰਧ ਆਸ਼ਰਮ ਜੀ ਦੇਖ ਰੇਖ ਕਰ ਰਹੇ ਜਥੇਦਾਰ ਬਾਬਾ ਹਰਪਿੰਦਰ ਸਿੰਘ ਭਿੰਦਾ ਕਾਰ ਸੇਵਾ ਆਲਮਗੀਰ ਵਾਲਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮੇਂ ਨੂੰ ਮੁੱਖ ਰੱਖਦਿਆਂ ਇਸ ਬਿਰਧ ਆਸਰਮ ਦੀ ਸ਼ੁਰੂਆਤ ਕੀਤੀ ਗਈ ਹੈ ਇੱਥੇ ਲੋੜਵੰਦ ਪਰਿਵਾਰਾਂ ਲਈ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਵੇਗੀ ਜਿਸ ਵਿੱਚ ਵਿਆਹ ਸ਼ਾਦੀਆਂ ਦੇ ਲਈ ਹਾਲ ਬਿਲਕੁਲ ਫਰੀ ਹੋਵੇਗਾ ਮੈਡੀਕਲ ਸਹੂਲਤਾਂ ਦੇ ਲਈ ਐਂਬੂਲੈਂਸ ਬਿਲਕੁਲ ਫਰੀ ਹੋਵੇਗੀ ਬਜ਼ੁਰਗਾਂ ਲਈ ਦਵਾਈਆਂ ਬਿਲਕੁਲ ਮੁੱਫਤ ਹੋਣਗੀਆਂ ਉਹਨਾਂ ਦੱਸਿਆ ਕਿ ਪਹਿਲਾਂ ਵੀ 13 ਕਮਰੇ ਇੱਕ ਹਾਲ ਬਜ਼ੁਰਗਾਂ ਤੇ ਲਈ ਬਣ ਚੁੱਕੇ ਹਨ ਅਤੇ ਹੁਣ 9 ਕਮਰੇ ਦਾ 5200 ਸਕੇਅਰ ਫੁੱਟ ਲੈਂਟਰ ਪਾਇਆ ਗਿਆ ਹੈ ਜੋ ਲੋੜਬੰਦ ਬਜੁਰਗਾਂ ਲਈ ਮੁੱਫਤ ਹੋਵੇਗਾ ਜਥੇਦਾਰ ਹਰਪਿੰਦਰ ਸਿੰਘ ਭਿੰਦਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਈ ਨਗਾਹੀਂਆ ਸਿੰਘ ਜੀ ਬਿਰਧ ਆਸਰਮ ਲੋੜਬੰਦ ਬਜੁਰਗਾਂ ਦੀ ਹੋ ਰਹੀ ਬੇਪਿਰਤੀ ਨੂੰ ਮੁੱਖ ਰੱਖਦਿਆਂ ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਪਟਿਆਲੇ ਵਾਲਿਆਂ ਵੱਲੋਂ ਚੈਰੀਟੇਬਲ ਟਰੱਸਟ ਰਜਿਸਟਰੈਡ ਕਰਵਾਇਆ ਗਿਆ ਹੈ ਇਸ ਆਸਰਮ ਦੀ ਸਾਰੀ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਇਸ ਮੌਕੇ ਜਥੇਦਾਰ ਹਰਪਿੰਦਰ ਸਿੰਘ ਭਿੰਦਾ ਕਾਰ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਸੇਵਾ ਵਿਚ ਤਨੋ ਮਨੋ ਧਨੋ ਯੋਗਦਾਨ ਪਾ ਕੇ ਆਪਣਾਂ ਜੀਵਨ ਸਫਲਾ ਕਰੋ ਜੀ ਇਸ ਮੌਕੇ ਮੁੱਖ ਸੇਵਾਦਾਰ ਸ੍ਰੀਮਾਨ ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਪਟਿਆਲੇ ਵਾਲੇ, ਵਾਈਸ ਚੇਅਰਮੈਨ ਬਾਬਾ ਹਰਪਿੰਦਰ ਸਿੰਘ ਜੀ ਭਿੰਦਾ ਕਾਰ ਸੇਵਾ ਆਲਮਗੀਰ ਵਾਲੇ, ਗੁਰਦੀਪ ਸਿੰਘ ਖਜਾਨਚੀ, ਗੁਰਦੀਪ ਸਿੰਘ ਸੈਕਟਰੀ, ਜਥੇਦਾਰ ਚਰਨ ਸਿੰਘ ਆਲਮਗੀਰ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਹਰਪਾਲ ਸਿੰਘ ਜੱਲਾ ਮੈਂਬਰ ਸ਼੍ਰੋਮਣੀ ਕਮੇਟੀ,ਮੈਨੇਜਰ ਹਰਦੀਪ ਸਿੰਘ ਗਿੱਲ ਚੋਗਾਵਾਂ, ਹੈਡ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ,ਰਵਿੰਦਰ ਸਿੰਘ,ਦਮਨਪ੍ਰੀਤ ਸਿੰਘ, ਹਰਿੰਦਰ ਸਿੰਘ ਜਸੋਵਾਲ, ਸਕੰਦਰ ਸਿੰਘ ਚੁੱਪਕੀ, ਅਮਨਦੀਪ ਸਿੰਘ,ਸੁਰਿੰਦਰ ਪਾਲ ਸਿੰਘ ਮਲਕ,ਹਰਿੰਦਰ ਸਿੰਘ ਗਿੱਲ ਰਿੰਦੀ, ਸਖਦੀਪ ਸਿੰਘ ਗਿੱਲ, ਵਿਕਰਮਜੀਤ ਸਿੰਘ ਵਿਕੀ ਧਰੌੜ, ਅਮਰੀਕ ਸਿੰਘ,ਸੁਖਵਿੰਦਰ ਸਿੰਘ ਪੱਦੀ, ਰਮਨ ਗਿੱਲ, ਜਥੇ ਬਾਬਾ ਬੰਟੀ, ਨਿਰਮਲ ਸਿੰਘ ਸਰਪੰਚ, ਬਲਜੀਤ ਸਿੰਘ ਬੁਲਾਰਾ, ਤਲਵਿੰਦਰ ਸਿੰਘ ਮੁਲਤਾਨੀ, ਮਨਪ੍ਰੀਤ ਸਿੰਘ ਮਨੀ, ਜਗਜੀਤ ਸਿੰਘ ਭੰਮ, ਵੀਰ ਦਵਿੰਦਰ ਸਿੰਘ,ਤਜਿੰਦਰ ਸਿੰਘ ਜਰਖੜ, ਸਨੀ ਖਾਲਸਾ,ਜਿਲ੍ਹਾ ਪ੍ਰੀਸਦ ਸੋਨੂੰ ਗਿੱਲ, ਰਣਜੀਤ ਸਿੰਘ ਸਿਆੜ,ਗੁਰੀ ਖਾਨਪੁਰ, ਬਲਜਿੰਦਰ ਸਿੰਘ ਕਾਹਲੋਂ, ਸੁਖਵੀਰ ਸਿੰਘ ਸੋਨੀ ਰੰਧਾਵਾ, ਰੋਮੀ ਘਵੱਦੀ, ਰਮਨਦੀਪ ਸਿੰਘ ਸਨੀ ਖਾਲਸਾ,ਬਿਟੂ ਘਟੌੜਾ, ਦਲਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। 

Have something to say? Post your comment

 

More in Malwa

ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰਾਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਹਰਪ੍ਰੀਤ ਸਿਮਕ

ਸੰਘਰਸ਼ਮਈ ਜੀਵਨ ਦੀ ਅਸਲੀ ਤਸਵੀਰ ਪੇਸ਼ ਕਰੇਗੀ ਲਘੂ ਫਿਲਮ ‘ਸਾਈਕਲ’

ਇਟਲੀ ਦੇ ਗੁਰਦੁਆਰਾ ਸਾਹਿਬ 'ਚ ਗੋਲੀਬਾਰੀ: ਮੋਰਿੰਡਾ ਦੇ ਨੌਜਵਾਨ ਗੁਰਮੀਤ ਸਿੰਘ ਦੀ ਮੌਤ, ਇਲਾਕੇ 'ਚ ਸੋਗ

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਰੁਕੇ ਹੋਏ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ : ਹਰਪ੍ਰੀਤ ਸਿੰਘ ਸਿਮਕ

ਵੱਡੀ ਈਦਗਾਹ ਕਮੇਟੀ ਮਲੇਰਕੋਟਲਾ ਦੀ ਹੋਈ ਮੁੜ ਚੋਣ, ਮੁਹੰਮਦ ਸ਼ਾਹਿਦ ਥਿੰਦ ਬਣੇ ਨਵੇਂ ਪ੍ਰਧਾਨ

ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬੀਬਾ ਨਿਸ਼ਾਤ ਅਖ਼ਤਰ ਨੇ ਕਾਂਗਰਸੀ ਵਰਕਰਾਂ ਨਾਲ ਕੀਤੀਆਂ ਅਹਿਮ ਮੀਟਿੰਗਾਂ

ਸੀ ਬੀ ਐਸ ਸੀ ਵਲੋਂ ਦਸਵੀਂ ਦੇ ਐਲਾਨੇ ਨਤੀਜੇ ਚ ਵੰਸਿਕਾ ਸੂਦ ਨੇ 97,8 % ਅੰਕ ਕੀਤੇ ਹਾਸਲ

ਭਗਵੰਤ ਮਾਨ ਸਰਕਾਰ ਬਾਬਾ ਸਾਹਿਬ ਦੇ ਰਸਤੇ 'ਤੇ ਚੱਲ ਰਹੀ ਹੈ, ਅਣਦੇਖੀ ਦੀ ਰਾਜਨੀਤੀ ਨਹੀਂ ਕਰ ਰਹੀ: ਹਰਪਾਲ ਸਿੰਘ ਚੀਮਾ

ਸੀਬੀਐਸਈ ਦਸਵੀਂ ਦੇ ਨਤੀਜਿਆਂ ‘ਚ ਜਾਨਵੀ ਅਰੋੜਾ ਨੇ ਮਾਰੀ ਬਾਜ਼ੀ, 96.60% ਅੰਕ ਲੈ ਕੇ ਕੀਤਾ ਮਾਪਿਆਂ ਦਾ ਨਾਮ ਰੌਸ਼ਨ

ਸੂਚਨਾ ਅਧਿਕਾਰ ਫਰੰਟ ਪੰਜਾਬ ਵੱਲੋਂ ਪ੍ਰੋਫੈਸਰ ਅਮਨਜੀਤ ਖਨੌਰੀ ਦੀ ਨਿਯੁਕਤੀ