ਮਹਿਲ ਕਲਾਂ : ਹਲਕਾ ਮਹਿਲ ਕਲਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਅੱਜ 23 ਅਗਸਤ ਨੂੰ ਵਰਕਰ ਮੀਟਿੰਗ ਕਰਵਾਈ ਜਾ ਰਹੀ ਹੈ। ਇਹ ਸਬੰਧੀ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਸੰਮੀ ਠੁੱਲੀਵਾਲ ਨੇ ਦੱਸਿਆ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਸ੍ਰੀ ਰਵਿੰਦਰ ਉੱਤਮ ਰਾਓ ਡਾਲਵੀ ਜੀ , ਮਿਤੀ 23 ਅਗਸਤ 2025 ਦਿਨ ਸ਼ਨੀਵਾਰ ਸਵੇਰੇ 9:30 ਵਜੇ ਵਿਧਾਨ ਸਭਾ ਹਲਕਾ ਮਹਿਲ਼ ਕਲਾਂ ਹੀਰਾ ਪੈਲੇਸ ਮਹਿਲ ਕਲਾਂ ਤੇ ਸਵੇਰੇ 11:30 ਵਜੇ ਪੱਥਰਾਂ ਵਾਲੇ ਮੰਦਿਰ ਭਦੋੜ ਪੁੱਜ ਰਹੇ ਹਨ ਜਿੱਥੇ ਉਹ ਹਲਕੇ ਦੀਆਂ ਬਲਾਕ ਕਾਂਗਰਸ ਕਮੇਟੀਆਂ, ਮੰਡਲ ਕਮੇਟੀਆਂ ਤੇ ਬੂਥ ਕਮੇਟੀਆਂ ਦੇ ਨਾਲ ਕਮੇਟੀਆਂ ਦਾ ਨਿਰੀਖਣ ਕਰਨਗੇ ।
ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਸਮੇਂ ਸਿਰ ਆਪਣੀਆਂ ਕਮੇਟੀਆਂ ਸਮੇਤ ਪਹੁੰਚ ਕੇ ਆਪਣੀ ਹਾਜਰੀ ਯਕੀਨੀ ਬਣਾਓ। ਉਹਨਾਂ ਕਿਹਾ ਕਿ ਇਹ ਮੀਟਿੰਗ ਹੀਰਾ ਪੈਲੇਸ 'ਚ ਹੋਵੇਗੀ। ਇਸ ਵਰਕਰ ਮੀਟਿੰਗ ਵਿੱਚ ਰਵਿੰਦਰ ਡਾਲਵੀ ਤੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਕੁਲਦੀਪ ਸਿੰਘ ਕਾਲ਼ਾ ਢਿੱਲੋਂ ਹਾਜ਼ਰੀ ਭਰਨਗੇ। ਮੀਟਿੰਗ ਦਾ ਮਕਸਦ ਹਲਕੇ ਵਿੱਚ ਕਾਂਗਰਸ ਵਰਕਰਾਂ ਨੂੰ ਮਜ਼ਬੂਤ ਕਰਨਾ, ਲੋਕਾਂ ਦੇ ਮੁੱਦੇ ਚਰਚਾ ਲਈ ਉੱਠਾਉਣਾ ਅਤੇ ਆਉਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਸਬੰਧੀ ਰਣਨੀਤੀ ਤਿਆਰ ਕੀਤੀ ਜਾਵੇਗੀ। ਇਸ ਮੌਕੇ ਸਰਬਜੀਤ ਸਿੰਘ ਸਰਬੀ ਮਹਿਲ ਕਲਾਂ, ਗੁਰਮੇਲ ਸਿੰਘ ਮੋੜ,ਜਸਵੀਰ ਸਿੰਘ ਖੇੜੀ, ਬੰਨੀ ਖਹਿਰਾ,ਜਰਨੈਲ ਸਿੰਘ ਠੁੱਲੀਵਾਲ, ਮਨਜੀਤ ਸਿੰਘ ਮਹਿਲ ਖੁਰਦ, ਅਮਰਜੀਤ ਸਿੰਘ ਮਹਿਲ ਕਲਾਂ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ, ਬਲਵੰਤ ਰਾਏ ਹਮੀਦੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ