ਮਾਲੇਰਕੋਟਲਾ : ਕਾਂਗਰਸ ਦੇ ਬਲਾਕ ਪ੍ਰਧਾਨ ਮੁਹੰਮਦ ਅਕਰਮ ਲਿਬੜਾ ਨੇ ਜ਼ਿਲ੍ਹਾ ਸਿਵਲ ਹਸਪਤਾਲ ਦੇ ਮਾੜੇ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇੱਕ ਪਾਸੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਐਮਰਜੈਂਸੀ ਦੇ ਨਵੀਨੀਕਰਨ ਕਰਨ ਤੋਂ ਬਾਅਦ ਉਸ ਦਾ ਉਦਘਾਟਨ ਕਰਕੇ ਲੋਕਾਂ ਨੂੰ ਕਹਿ ਰਹੇ ਕਿ ਜ਼ਿਲ੍ਹਾ ਹਸਪਤਾਲ ਵਿਚ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਦਵਾਈਆਂ ਮੁਫ਼ਤ ਮਿਲ ਰਹੀਆਂ ਪਰ ਵਿਧਾਇਕ ਨੂੰ ਇਹ ਨਹੀਂ ਪਤਾ ਕਿ ਨਵੀਕਰਨ ਤੇ ਲਾਇਆ ਜਾ ਰੂਪਿਆ ਵਾਰਡਾ ਦੀਆਂ ਛੱਤਾਂ ਤੌਂ ਹੋ ਰਹੀ ਟੱਪ ਟੱਪ ਨਾਲ ਜਿਥੇ ਮਰੀਜ਼ ਪ੍ਰੈਸਾ਼ਨ ਹਨ ਉਥੇ ਨਵਾਂ ਹੋਇਆ ਰੰਗ ਰੋਗਨ ਵੀ ਖਰਾਬ ਹੋ ਰਿਹਾ ਹੈ। ਅਕਰਮ ਲਿਬੜਾ ਨੇ ਅੱਗੇ ਦੱਸਿਆ ਜੱਚਾ ਬੱਚਾ ਬਿਲਡਿੰਗ ਵਿਚ ਬਣੇ ਮਰੀਜ਼ਾਂ ਲਈ ਕਮਰੀਆ ਵਿੱਚ ਸਿਵਲ ਸਰਜਨ ਦੇ ਦਫਤਰਾ ਨੇ ਕਬਜ਼ੇ ਕੀਤੇ ਹੋਏ ਹਨ। ਜਦੋ ਕਿ ਜੱਚਾ ਬੱਚਾ ਮਰੀਜ਼ ਪ੍ਰੈਸਾ਼ਨ ਹਨ।ਇਕ ਬੈਡ ਤੇ ਦੋ ਦੋ ਬੱਚਿਆਂ ਨੂੰ ਲੈਕੇ ਮਾਪੇ ਆਪਣੇ ਬੱਚਿਆਂ ਦਾ ਇਲਾਜ ਕਰਵਾਉਣ ਲਈ ਮਜਬੂਰ ਹਨ। ਉਹਨਾਂ ਵਿਧਾਇਕ ਤੋਂ ਮੰਗ ਕਿ ਸਿਵਲ ਸਰਜਨ ਦੇ ਦਫ਼ਤਰ ਨੂੰ ਕਿਤੇ ਹੋਰ ਸ਼ਿਫਟ ਕਰਵਾਇਆ ਜਾਵੇ ਤਾਂ ਜੋ ਜਿਸ ਮਕਸਦ ਲਈ ਬਿਲਡਿੰਗ ਬਣੀ ਹੈ ਉਸ ਦਾ ਲਾਭ ਮਰੀਜ਼ਾਂ ਨੂੰ ਮਿਲ ਸਕੇ।ਲਿਬੜਾ ਨੇ ਅੱਗੇ ਕਿਹਾ ਕਿ ਭਾਵੇਂ ਕਿ ਓਪੀਡੀ ਵੱਧੀ ਹੋਈ ਹੈ,ਪਰ ਜਦੋਂ ਮਰੀਜ਼ ਨੂੰ ਕਿਸੇ ਰੋਗਾਂ ਦੇ ਮਾਹਿਰ ਡਾਕਟਰ ਨਹੀਂ ਮਿਲਦੇ ਤਾਂ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗਾ ਇਲਾਜ ਕਰਵਾਉਣਾ ਪੈਂਦਾ ਹੈ।ਕਿਰਸਨਾ ਲੈਬ ਵਿਚ ਸਕੈਨ ਦਾ ਨਾ ਹੋਣਾ ਵੀ ਕਿਤੇ ਨਾ ਕਿਤੇ ਬਾਹਰਲੇ ਸਕੈਨ ਸੈਂਟਰਾਂ ਨੂੰ ਲਾਭ ਦੇਣਾ ਹੈ। ਕਿਉਂਕਿ ਜਿਥੇ ਵੀ ਜ਼ਿਲਾਂ ਹਸਪਤਾਲ ਹੈ ਉੱਥੇ ਕਰੀਸਨਾ ਲੈਬ ਵਿਚ ਸਕੈਨ ਹੁੰਦੀ ਹੈ ਫਿਰ ਮਾਲੇਰਕੋਟਲਾ ਵਿੱਚ ਕਿਉਂ ਨਹੀਂ?