ਸ਼ੇਰਪੁਰ : ਕਸਬੇ ਨੇੜਲੇ ਪਿੰਡ ਈਨਾਂ ਬਾਜਵਾਂ ਵਿਖੇ ਆਉਣ ਵਾਲੀਆਂ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈਕੇ ਕਾਂਗਰਸ ਪਾਰਟੀ ਆਗੂਆਂ ਦੀ ਵਿਸ਼ੇਸ਼ ਮੀਟਿੰਗ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਚੇਅਰਮੈਨ ਰਘਵੀਰ ਸਿੰਘ ਸਿੱਧੂ ਦੀ ਅਗਵਾਈ 'ਚ ਹੋਈ । ਜਿਸ ਵਿੱਚ ਸਾਬਕਾ ਸਰਪੰਚ ਸੁਖਦੇਵ ਸਿੰਘ ਬਿੰਨੜ ਜ਼ਿਲਾਂ ਜਨਰਲ ਸੈਕਟਰੀ ਕਾਂਗਰਸ ਪਾਰਟੀ , ਕ੍ਰਿਸਨ ਸਿੰਗਲਾ ਸਾਬਕਾ ਵਾਇਸ ਚੇਅਰਮੈਨ ਪੰਚਾਇਤ ਸੰਮਤੀ ਅਤੇ ਰਾਮਦਾਸ ਬਿੱਟੂ ਯੂਥ ਆਗੂ ਕਾਂਗਰਸ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਆਗੂਆਂ ਨੇ ਕਿਹਾ ਕਿ ਅਕਤੂਬਰ ਮਹੀਨੇ ਹੋਣ ਵਾਲੀਆਂ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਕਾਂਗਰਸ ਪਾਰਟੀ ਆਪਣੇ ਚਿੰਨ੍ਹ ਤੇ ਪੂਰੀ ਤਰ੍ਹਾਂ ਜਿੱਤ ਹਾਸਿਲ ਕਰੇਗੀ । ਸਿੱਧੂ ਅਤੇ ਸਿੰਗਲਾ ਨੇ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਤੋਂ ਲੋਕ ਪੂਰੀ ਤਰ੍ਹਾਂ ਅੱਕ ਅਤੇ ਥੱਕ ਚੁੱਕੇ ਹਨ , ਪੰਜਾਬ ਦੇ ਲੋਕਾਂ ਨੇ ਬਦਲਾਅ ਦੇ ਨਾਂ ਉੱਤੇ ਇਸ ਪਾਰਟੀ ਨੂੰ ਤਖਤ ਤੇ ਬਿਠਾਇਆ ਅਤੇ ਇਸ ਨੇ ਲੋਕਾਂ ਨੂੰ ਤਕਰੀਬਨ ਆਪਣੇ ਸਾਢੇ ਤਿੰਨ ਸਾਲ ਦੇ ਅਰਸੇ ਦੌਰਾਨ ਸਿਰਫ ਸਬਜ਼ਬਾਗ ਹੀ ਦਿਖਾਏ ਅਤੇ ਲੋਕਾਂ ਦੀ ਰਾਖੀ ਦਾ ਵਾਅਦਾ ਕਰਨ ਵਾਲੀ 'ਆਪ' ਨੇ ਹੱਕ ਮੰਗਦੇ ਮੁਲਾਜ਼ਮਾ, ਮਜ਼ਦੂਰਾਂ , ਧੀਆਂ ਭੈਣਾਂ ਨੂੰ ਬੁਰੀ ਤਰ੍ਹਾਂ ਦੌੜਾ-ਦੌੜਾ ਕੇ ਕੁੱਟਿਆ । ਜਿਸ ਦਾ ਜਵਾਬ ਲੋਕ ਇਹਨਾਂ ਨੂੰ ਹੁਣ ਆਉਣ ਵਾਲੀਆਂ ਚੋਣਾਂ ਵਿੱਚ ਬੁਰੀ ਤਰ੍ਹਾਂ ਹਰਾ ਕੇ ਦੇਣਗੇ। ਸੀਨੀਅਰ ਆਗੂ ਸੁਖਦੇਵ ਸਿੰਘ ਬਿੰਨੜ ਅਤੇ ਯੂਥ ਆਗੂ ਰਾਮਦਾਸ ਬਿੱਟੂ ਨੇ ਕਿਹਾ ਸ੍ਰੀ ਮਨੀਸ਼ ਸਸੋਦੀਆ 'ਆਪ' ਪਾਰਟੀ ਦੇ ਸੀਨੀਅਰ ਨੇਤਾ ਮੋਹਾਲੀ ਵਿਖੇ ਇੱਕ ਵਰਕਸ਼ਾਪ ਦੌਰਾਨ ਆਪਣੀ ਪਾਰਟੀ ਦੀ ਅਗਲੀ ਰਣਨੀਤੀ ਬਾਰੇ ਖੁੱਲੇ ਤੌਰ ਤੇ ਬੋਲ ਕੇ ਦੱਸ ਚੁੱਕੇ ਹਨ , ਜਿਸ ਦਾ ਸਾਰੀਆਂ ਪਾਰਟੀਆਂ ਨੇ ਡੱਟਕੇ ਵਿਰੋਧ ਕੀਤਾ ਹੈ।