ਮਹਿਲ ਕਲਾਂ : ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਅਤੇ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਾਵਿੰਦਰ ਉੱਤਮਰਾਓ ਡਾਲਵੀ ਦੇ ਕਸਬਾ ਮਹਿਲ ਕਲਾਂ ਪਹੁੰਚਣ ’ਤੇ ਹਲਕੇ ਦੇ ਕਾਂਗਰਸੀ ਵਰਕਰਾਂ ਤੇ ਆਗੂਆਂ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਹ ਸਮਾਗਮ ਸਗਨ ਹੀਰਾ ਪੈਲਸ ਮਹਿਲ ਕਲਾਂ ਵਿਖੇ ਹੋਈ ਹਲਕਾ ਪੱਧਰੀ ਮੀਟਿੰਗ ਦੌਰਾਨ ਆਯੋਜਿਤ ਕੀਤਾ ਗਿਆ, ਜਿਸ ਦੀ ਅਗਵਾਈ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਸੰਮੀ ਠੁੱਲੀਵਾਲ ਅਤੇ ਬਲਾਕ ਸ਼ੇਰਪੁਰ ਦੇ ਪ੍ਰਧਾਨ ਜਸਮੇਲ ਸਿੰਘ ਬੜੀ ਨੇ ਕੀਤੀ। ਮੀਟਿੰਗ ਦਾ ਮੁੱਖ ਉਦੇਸ਼ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਦੀ ਜਿੱਤ ਯਕੀਨੀ ਬਣਾਉਣ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਸੀ। ਸੰਬੋਧਨ ਕਰਦਿਆਂ ਰਾਵਿੰਦਰ ਡਾਲਵੀ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਦੀਆਂ ਹਦਾਇਤਾਂ ਅਨੁਸਾਰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵਰਕਰਾਂ ਦੀ ਲਾਮਬੰਦੀ ਜਾਰੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਤੋਂ ਲੋਕ ਨਿਰਾਸ਼ ਹੋ ਚੁੱਕੇ ਹਨ, ਜਿਸ ਕਰਕੇ ਹੁਣ ਪੰਜਾਬ ਵਿਚ ਕਿਸਾਨ, ਮਜ਼ਦੂਰ ਤੇ ਹਰ ਵਰਗ ਦੀ ਲਹਿਰ ਕਾਂਗਰਸ ਦੇ ਹੱਕ ਵਿਚ ਹੈ। ਡਾਲਵੀ ਨੇ ਚੇਤਾਵਨੀ ਦਿੱਤੀ ਕਿ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਵੱਡੇ ਜਾਂ ਛੋਟੇ ਕਿਸੇ ਵੀ ਆਗੂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਵੱਲੋਂ ਜ਼ਿਲ੍ਹੇ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਵਰਕਰਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਬਰਨਾਲਾ ਦੀਆਂ ਤਿੰਨੋਂ ਸੀਟਾਂ ਜਿਤ ਕੇ ਕਾਂਗਰਸ ਸਰਕਾਰ ਬਣਾਈ ਜਾਵੇਗੀ। ਇਸ ਮੌਕੇ ਸੰਗਠਨ ਅਬਜ਼ਰਵਰ ਨਿਰਮਲ ਸਿੰਘ ਕੈੜਾ, ਕੋਆਰਡੀਨੇਟਰ ਪ੍ਰਿਤਪਾਲ ਕੌਰ ਬਡਲਾ ਨੇ ਕਿਹਾ ਕਿ ਹਲਕਾ ਮਹਿਲ ਕਲਾਂ ਵਿੱਚੋਂ ਸਰ ਪ੍ਰਵਾਨਤ ਤੇ ਮਜ਼ਬੂਤ ਉਮੀਦਵਾਰ ਨੂੰ ਹੀ ਟਿਕਟ ਦੇਣ ਦੀ ਸਿਫਾਰਸ਼ ਹਾਈਕਮਾਨ ਕੋਲ ਕੀਤੀ ਜਾਵੇਗੀ। ਮੀਟਿੰਗ ਵਿਚ ਹਿੱਸਾ ਲੈਣ ਵਾਲੇ ਪ੍ਰਮੁੱਖ ਆਗੂਆਂ ਵਿਚ ਸਰਬਜੀਤ ਸਿੰਘ ਸਰਬੀ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਸੀਨੀਅਰ ਆਗੂ ਅਭੀਕਰਨ ਸਿੰਘ ਬਰਨਾਲਾ,ਗੁਰਮੇਲ ਸਿੰਘ ਮੌੜ, ਬੰਨੀ ਖਹਿਰਾ ਜਰਨੈਲ ਸਿੰਘ ਠੁੱਲੀਵਾਲ,ਸਾਬਕਾ ਜ਼ਿਲਾ ਪ੍ਰੀਸਦ ਮੈਂਬਰ ਅਮਰਜੀਤ ਸਿੰਘ ਮਹਿਲ ਕਲਾਂ, ਗਗਨਦੀਪ ਸਿੰਘ ਗਗਨ ਕੁਰੜ,ਐਡਵੋਕੇਟ ਜਸਵੀਰ ਸਿੰਘ ਖੇੜੀ, ਐਡਵੋਕੇਟ ਬਲਦੇਵ ਸਿੰਘ ਪੇਧਨੀ, ਮੈਡਮ ਕੰਤਾ ਕਠਾਲਾ, ਸਰਬਜੀਤ ਕੌਰ ਖੁੱਡੀ (ਸਾਬਕਾ ਚੇਅਰਮੈਨ ਜ਼ਿਲਾ ਪੁਲਿਸ), ਦਰਸ਼ਨ ਸਿੰਘ ਕਾਂਗੜਾ (ਡਾ. ਭੀਮਰਾਵ ਅੰਬੇਦਕਰ ਮਿਸ਼ਨ), ਮਨਿੰਦਰ ਕੌਰ ਪੱਖੋ (ਮਹਿਲਾ ਕਾਂਗਰਸ ਜ਼ਿਲ੍ਹਾ ਪ੍ਰਧਾਨ), ਜਸਮੇਲ ਸਿੰਘ ਡੇਆਰੀਵਾਲਾ (ਜਿਲ੍ਹਾ ਜਰਨਲ ਸਕੱਤਰ ਬਲਵੰਤ ਰਾਏ ਸ਼ਰਮਾ,ਰਾਜਵਿੰਦਰ ਰਾਜੂ ਢੀਡਸਾ,ਪਿਆਰਾ ਸਿੰਘ ਮੁਹੰਮਦਪੁਰ, ਹਰਦੀਪ ਸਿੰਘ ਕਿੰਗਰਾ, ਨਾਜਰ ਸਿੰਘ ਵਜੀਦਕੇ ਖੁਰਦ,ਮਹੰਤ ਗੁਰਮੀਤ ਸਿੰਘ ਠੀਕਰੀਵਾਲਾ, ਭੁਪਿੰਦਰ ਸਿੰਘ ਗੋਰਾ, ਤੇਜਪਾਲ ਸੱਦੋਵਾਲ, ਦਲਜੀਤ ਸਿੰਘ ਮਾਨ, ਸਾਉਣ ਸਿੰਘ ਗਹਿਲ, ਮਨੋਜ ਕੁਮਾਰ ਨਾਈਵਾਲਾ, ਤੇਜਿੰਦਰ ਸਿੰਘ ਨਾਰਾਇਣਗੜ੍ਹ ਸੋਹੀਆ, ਬਲਵੰਤ ਸਿੰਘ ਮਹਿਲ ਕਲਾਂ, ਬਾਬੂ ਰੋਸ਼ਨ ਲਾਲ ਬਾਂਸਲ, ਅਮਰਜੀਤ ਸਿੰਘ ਭੋਤਨਾ, ਰਾਜਵਿੰਦਰ ਰਾਜੂ ਢੀਡਸਾ, ਸ਼ਿੰਗਾਰਾ ਸਿੰਘ ਵਜੀਦਕੇ ਸਾਬਕਾ ਸਰਪੰਚ, ਜਰਨਲ ਸਕੱਤਰ ਪ੍ਰਕਾਸ਼ ਸਿੰਘ ਸਹਿਜੜਾ, ਨੰਬਰਦਾਰ ਬੇਅੰਤ ਸਿੰਘ ਵਜੀਦਕੇ, ਬਹਾਦਰ ਸਿੰਘ ਗਹਿਲ, ਕੈਪਟਨ ਭੁਪਿੰਦਰ ਸਿੰਘ ਝਲੂਰ, ਸੂਰਤ ਸਿੰਘ ਬਾਜਵਾ ਗੁਰਮੇਲ ਸਿੰਘ ਸਹਿਜੜਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਹਾਜ਼ਰੀ ਲਵਾਈ।