ਕੁਰਾਲੀ : ਪੰਜਾਬ ਸਰਕਾਰ ਨੇ ਹਲਕਾ ਖਰੜ ਦੀਆਂ ਸੜਕਾਂ ਤੇ ਇੱਕ ਧੇਲਾ ਵੀ ਨਹੀਂ ਖਰਚਿਆ ਥਾਂ ਥਾਂ ਪਏ ਵੱਡੇ ਵੱਡੇ ਖੱਡੇ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਪਿੰਡ ਰੁੜਕੀ ਖਾਮ ਵਿਖੇ ਹਲਕੇ ਦੀਆਂ ਸੜਕਾਂ ਅਤੇ ਟੁੱਟੀਆਂ ਪੁਲੀਆਂ ਨੂੰ ਲੈ ਕੇ ਹਲਕਾ ਇੰਚਾਰਜ ਖਰੜ ਵਿਜੇ ਸ਼ਰਮਾ ਟਿੰਕੂ ਨੇ ਪੰਜਾਬ ਸਰਕਾਰ ਖਿਲਾਫ ਕਾਂਗਰਸ ਪਾਰਟੀ ਵੱਲੋਂ ਲਗਾਏ ਵਿਸ਼ਾਲ ਰੋਸ ਧਰਨੇ ਦੌਰਾਨ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਖਰੜ ਹਲਕੇ ਦੇ ਕਿਸੇ ਵੀ ਪਿੰਡ ਨੂੰ ਚਲੇ ਜਾਓ ਤੁਹਾਨੂੰ ਕਿਤੇ ਵੀ ਪੱਕੀ ਸੜਕ ਨਹੀਂ ਮਿਲੇਗੀ ਥਾਂ ਥਾਂ ਪਏ ਵੱਡੇ ਵੱਡੇ ਟੋਏ ਖੱਡਿਆਂ ਨੇ ਲੋਕਾਂ ਦਾ ਆਉਣਾ ਜਾਣਾ ਮੁਸ਼ਕਿਲ ਹੋਇਆ ਪਿਆ ਹੈ ਲੋਕਾਂ ਨੂੰ ਰੋਜ਼ ਆਉਣ ਜਾਣ ਦੇ ਕੰਮਾਂ ਦੇ ਵਿੱਚ ਵੱਡੀਆਂ ਦਿੱਕਤਾਂ ਆ ਰਹੀਆਂ ਹਨ ਪਰੰਤੂ ਪੰਜਾਬ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਿਰਕਦੀ। ਸ੍ਰੀ ਵਿਜੇ ਸ਼ਰਮਾ ਟਿੰਕੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਸੜਕਾਂ ਦਾ ਜਾਂ ਪੁਲੀਆਂ ਦਾ ਕੋਈ ਕੰਮ ਨਾ ਹੋਇਆ ਤਾਂ ਪੰਜਾਬ ਸਰਕਾਰ ਦੇ ਖਿਲਾਫ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ । ਉਹਨਾਂ ਇਕੱਠ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਕਿ ਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਹੁਣ ਤੁਹਾਡੇ ਦਰਬਾਰ ਵੋਟਾਂ ਮੰਗਣ ਲਈ ਆਉਣਗੇ ਉਹਨਾਂ ਤੋਂ ਆਪਣੀਆਂ ਸੜਕਾਂ ਤੇ ਪੁਲੀਆਂ ਸਬੰਧੀ ਜਰੂਰ ਪੁੱਛਿਓ ਕਿ ਤੁਸੀਂ ਸਾਢੇ ਤਿੰਨ ਸਾਲਾਂ ਦੇ ਵਿੱਚ ਸਾਡੇ ਪਿੰਡਾਂ ਲਈ ਕੀ ਕੀਤਾ। ਸ਼੍ਰੀ ਟਿੰਕੂ ਨੇ ਇਹ ਵੀ ਕਿਹਾ ਕਿ ਜੋ ਰੁੜਕੀ ਖਾਮ ਦੀ ਪੂਲੀ ਟੁੱਟੀ ਹੋਈ ਹੈ ਜਿਸ ਨਾਲ ਘੱਟੋ ਘੱਟ 10 15 ਪਿੰਡ ਪ੍ਰਭਾਵਿਤ ਹੁੰਦੇ ਹਨ ਜੇਕਰ ਪਿੰਡ ਤੇ ਇਲਾਕਾ ਨਿਵਾਸੀ ਰਲ ਮਿਲ ਕੇ ਬਣਾਉਣਾ ਚਾਹੁੰਦੇ ਹਨ ਤਾਂ ਮੈਂ ਵੀ ਅੱਗੇ ਹੋ ਕੇ ਯੋਗਦਾਨ ਪਾਵਾਂਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ ਨਾਰੇਬਾਜੀ ਵੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਦਨ ਸਿੰਘ ਮਾਣਕਪੁਰ ਸ਼ਰੀਫ ਬਲਾਕ ਕਾਂਗਰਸ ਪ੍ਰਧਾਨ ਮਾਜਰੀ, ਗੁਰਿੰਦਰ ਸਿੰਘ ਵੈਦਵਾਨ ਬਲਾਕ ਕਾਂਗਰਸ ਪ੍ਰਧਾਨ ਖਰੜ, ਹਰਨੇਕ ਸਿੰਘ ਤਕੀਪੁਰ ਚੇਅਰਮੈਨ ਉ ਵੀ ਸੀ ਵਿੰਗ ਜਿਲਾ ਮੋਹਾਲੀ, ਨਵੀਨ ਬਾਂਸਲ ਖਿਜਰਾਬਾਦ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਮੋਹਾਲੀ, ਬਿਕਰਮ ਸਿੰਘ ਰੁੜਕੀ ਖਾਮ, ਜਸਵੰਤ ਸਿੰਘ ਸਰਪੰਚ ਭਜੌਲੀ, ਗੁਰਦੀਪ ਸਿੰਘ ਕੁੱਬਾਹੇੜੀ, ਗੁਰਦੇਵ ਸਿੰਘ ਪੱਲਣਪੁਰ ਮਨਜੀਤ ਸਿੰਘ ਫੌਜੀ ਭਜੌਲੀ, ਰਣਧੀਰ ਸਿੰਘ ਪਲਹੇੜੀ, ਪ੍ਰੀਤਮ ਸਿੰਘ ਲੰਬੜਦਾਰ ਜਕੜ ਮਾਜਰਾ, ਜਸਵੰਤ ਸਿੰਘ ਜੱਕੜ ਮਾਜਰਾ, ਬਲਜਿੰਦਰ ਸਿੰਘ ਭੌਲਾ ਕਰਤਾਰਪੁਰ,ਸਵਰਨ ਸਿੰਘ ਪਲਹੇੜੀ, ਦਰਸ਼ਨ ਸਿੰਘ ਸਾਬਕਾ ਸਰਪੰਚ ਰੁੜਕੀ ਖਾਮ,ਰਣਧੀਰ ਸਿੰਘ ਝੱਜ ਭਜੌਲੀ, ਕੁਲਦੀਪ ਸਿੰਘ ਕਾਲਾ ਪੰਚ ਕਰਤਾਰਪੁਰ, ਗਿਆਨ ਸਿੰਘ ਰੁੜਕੀ ਬਲਾਕ ਸੰਮਤੀ ਮੈਂਬਰ,ਸਰਬਜੀਤ ਸਿੰਘ ਸੰਗਤਪੁਰਾ, ਅਮਨ ਬੇਦੀ ਤਿਊੜ, ਮਾਮਦੀਨ ਖਿਜਰਾਬਾਦ, ਤੁਰਨ ਵੰਸਲ ਖਿਜਰਾਬਾਦ,ਮਨਦੀਪ ਸਿੰਘ ਤਿਓੜ,ਬਹਾਦਰ ਸਿੰਘ,ਸੰਨਦੀਪ ਸਿੰਘ, ਨੰਬਰਦਾਰ ਸੁਖਦੇਵ ਕੁਮਰ ਮਾਣਕਪੁਰ ਸ਼ਰੀਫ਼ ਅਤੇ ਕੁਲਦੀਪ ਸਿੰਘ ਓਇੰਦ ਪੀਏ ਵਿਜੇ ਸ਼ਰਮਾ ਟਿੰਕੂ ਆਦ ਹਾਜਰ ਸਨ।