ਸ਼ੇਰਪੁਰ : ਆਪ ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਪੰਜਾਬ ਵਿਧਾਨ ਸਭਾ ਚੋਣਾਂ-2027 ਸਬੰਧੀ ਟਿੱਪਣੀ ਦੀ ਵੀਡੀਓ ਸਾਹਮਣੇ ਆਉਣ ਮਗਰੋਂ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ । ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਉਹ ਕਹਿ ਰਹੇ ਹਨ,ਕਿ ‘‘ ਸਾਲ 2027 ਦੀਆਂ ਚੋਣਾਂ ਜਿੱਤਣ ਲਈ ਸਾਮ, ਦਾਮ, ਦੰਡ, ਭੇਦ, ਸੱਚ-ਝੂਠ, ਕਉਸ਼ਨ-ਅਨਸਰ, ਲੜਾਈ-ਝਗੜਾ ਜੋ ਕਰਨਾ ਪਿਆ ਕਰਾਂਗੇ । ਇਸ ਲਈ ਸਾਰੇ ਤਿਆਰ ਹਨ ।’’ ਤਾਂ ਇਸ ਵਰਕਸ਼ਾਪ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਪਹਿਲੀ ਕਤਾਰ ਵਿੱਚ ਬੈਠੇ ਸਨ ਅਤੇ ਮਹਿਲਾ ਵਿੰਗ ਦੀਆਂ ਵੱਡੀ ਗਿਣਤੀ ਆਗੂ ਮੌਜੂਦ ਸਨ । ਕਾਂਗਰਸ ਕਮੇਟੀ ਬਲਾਕ ਸ਼ੇਰਪੁਰ ਦੇ ਪ੍ਰਧਾਨ ਜਸਮੇਲ ਸਿੰਘ ਬੜੀ ਨੇ ਦੱਸਿਆ ਇਹਨਾਂ ਸ਼ਬਦਾਂ ਦੀ ਬਲਾਕ ਕਮੇਟੀ ਸ਼ੇਰਪੁਰ ਕਰੜੇ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੈ । ਪ੍ਰਧਾਨ ਬੜੀ ਨੇ ਕਿਹਾ ਆਪ ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਇਹਨਾਂ ਵਿਚਾਰਾਂ ਤੋਂ ਪੰਜਾਬ ਦੇ ਲੋਕੀ ਕੀ ਉਮੀਦ ਕਰਨਗੇ । ਕੀ ਇਹ ਸਭ ਬੋਲਣ ਵਾਲੇ ਪੰਜਾਬ ਦੇ ਵਿੱਚ ਸ਼ਾਂਤੀ ਦਾ ਮਾਹੌਲ ਪੈਦਾ ਕਰਨਗੇ । ਉਨ੍ਹਾਂ ਕਿਹਾ ਪੰਜਾਬ ਵਾਸੀਓ ਹੁਣ ਇਹਨਾਂ ਦਾ ਚਿਹਰਾ ਨੰਗਾ ਹੋ ਗਿਆ ਹੈ ਇਹ ਲੈਂਡ ਪੂਲਿੰਗ ਦੀ ਪਾਲਸੀ ਲੈ ਕੇ ਆਏ ਸੀ ਅਗਰ ਦੁਬਾਰਾ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸੱਤਾ 'ਚ ਆਉਂਦੀ ਹੈ ਤਾਂ ਇਹ ਸਾਮ, ਦਾਮ ਦੰਡ, ਭੇਦ ਲੜਾਈ ਝਗੜਾ ਮਾਰਪੀਟ ਦੇ ਨਾਲ ਤੁਹਾਡੇ ਉੱਤੇ ਲੈਂਡ ਪੂਲਿੰਗ ਪਾਲਸੀ ਵੀ ਲਾਗੂ ਕਰਨਗੇ । ਕਾਂਗਰਸ ਕਮੇਟੀ ਆਗੂਆਂ ਜਸਮੇਲ ਸਿੰਘ ਬੜੀ , ਬਨੀ ਖੈਰਾ, ਬਲਦੇਵ ਸਿੰਘ ਪੇਧਨੀ , ਐਡ . ਜਸਵੀਰ ਸਿੰਘ ਖੇੜੀ , ਪਿਆਰਾ ਸਿੰਘ, ਸਰਪੰਚ ਸੁਖਦੇਵ ਸਿੰਘ ਬਿੰਨੜ , ਪ੍ਰਗਟ ਪ੍ਰੀਤ ਧਾਲੀਵਾਲ , ਬਹਾਦਰ ਸਿੰਘ ਚੌਧਰੀ , ਨਰੈਣ ਸਿੰਘ ਬਾਜਵਾ , ਜਗਰੂਪ ਸਿੰਘ ਮਾਹਮਦਪੁਰ ਨੇ ਸਾਂਝੇ ਤੌਰ ਤੇ ਕਿਹਾ ਇਸ ਲਈ ਕੋਈ ਸਬੂਤ ਨਹੀਂ ਚਾਹੀਦਾ ਪ੍ਰਸ਼ਾਸਨ ਨੂੰ ਸਿੱਧਾ ਉਹਨਾਂ ਬਿਆਨਾਂ ਤੇ ਹੀ ਆਧਾਰ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ । ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਅਤੇ ਵਰਕਰ ਮੌਜੂਦ ਸਨ |