Friday, October 31, 2025

Chandigarh

ਹਲਕਾ ਇੰਚਾਰਜ ਟਿੰਕੂ ਨੇ ਬਲਾਕ ਮਾਜਰੀ ‘ਚ ਕਾਂਗਰਸੀ ਵਰਕਰਾਂ ਨਾਲ ਹੜ ਪੀੜਤਾਂ ਸਬੰਧੀ ਮੀਟਿੰਗ ਕੀਤੀ 

September 09, 2025 01:17 PM
SehajTimes

ਮਾਜਰੀ : ਸਥਾਨਕ ਕਸਬੇ ਵਿਖੇ ਅੱਜ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਵਿਜੈ ਸ਼ਰਮਾ ਟਿੰਕੂ ਵਲੋ ਪੰਜਾਬ ਵਿੱਚ ਆਏ ਹੜਾਂ ਦੇ ਨਾਲ ਹੋਏ ਜਾਨੀ ਮਾਲੀ ਨੁਕਸਾਨ ਦੇ ਵਿੱਚ ਸਹਾਇਤਾ ਕਰਨ ਦੇ ਸਬੰਧ ਵਿੱਚ ਮੀਟਿੰਗ ਰੱਖੀ ਗਈ। ਇਸ ਮੌਕੇ ਵਿਜੈ ਸ਼ਰਮਾ ਟਿੰਕੂ ਵਲੋ ਨੁਕਸਾਨੇ ਗਏ ਪਿੰਡਾ ਵਿੱਚ ਪੁੱਜ ਕੇ ਆਰਥਿਕ ਸਹਇਤਾ ਲਈ ਆਪਣੀ ਟੀਮ ਨੂੰ ਉਤਸਾਹਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਇਹ ਹੁਕਮ ਹੈ ਕਿ ਇਹਨਾ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਲੋੜਵੰਦ ਪਰਿਵਾਰਾਂ ਦੀ ਇਲਾਕੇ ਵਲੋ ਵੱਧ ਤੋਂ ਵੱਧ ਮਦਦ ਕੀਤੀ ਜਾਵੇਗੀ ਕਿਉਂਕਿ ਹੜ ਪੀੜਤ ਪਰਿਵਾਰਾਂ ਦਾ ਬਹੁਤ ਵੱਡੀ ਪੱਧਰ ਤੇ ਆਰਥਿਕ ਤੌਰ ਤੇ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਵੱਲੋਂ ਤੇ ਆਪਣੇ ਸਾਥੀਆਂ ਵੱਲੋਂ ਹਰ ਸਮੇਂ ਉਹਨਾਂ ਦੀ ਇਸ ਦੁੱਖ ਦੀ ਘੜੀ ਵਿੱਚ ਹਰ ਸੰਭਵ ਮਦਦ ਕਰਨ ਲਈ ਤਿਆਰ ਹਾਂ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਲਾਕ ਮਾਜਰੀ ਪ੍ਰਧਾਨ ਮਦਨ ਸਿੰਘ ਮਾਣਕਪੁਰ ਸ਼ਰੀਫ, ਸਰਵੋਤਮ ਰਾਣਾ ਪ੍ਰਧਾਨ ਯੂਥ ਕਾਂਗਰਸ ਮੋਹਾਲੀ, ਹਰਨੇਕ ਸਿੰਘ ਨੇਕੀ ਓਬੀਸੀ ਚੇਅਰਮੈਨ, ਬਾਬਾ ਰਾਮ ਸਿੰਘ ਜਰਨਲ ਸੈਕਟਰੀ, ਲੰਬੜਦਾਰ ਸੁਖਦੇਵ ਕੁਮਾਰ ਮਾਣਕਪੁਰ ਸ਼ਰੀਫ, ਸਰਪੰਚ ਦਲਵੀਰ ਸਿੰਘ ਮਾਣਕਪੁਰ ਸ਼ਰੀਫ, ਨਵੀਨ ਬਾਂਸਲ ਖਿਜ਼ਰਾਬਾਦ ਵਾਈਸ ਪ੍ਰਧਾਨ ਮੋਹਾਲੀ, ਤਰੁਣ ਬਾਂਸਲ, ਇਮਾਮਦੀਨ, ਹਰਿੰਦਰ ਸਿੰਘ ਕੁੱਬਾਹੇੜੀ, ਇੰਦਰਜੀਤ ਸਿੰਘ ਇੰਦੀ, ਪੰਚ ਸੰਦੀਪ ਸਿੰਘ, ਪੰਚ ਨਾਜਰ ਸਿੰਘ, ਦਰਸ਼ਨ ਸਿੰਘ ਨਾਗਰਾ ਕਿਸਾਨ ਆਗੂ, ਹਰਬੰਸ ਸਿੰਘ, ਸਰਬਜੀਤ ਸਿੰਘ ਪੰਚ ਸੰਗਤਪੁਰਾ, ਗੁਰਦੀਪ ਸਿੰਘ ਕੁੱਬਾਹੇੜੀ ਵਾਈਸ ਪ੍ਰਧਾਨ ਬਲਾਕ ਮਾਜਰੀ, ਮਨੀਸ਼ ਮਾਜਰੀ, ਬਲਜੀਤ ਸਿੰਘ ਧਕਤਾਨਾ ਕਿਸਾਨ ਆਗੂ, ਜਸਵੰਤ ਸਿੰਘ ਜਕੜਮਜਰਾ, ਗੁਰਮੀਤ ਸਿੰਘ ਢਕੋਰਾ ਕਿਸਾਨ ਸੈੱਲ ਵਾਈਸ ਪ੍ਰਧਾਨ ਪੰਜਾਬ, ਗੁਰਦੇਵ ਸਿੰਘ ਪੱਲਣਪੁਰ, ਤਲਵਿੰਦਰ ਸਿੰਘ ਪੱਲਣਪੁਰ, ਹਰਜਿੰਦਰ ਸਿੰਘ ਸਾਬਕਾ ਪੰਚ, ਠੇਕੇਦਾਰ ਮੇਜਰ ਸਿੰਘ, ਬਲਬੀਰ ਸਿੰਘ ਕਾਦੀਮਾਜਰਾ, ਰਵੀ ਰਾਣਾ ਫਤਿਹਪੁਰ, ਹਰਪ੍ਰੀਤ ਸਿੰਘ ਬੱਬੂ ਪ੍ਰਧਾਨ, ਗੁਰਦਿਆਲ ਸਿੰਘ ਸੈਣੀ, ਵਿਕਾਸ ਗੌਤਮ, ਛੱਜੂ ਰਾਣਾ, ਅਸੀਸ ਸੋਨੂੰ, ਜਸਵੀਰ ਸਿੰਘ ਕਾਲਾ ਥਾਣਾ, ਸੂਬੇਦਾਰ ਪ੍ਰੇਮ ਪਾਲ, ਨੇਤਰ ਸਿੰਘ ਕਲੇਰ ਸੋਸ਼ਲ ਮੀਡੀਆ ਜਰਨਲ ਸੈਕਟਰੀ ਖਰੜ, ਜਗਦੀਸ਼ ਸਿੰਘ ਖਰੜ, ਬਲਜੀਤ ਸਿੰਘ ਮਿਲਖ ਅਤੇ ਕੁਲਦੀਪ ਸਿੰਘ ਓਇੰਦ ਆਦਿ ਹਾਜ਼ਰ ਸਨ।

Have something to say? Post your comment

 

More in Chandigarh

'ਯੁੱਧ ਨਸ਼ਿਆਂ ਵਿਰੁੱਧ’ ਦੇ 243ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.3 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਡਰੱਗ ਮਨੀ ਸਮੇਤ 76 ਨਸ਼ਾ ਤਸਕਰ ਕਾਬੂ

ਪੰਜਾਬ ਦੀ ਸਿੱਖਿਆ ਪ੍ਰਣਾਲੀ ਵੱਡੇ ਬਦਲਾਅ ਦੀ ਗਵਾਹੀ ਭਰ ਰਹੀ ਹੈ: ਹਰਪਾਲ ਸਿੰਘ ਚੀਮਾ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਫੁੱਲ ਕਮਿਸ਼ਨ ਮੀਟਿੰਗ 31 ਅਕਤੂਬਰ ਨੂੰ

ਵਿਧਵਾ ਅਤੇ ਨਿਆਸ਼ਰਿਤ ਔਰਤਾਂ ਨੂੰ ਵਿੱਤੀ ਸਹਾਇਤਾ ਵਜੋਂ ਹੁਣ ਤੱਕ 693 ਕਰੋੜ ਰੁਪਏ ਦੀ ਰਾਸ਼ੀ ਜਾਰੀ: ਡਾ. ਬਲਜੀਤ ਕੌਰ

'ਯੁੱਧ ਨਸ਼ਿਆਂ ਵਿਰੁੱਧ’ ਦੇ 242ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.4 ਕਿਲੋ ਹੈਰੋਇਨ ਅਤੇ 1.8 ਕਿਲੋ ਅਫ਼ੀਮ ਸਮੇਤ 87 ਨਸ਼ਾ ਤਸਕਰ ਕਾਬੂ

ਪੰਜਾਬ ਵਿੱਚ 1,400 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਆਈ.ਓ.ਐਲ. ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼ ਲਿਮਟਿਡ ਕੰਪਨੀ: ਸੰਜੀਵ ਅਰੋੜਾ

ਅਮਨ ਅਰੋੜਾ ਅਤੇ ਤਰੁਨਪ੍ਰੀਤ ਸੌਂਦ ਨੇ ਗੁਜਰਾਤ ਦੇ ਸਵਾਮੀਨਾਰਾਇਣ ਅਕਸ਼ਰਧਾਮ ਵਿਖੇ ਮੱਥਾ ਟੇਕਿਆ

ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਸੀ.ਐਮ. ਮਾਨ ਨੇ ਆਰ.ਟੀ.ਓ. ਦਫ਼ਤਰ ‘ਤੇ ਲਾਇਆ ਤਾਲਾ, ਹੁਣ 1076 ਡਾਇਲ ਕਰਨ ‘ਤੇ ਘਰ ਆ ਕੇ ਕੰਮ ਕਰਨਗੇ ਆਰ.ਟੀ.ਓ. ਕਰਮਚਾਰੀ

ਪੰਜਾਬ ਬਣਿਆ ਨਿਵੇਸ਼ਕਾਂ ਦੀ ਪਹਿਲੀ ਪਸੰਦ, ਸੰਜੀਵ ਅਰੋੜਾ

ਮੰਡੀਆਂ ‘ਚ ਝੋਨੇ ਦੀ ਆਮਦ 100 ਲੱਖ ਮੀਟਰਿਕ ਟਨ ਤੋਂ ਪਾਰ; 97 ਲੱਖ ਮੀਟਰਿਕ ਟਨ ਦੀ ਹੋਈ ਖਰੀਦ