ਮਾਲੇਰਕੋਟਲਾ : ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਸਾਬਕਾ ਮੰਤਰੀ ਵ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਵਲੋਂ ਪਿਛਲੇ ਦਿਨੀਂ ਇੱਕ ਪਾਰਟੀ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਜ਼ਰੀ ਵਿੱਚ ਦਿੱਤੇ ਭੜਕਾਊ ਅਤੇ ਗੈਰ ਕਾਨੂੰਨੀ ਭਾਸ਼ਣ ਨੂੰ ਪੰਜਾਬ ਕਾਂਗਰਸ ਨੇ ਗੰਭੀਰਤਾ ਨਾਲ ਲੈਂਦਿਆਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸੂਬੇ ਦੇ ਡਿਪਟੀ ਕਮਿਸ਼ਨਰਾਂ ਤੇ ਐਸ ਐਸ ਪੀ ਨੂੰ ਮੰਗ ਪੱਤਰ ਦੇ ਕੇ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਤਹਿਤ ਮਾਲੇਰਕੋਟਲਾ ਵਿੱਚ ਵੀ ਅੱਜ ਜ਼ਿਲਾ ਪ੍ਰਧਾਨ ਮਹੰਤ ਜਸਪਾਲ ਦਾਸ,ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਤੇ ਪੰਜਾਬ ਕਾਂਗਰਸ ਦੇ ਸੂਬਾ ਯੂਥ ਮੀਤ ਪ੍ਰਧਾਨ ਮੁੱਜ਼ਮਿਲ ਆਲੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਵਿਰਾਜ ਸ਼ਿਆਮ ਕਰਨ ਤਿੜਕੇ ਨੂੰ ਮੰਗ ਪਤੱਰ ਸੌਂਪ ਕੇ ਮਨੀਸ਼ ਸਿਸੋਦੀਆ ਵਲੋਂ ਪੰਜਾਬ ਦੇ ਅਮਨ ਸ਼ਾਂਤੀ ਮਾਹੋਲ ਨੂੰ ਖਰਾਬ ਕਰਨ ਤੇ ਦਿੱਤੇ ਭੜਕਾਊ ਭਾਸ਼ਣ ਤੇ ਕਾਰਵਾਈ ਦੀ ਮੰਗ ਕੀਤੀ ਹੈ।ਓ ਇਸ ਮੌਕੇ ਜਸਵੀਰ ਸਿੰਘ ਖੰਗੂੜਾ ਤੇ ਮੁਜੱਮਿਲ ਅਲੀ ਨੇ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਤੇ ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਵਲੋਂ ਕੀਤੇ ਵਾਅਦੇ ਪੂਰੇ ਨਹੀਂ ਹੋਏ ਤੇ ਪੰਜਾਬ ਦੇ ਮੁਲਾਜ਼ਮ, ਮਜ਼ਦੂਰ ਤੇ ਹਰ ਵਰਗ ਦੇ ਲੋਕ ਜਦੋਂ ਆਪਣੀਆਂ ਮੰਗਾਂ ਲੈਕੇ ਸੜਕਾਂ ਤੇ ਉਤਰੇ ਤਾ ਆਪ ਸਰਕਾਰ ਬੁਖਲਾ ਗਈ ਤੇ ਲੋਕਾਂ ਦੀ ਨਿਰਾਸ਼ਾ ਤੋਂ ਆਪ ਨੂੰ ਅੰਦਾਜ਼ਾ ਹੋ ਗਿਆ ਕਿ 2027 ਵਿਧਾਨ ਸਭਾ ਚੋਣਾਂ ਵਿੱਚ ਲੋਕ ਆਪ ਨੂੰ ਵੋਟਾਂ ਨਹੀ ਪਾਉਂਗੇ ਤਾਂ ਮਨੀਸ਼ ਸਿਸੋਦੀਆ ਦੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦਾ ਇੰਚਾਰਜ ਲਗਾਕੇ 2027 ਦੀ ਤਿਆਰੀ ਦੀ ਜ਼ਿਮੇਵਾਰੀ ਸੌਂਪੀ ਤਾਂ ਮੁਨੀਸ਼ ਸਿਸੋਦੀਆ ਨੇ ਵੇਖਿਆ ਪੰਜਾਬ ਦੇ ਲੋਕ ਹੁਣ ਸਾਡੇ ਝੂਠੇ ਲਾਰਿਆਂ ਵਿੱਚ ਨਹੀਂ ਆਉਣ ਵਾਲੇ ਤਾਂ ਮੁਨੀਸ਼ ਸਿਸੋਦੀਆ ਨੇ ਅਜਿਹਾ ਭੜਕਾਊ ਭਾਸ਼ਣ ਦੇ ਕੇ ਆਪ ਵਰਕਰਾਂ ਨੂੰ ਹਰ ਹਰਬਾ ਵਰਤ ਕੇ 2027 ਦੀਆਂ ਚੋਣਾਂ ਜਿੱਤਣ ਲਈ ਤਿਆਰੀ ਲਈ ਕਿਹਾ।ਜੋ ਕਿ ਆਪ ਵਾਲੇ ਪੰਜਾਬ ਦੇ ਮਾਹੋਲ ਨੂੰ ਖਰਾਬ ਕਰਨਾ ਚਾਹੁੰਦੀ ਹੈ।ਪਰ ਕਾਂਗਰਸ ਕਦੇ ਵੀ ਆਪ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਨਹੀਂ ਦੇਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਅਕਰਮ ਲਿਬੜਾ, ਮੁਹੰਮਦ ਅਨਵਰ ਮਹਿਬੂਬ ਤੇ ਹੋਰ ਕਾਂਗਰਸ ਦੇ ਆਗੂ ਹਾਜ਼ਰ ਸਨ।