ਸੰਦੌੜ : ਸੂਬੇ ਅੰਦਰ ਹੋ ਰਹੀਆਂ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ 'ਚ ਕਾਂਗਰਸ ਪਾਰਟੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਡੇ ਫਰਕ ਨਾਲ ਚੋਣਾਂ ਜਿੱਤ ਕੇ ਇੱਕ ਨਵਾਂ ਇਤਿਹਾਸ ਸਿਰਜੇਗੀ ਉਥੇ ਕਾਂਗਰਸ ਉਮੀਦਵਾਰਾਂ ਦੀਆਂ ਸ਼ਾਨਾਮਤੀ ਜਿੱਤਾਂ ਵਿਰੋਧੀਆਂ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦੇਣਗੀਆਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੀਤਾ ਸੀਨੀਅਰ ਆਗੂ ਤਰਸੇਮ ਸਿੰਘ ਕਲਿਆਣ ਵਾਲੇ ਨੇ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ।ਉਨਾਂ ਕਿਹਾ ਕਿ ਪਾਰਟੀ ਦੇ ਉਮੀਦਵਾਰ ਲੋਕਾਂ ਦੇ ਮੁੱਦਿਆਂ ਨੂੰ ਇਮਾਨਦਾਰੀ ਨਾਲ ਅੱਗੇ ਲੈ ਕੇ ਜਾ ਰਹੇ ਹਨ ਅਤੇ ਆਪ ਪਾਰਟੀ ਦੇ ਭਰਮ ਭੁਲੇਖੇ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਗੇ। ਸਰਕਾਰ ਵੱਲੋਂ ਹਲਕੇ ਦੇ ਲੋਕਾਂ ਦੀ ਭਲਾਈ ਲਈ ਕੋਈ ਦਾਅਵਾ ਪੂਰਾ ਨਹੀਂ ਕੀਤਾ। ਤਰਸੇਮ ਨੇ ਕਿਹਾ ਕਿ ਹਲਕਾ ਮਲੇਰਕੋਟਲਾ ਦੀ ਸਾਪਕਾ ਕਪਟਿਨ ਮੰਤਰੀ ਮੈਡਮ ਰਜ਼ੀਆ ਸੁਲਤਾਨ ਦੀ ਅਗਵਾਈ ਹੇਠ ਪਹਿਲਾ ਮਾਲੇਰਕੋਟਲਾ 'ਚ ਹੋਏ ਰਿਕਾਰਡਤੋੜ ਵਿਕਾਸ ਸਦਕਾ ਪਾਰਟੀ ਹੋਰ ਮਜ਼ਬੂਤ ਹੋਈ ਹੈ ਅਤੇ ਹਲਕੇ ਦੇ ਲੋਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਕਾਰਨ ਅਤੇ ਪਹਿਲਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ 'ਚ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਹੁਣ ਦੂਜੀਆਂ ਪਾਰਟੀਆਂ ਨੂੰ ਮੁੰਹ ਨਹੀਂ ਲਗਾ ਰਹੇ ਅਤੇ ਕਾਂਗਰਸ ਪਾਰਟੀ ਨਾਲ ਚਟਾਨ ਵਾਂਗ ਖੜ੍ਹੇ ਨਜ਼ਰ ਆ ਰਹੇ ਹਨ। ਤਰਸੇਮ ਨੇ ਅੱਗੇ ਕਿਹਾ ਕਿ ਪਿੰਡ ਕਲਿਆਣ ਨੂੰ ਲੱਖਾਂ ਰੁਪਏ ਦੀਆਂ ਪਹਿਲਾ ਗ੍ਰਾਂਟਾਂ ਦਿੱਤੀਆਂ ਰਜ਼ੀਆ ਸੁਲਤਾਨ ਨੇ। ਜੋ ਕਿ ਪਿੰਡ ਦੀਆਂ ਗਲੀਆਂ ਨਜ਼ਰ ਆ ਰਹੀਆਂ ਹਨ। ਬਹੁਤ ਹੀ ਇਮਾਨਦਾਰੀ ਨਾਲ ਪਿੰਡ ਦੇ ਵਿਕਾਸ ਲਈ ਕੰਮ ਕੀਤਾ ਸੀ । ਉਨ੍ਹਾਂ ਕਿਹਾ ਕਿ ਜੋ ਉਮੀਦਵਾਰ ਬਲਾਕ ਸੰਮਤੀ ਚੋਣਾਂ ਵਿੱਚ ਅਮਨਦੀਪ ਸਿੰਘ ਅਮਨਾ ਸੰਦੌੜ ਤੋ ਖੜੇ ਹਨ । ਜ਼ਿਲਾ ਪ੍ਰੀਸ਼ਦ ਦੀ ਚੌਣ ਵਿੱਚ ਅਮਰੀਕ ਸਿੰਘ ਹਨ । ਉਹ ਦੋਵੇਂ ਚੋਣਾ ਵਿਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ। ਮੈਡਮ ਰਜ਼ੀਆ ਸੁਲਤਾਨ ਦੇ ਹਲਕਾ ਮਲੇਰਕੋਟਲਾ ਦੇ ਪਹਿਲੇ ਕੰਮਾਂ ਤੋਂ ਖੁਸ ਹਨ।