ਮਾਲੇਰਕੋਟਲਾ : ਕਾਂਗਰਸ ਲੀਡਰ ਸ੍ਰੀ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਵੱਲੋਂ ਬੀਜੇਪੀ ਨਾਲ ਮਿਲ ਕੇ ਗਲਤ ਤਰੀਕੇ ਨਾਲ ਬਣਾਈਆਂ ਵੋਟਾਂ ਅਤੇ ਜਿਉਂਦੇ ਬੰਦਿਆਂ ਨੂੰ ਮ੍ਰਿਤਕ ਦੱਸ ਕੇ ਕੱਟੀਆਂ ਜਾ ਰਹੀਆਂ ਵੋਟਾਂ ਦੇ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਜਿਸ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਰੱਖਿਆ ਜਾ ਰਿਹਾ ਹੈ ਤੇ ਚੋਣ ਕਮਿਸ਼ਨ ਸਮੇਤ ਮੋਦੀ ਸਰਕਾਰ ਨੂੰ ਇਸ ਮੁੱਦੇ ਤੇ ਘੇਰ ਕੇ ਉਸ ਨੂੰ ਲਾਜਵਾਬ ਕਰ ਦਿੱਤਾ ਹੈ, ਉੱਕਤ ਮੁੱਦਾ ਦੇਸ਼ ਅੰਦਰ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸ੍ਰੀ ਰਾਹੁਲ ਗਾਂਧੀ ਨੇ ਜਿੱਥੇ ਕਾਂਗਰਸੀ ਸੰਸਦਾਂ ਸਮੇਤ ਵਿਰੋਧੀ ਪਾਰਟੀ ਦੇ ਸੰਸਦਾਂ ਨੂੰ ਲੈ ਕੇ ਚੋਣ ਕਮਿਸ਼ਨ ਦੇ ਦਫਤਰ ਤੱਕ ਮਾਰਚ ਰੋਸ਼ ਮਾਰਚ ਕੱਢਿਆ ਸੀ ਉੱਥੇ ਹੀ ਹੁਣ ਇਸ ਨੂੰ ਕਾਂਗਰਸ ਵੱਲੋਂ ਪੂਰੇ ਦੇਸ਼ ਦੇ ਅੰਦਰ ਲੋਕਾਂ ਸਾਹਮਣੇ ਰੱਖਿਆ ਜਾ ਰਿਹਾ ਹੈ,ਜਿਸ ਨੂੰ ਲੈ ਕੇ ਅੱਜ ਮਲੇਰਕੋਟਲਾ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸਾਬਕਾ ਕੈਬਨਟ ਮੰਤਰੀ ਮੈਡਮ ਰਜੀਆ ਸੁਲਤਾਨਾ ਦੀ ਬੇਟੀ ਬੀਬਾ ਨਿਸ਼ਾਤ ਅਖ਼ਤਰ ਦੀ ਅਗਵਾਈ ਹੇਠ ਸਥਾਨਕ ਸਰਹੰਦੀ ਗੇਟ ਤੋਂ ਮੋਤੀ ਬਾਜ਼ਾਰ ਤੱਕ ਕੈਂਡਲ ਮਾਰਚ ਕਰਕੇ ਰੋਸ਼ ਦਾ ਪ੍ਰਗਟਾਵਾ ਕਰਦੇ ਹੋਏ "ਵੋਟ ਚੋਰ,ਗੱਦੀ ਛੋੜ" ਅਤੇ " ਵੋਟ ਚੋਰੀ,ਨਹੀਂ ਚਲੇਗੀ" ਨਹੀਂ ਚਲੇਗੀ, ਨਹੀਂ ਚਲੇਗੀ " ਦੇ ਨਾਰਿਆਂ ਨਾਲ ਪੈਦਲ ਮਾਰਚ ਕੱਢਿਆ।
ਇਸ ਮੌਕੇ ਬੀਬਾ ਨਿਸ਼ਾਤ ਅਖਤਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜੋ ਕਿ ਆਜ਼ਾਦ ਅਤੇ ਨਿਰਪੱਖ ਸੰਸਥਾ ਸੀ ਪ੍ਰੰਤੂ ਉਸ ਨੇ ਬੀਜੇਪੀ ਨਾਲ ਮਿਲ ਕੇ ਵੋਟਾਂ ਦੀ ਚੋਰੀ ਕਰਕੇ ਵੱਖ ਵੱਖ ਰਾਜਾਂ ਅਤੇ ਕੇਂਦਰ ਦੇ ਅੰਦਰ ਬੀਜੇਪੀ ਦੀ ਸਰਕਾਰ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ, ਇਹ ਦੇਸ਼ ਦੇ ਲੋਕਤੰਤਰ ਤੇ ਇੱਕ ਵੱਡਾ ਹਮਲਾ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਲੋਕਾਂ ਦੇ ਵੋਟ ਦੇ ਹੱਕ ਨੂੰ ਆਪਣੀ ਮਰਜ਼ੀ ਨਾਲ ਬੀਜੇਪੀ ਦੇ ਹੱਕ ਵਿੱਚ ਭੁਗਤਾ ਕੇ ਬੀਜੇਪੀ ਦੀਆਂ ਸਰਕਾਰਾਂ ਬਣਾ ਕੇ ਲੋਕਾਂ ਤੇ ਜੁਲਮ ਉ ਸਿਤਮ ਕੀਤਾ ਜਾ ਰਿਹਾ ਹੈ।ਬੀਬਾ ਨਿਸ਼ਾਤ ਅਖਤਰ ਨੇ ਅੱਗੇ ਕਿਹਾ ਕਿ ਹੱਦ ਤਾਂ ਉਦੋਂ ਹੋ ਗਈ ਜਦੋਂ ਸ੍ਰੀ ਰਾਹੁਲ ਗਾਂਧੀ ਨੇ ਸਬੂਤਾਂ ਸਮੇਤ ਲੋਕਾਂ ਦੀਆਂ ਵੋਟਾਂ ਦੀ ਚੋਰੀ ਮੀਡੀਆ ਸਾਹਮਣੇ ਰੱਖੀ ਅਤੇ ਇਲੈਕਸ਼ਨ ਕਮਿਸ਼ਨ ਦੀਆਂ ਧੱਕੇਸ਼ਾਹੀਆਂ ਦਾ ਖੁਲਾਸਾ ਕੀਤਾ ਪ੍ਰੰਤੂ ਇਲੈਕਸ਼ਨ ਕਮਿਸ਼ਨ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਹੈ ਜੋ ਟਸ ਤੋਂ ਮਸ ਨਹੀਂ ਹੋ ਰਿਹਾ, ਜਦੋਂ ਕਿ ਮੋਦੀ ਸਰਕਾਰ ਵੀ ਸ੍ਰੀ ਰਾਹੁਲ ਗਾਂਧੀ ਦੀਆਂ ਗੱਲਾਂ ਦਾ ਜਵਾਬ ਦੇਣ ਦੀ ਬਜਾਏ ਇਧਰ ਉਧਰ ਦੀਆਂ ਗੱਲਾਂ ਮਾਰ ਕੇ ਪਾਸਾ ਵੱਟ ਰਹੀ ਹੈ।
ਬੀਬਾ ਨਿਸ਼ਾਤ ਅਖਤਰ ਨੇ ਇਹ ਵੀ ਕਿਹਾ ਕਿ ਸਾਡਾ ਦੇਸ਼ ਇਕ ਲੋਕ ਤਾਂਤਰਿਕ ਦੇਸ਼ ਹੈ ਜੋ ਸੰਵਿਧਾਨ ਨਾਲ ਚਲਦਾ ਹੈ ਇਸ ਵਿੱਚ ਲੋਕਾਂ ਨੂੰ ਆਪਣੇ ਆਜ਼ਾਦ ਮਰਜ਼ੀ ਨਾਲ ਸਰਕਾਰਾਂ ਚੁਣਨ ਦਾ ਅਧਿਕਾਰ ਹੈ ਜੋ ਇਲੈਕਸ਼ਨ ਕਮਿਸ਼ਨ ਬੀਜੇਪੀ ਨਾਲ ਮਿਲ ਕੇ ਲੋਕਾਂ ਦੇ ਅਧਿਕਾਰਾਂ ਨੂੰ ਖੋਹਣ ਦੀ ਕੋਸ਼ਿਸ਼ ਕਰ ਰਿਹਾ ਹੈ,ਇਸ ਨੂੰ ਕਿਸੇ ਕੀਮਤ ਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਅੱਗੇ ਕਿਹਾ ਕਿ ਸਾਡੇ ਲੀਡਰ ਸ੍ਰੀ ਰਾਹੁਲ ਗਾਂਧੀ ਜੀ ਜੋ ਵੀ ਪ੍ਰੋਗਰਾਮ ਦੇਣਗੇ ਅਸੀਂ ਉਸ ਦੇ ਮੁਤਾਬਿਕ ਕੰਮ ਕਰਾਂਗੇ ਅਤੇ ਜੇ ਲੋਕਾਂ ਦੇ ਹੱਕਾਂ ਲਈ ਜੇਲਾਂ ਵੀ ਭਰਨੀਆਂ ਪਈਆਂ ਉਸ ਤੋਂ ਵੀ ਪਿੱਛੇ ਨਹੀਂ ਹਟਾਂ ਗੇ।ਇਸ ਮੌਕੇ ਬੀਬਾ ਨਿਸ਼ਾਤ ਅਖਤਰ ਤੋਂ ਇਲਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਮਹੰਤ ਜਸਪਾਲ ਦਾਸ, ਬਲਾਕ ਪ੍ਰਧਾਨ ਅਕਰਮ ਲਿਬੜਾ, ਸਾਬਕਾ ਚੇਅਰਮੈਨ ਕਰਮਜੀਤ ਭੂਦਨ, ਕਾਮਰੇਡ ਸੁਲੇਮਾਨ ਜੋਸ਼,ਮੇਜਰ ਸਿੰਘ ਸਰਪੰਚ, ਨਿਰਮਲ ਸਿੰਘ ਧਲੇਰ, ਕਮਲ ਸਿੰਘ ਚੱਕ, ਮਲਕੀਤ ਸਿੰਘ ਚੂਹਾਣਾ, ਮਨਪ੍ਰੀਤ ਚੋਹਾਣਾ, ਇਕਬਾਲ ਲਾਲਾ,ਮਨੋਜ ਉੱਪਲ, ਫਾਰੂਕ ਅੰਸਾਰੀ, ਮੁਹੰਮਦ ਸ਼ੱਬੀਰ ( ਸਾਰੇ ਕੌਂਸਲਰ ),ਆਜ਼ਾਦਰ ਹੁਸੈਨ,ਕਾਂਤਾ ਕੁਠਾਲਾ ਮਹਿਲਾ ਪ੍ਰਧਾਨ, ਮਹਿਮੂਦ ਰਾਣਾ ਜ਼ਿਲ੍ਹਾ ਮੀਡਿਆ ਇੰਚਾਰਜ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕੀਮਤ ਕੀਮਾ, ਦਰਬਾਰਾ ਸਿੰਘ ਪੀ ਏ, ਸਰਪੰਚ ਜਗਤਾਰ ਸਿੰਘ, ਸੁੱਖਾ ਦਸੋਂਦਾ ਸਿੰਘ ਵਾਲਾ,ਯਾਸੀਨ ਘੁੱਗੀ, ਹਾਜੀ ਮੁਹੰਮਦ ਹੁਸੈਨ ਲਾਲੀ,ਮਾਸਟਰ ਮੇਲਾ ਸਿੰਘ,ਸਾਹਬੂਦੀਨ, ਕਮਲ ਅਹੂਜਾ ਸਮੇਤ ਹੋਰ ਆਗੂ ਮੌਜੂਦ ਸਨ