Monday, November 02, 2026
BREAKING NEWS
• ਆਮ ਆਦਮੀ ਪਾਰਟੀ ਦੇ ਦੋ ਮੌਜੂਦਾ ਵਿਧਾਇਕਾਂ ਵੱਲੋਂ ਅਸਤੀਫਾ • ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ  • ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ

club

ਪਿੰਡ ਚਰਾਸੋਂ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਕਲੱਬ ਵੱਲੋਂ ਸ਼ਾਨਦਾਰ ਕਬੱਡੀ ਕੱਪ ਆਯੋਜਿਤ

ਹਲਕਾ ਸਨੌਰ ਦੇ ਅਧੀਨ ਪੈਂਦੇ ਪਿੰਡ ਚਰਾਸੋਂ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਵੱਲੋਂ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕਬੱਡੀ ਕੱਪ ਦਾ ਆਯੋਜਨ ਕਰਵਾਇਆ ਗਿਆ। 

ਰੋਟਰੀ ਕਲੱਬ ਸਮਾਣਾ ਸਿਟੀ ਵੱਲੋਂ ਐਸ.ਆਰ.ਐਸ. ਵਿਦਿਆਪੀਠ ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ

ਰੋਟਰੀ ਕਲੱਬ ਸਮਾਣਾ ਸਿਟੀ ਵੱਲੋਂ ਐਸ.ਆਰ.ਐਸ. ਵਿਦਿਆਪੀਠ, ਸਮਾਣਾ ਵਿਖੇ ਭਾਰਤ ਦਾ 80ਵਾਂ ਆਜ਼ਾਦੀ ਦਿਵਸ ਗੌਰਵਮਈ ਝੰਡਾ ਲਹਿਰਾਉਣ ਸਮਾਰੋਹ ਨਾਲ ਦੇਸ਼ਭਗਤੀ ਅਤੇ ਰਾਸ਼ਟਰ ਮਾਣ ਦੀ ਭਾਵਨਾ ਨਾਲ ਮਨਾਇਆ ਗਿਆ।

ਯੁਵਕ ਸੇਵਾਵਾਂ ਵਿਭਾਗ ਵਲੋਂ ਰੈੱਡ ਰਿਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ ਦਾ ਆਯੋਜਨ

ਡਾਇਰੈਕਟਰ ਯੁਵਕ ਸੇਵਾਵਾਂ, ਪੰਜਾਬ ਦੇ ਨਿਰਦੇਸ਼ਾਂ ਤਹਿਤ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਸਥਾਨਕ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰਾ, ਮੋਹਾਲੀ ਵਿਖੇ ਕੈਪਟਨ (ਸੇਵਾਮੁਕਤ) ਮਨਤੇਜ ਸਿੰਘ ਚੀਮਾ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੀ ਅਗਵਾਈ ਹੇਠ ਰੈੱਡ ਰਿਬਨ ਕਲੱਬਾਂ ਦੇ ਨੋਡਲ ਅਫਸਰਾਂ ਅਤੇ ਰੈੱਡ ਰਿਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ ਕਰਵਾਈ ਗਈ।

ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਮੀਟਿੰਗ ਕੀਤੀ ਨਵੇ ਮੈਂਬਰਾਂ ਦਾ ਕੀਤਾ ਸਵਾਗਤ

ਲਾਇਨਜ਼ ਕਲੱਬ ਖਰੜ ਸਿਟੀ ਦੀ  ਮੀਟਿੰਗ ਕਲੱਬ ਦੇ ਪ੍ਰਧਾਨ ਰਜਨੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪਿਛਲੇ ਸਮੇਂ ਵਿਚ ਕੀਤੇ ਗਏ ਕੰਮਾਂ ਤੇ ਚਰਚਾ ਕੀਤੀ ਗਈ।

ਲਾਇਨਜ਼ ਕਲੱਬ ਵਲੋਂ ‘ਮਨੱਖਤਾ ਵਿਚ ਸਦਭਵਨਾ’ ਵਿਸ਼ੇ ਤੇ ਪੋਸਟਰ ਬਣਾੳਣ ਦਾ ਮੁਕਾਬਲਾ ਕਰਵਾਇਆ

ਲਾਇਨਜ਼ ਕਲੱਬ ਮੁਹਾਲੀ ਦਿਸ਼ਾ ਵਲੋਂ ਡਾਇਮੰਡ ਪਬਲਿਕ ਸਕੂਲ ਮੁੰਡੀ ਖਰੜ ਦੇ ਸਹਿਯੋਗ ਨਾਲ ਸਕੂਲ ਕੈਂਪਸ ਵਿਚਂ ‘ਮਨੱਖਤਾ ਵਿਚ ਸਦਭਵਨਾ’ ਵਿਸ਼ੇ ਤੇ ਪੋਸਟਰ ਬਣਾੳਣ ਦਾ ਮੁਕਾਬਲਾ ਕਰਵਾਇਆ ਗਿਆ।

ਰੋਟਰੀ ਕਲੱਬ ਰੋਇਲ ਵੱਲੋਂ ਮੈਡੀਕਲ ਚੈੱਕਅੱਪ ਕੈਂਪ ਦਾ ਆਯੋਜਨ

ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਪਾਤੜਾਂ ਰੋਇਲ ਵੱਲੋਂ ਸਰਕਾਰੀ ਕਿਰਤੀ ਕਾਲਜ ਨਿਆਲ, ਪਾਤੜਾਂ ਵਿਖੇ ਵਿਸ਼ੇਸ਼ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ।

ਰੋਟਰੀ ਕਲੱਬ ਵੱਲੋਂ ਕਸੋਲੀ ਦਾ ਮਨੋਰੰਜਕ ਟੂਰ

ਰੋਟਰੀ ਕਲੱਬ ਪਾਤੜਾਂ ਨੇ ਰੋਟਰੀ ਸਾਲ 2026-27 ਦੀ ਸ਼ੁਰੂਆਤ ਮੌਕੇ ਆਪਣੇ ਮੈਂਬਰਾਂ ਲਈ ਹਿਮਾਚਲ ਪ੍ਰਦੇਸ਼ ਦੇ ਖੂਬਸੂਰਤ ਸੈਰ-ਸਪਾਟਾ ਸਥਾਨ ਕਸੌਲੀ ਵਿਖੇ ਮਨੋਰੰਜਕ ਟੂਰ ਦਾ ਆਯੋਜਨ ਕੀਤਾ।

ਰੋਟਰੀ ਕਲੱਬ ਸਮਾਣਾ ਸਿਟੀ ਵੱਲੋਂ ਤਹਿਸੀਲ ਪਾਰਕ ਵਿੱਚ ਰੁੱਖ ਲਗਾਉਣ ਦਾ ਅਭਿਆਨ ਆਯੋਜਿਤ

ਰੋਟਰੀ ਕਲੱਬ ਸਮਾਣਾ ਸਿਟੀ ਵੱਲੋਂ ਵਾਤਾਵਰਣ ਸੰਰੱਖਣ ਅਤੇ ਟਿਕਾਊ ਸਮਾਜਿਕ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੇ ਤਹਿਤ ਤਹਿਸੀਲ ਪਾਰਕ, ਸਮਾਣਾ ਵਿੱਚ ਰੁੱਖ ਲਗਾਉਣ ਦਾ ਇੱਕ ਵਿਸ਼ੇਸ਼ ਅਭਿਆਨ ਆਯੋਜਿਤ ਕੀਤਾ ਗਿਆ।

ਐਸ.ਐਸ.ਪੀ. ਤੁਸ਼ਾਰ ਗੁਪਤਾ ਅਤੇ ਪ੍ਰੈਸ ਕਲੱਬ ਨੇ ਲਗਾਇਆ ਪੌਦਾ

ਸ਼ਹੀਦ ਭਗਤ ਸਿੰਘ ਨਗਰ ਦੇ ਪੱਤਰਕਾਰ ਹਰਵਿੰਦਰ ਸਿੰਘ ਦਾ ਜਨਮਦਿਨ ਅੱਜ ਵਾਤਾਵਰਨ ਦੀ ਸੰਭਾਲ ਨੂੰ ਸਮਰਪਿਤ ਕਰਦਿਆਂ ਇੱਕ ਵਿਸ਼ੇਸ਼ ਪੌਦੇ ਲਗਾਉਣ ਦੀ ਮੁਹਿੰਮ ਨਾਲ ਮਨਾਇਆ ਗਿਆ।

ਲਾਇਨਜ ਕਲੱਬ ਰਾਇਲਜ ਨੇ ਲਾਇਆ ਖੂਨਦਾਨ ਕੈਂਪ ਮੰਤਰੀ ਅਮਨ ਅਰੋੜਾ ਨੇ ਖ਼ੂਨਦਾਨੀਆਂ ਨੂੰ ਕੀਤਾ ਸਨਮਾਨਤ

ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਇਨਜ ਕਲੱਬ ਸੁਨਾਮ ਰਾਇਲਜ਼ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ, ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ , ਐਸ ਐਸ ਪੀ ਰਵਜੋਤ ਕੌਰ ਗਰੇਵਾਲ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਨੇ ਕਲੱਬ ਮੈਂਬਰਾਂ ਦੀ ਹੌਂਸਲਾ ਅਫਜ਼ਾਈ ਕੀਤੀ।

ਰੋਟਰੀ ਕਲੱਬ ਸਮਾਣਾ ਸਿਟੀ ਵੱਲੋਂ ਸਤੀ ਮੰਦਰ ਬਿਰਧ ਆਸ਼ਰਮ ਅਤੇ ਸਕੂਲ ਵਿਖੇ ਭੋਜਨ ਤੇ ਸਟੇਸ਼ਨਰੀ ਵੰਡ ਸਮਾਰੋਹ ਆਯੋਜਿਤ

 ਰੋਟਰੀ ਕਲੱਬ ਸਮਾਣਾ ਸਿਟੀ ਵੱਲੋਂ ਅੱਜ ਜ਼ਿਲ੍ਹਾ ਫਸਟ ਲੇਡੀ ਰੋਟੇਰੀਅਨ ਸਾਚੀ ਸਿੰਗਲਾ ਦੀ ਵਿਸ਼ੇਸ਼ ਰਹਿਨੁਮਾਈ ਹੇਠ ਦੋ ਅਹਿਮ ਸੇਵਾ ਪ੍ਰੋਜੈਕਟ ਸਫਲਤਾਪੂਰਵਕ ਨੇਪਰੇ ਚਾੜ੍ਹੇ ਗਏ।

ਰੋਟਰੀ ਕਲੱਬ ਸਮਾਣਾ ਦੇ ਡਾ: ਗੁਪਤਾ ਪ੍ਰਧਾਨ, ਗੋਇਲ ਸੈਕਟਰੀ ਅਤੇ ਗੁਰਦਾਸ ਬਣੇ ਕੈਸ਼ੀਅਰ

ਸਥਾਨਕ ਰੋਟਰੀ ਭਵਨ ਵਿਚ ਰੋਟਰੀ ਕਲੱਬ ਸਮਾਣਾ ਜਿਲ੍ਹਾ 3090 ਦੀ 2026-27 ਲਈ ਇੰਸਟਾਲੇਸ਼ਨ ਸੈਰੇਮਨੀ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ. ਰਿਚਾ ਗੋਇਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰਧਾਨ ਕਪੂਰ ਚੰਦ ਬਾਂਸਲ ਨੇ ਸ਼ਮੂਲੀਅਤ ਕੀਤੀ। 

ਰੋਟਰੀ ਕਲੱਬ ਸਮਾਣਾ ਸਿਟੀ ਦਾ ਸ਼ਾਨਦਾਰ 'ਰੌਇਲ ਇੰਸਟਾਲੇਸ਼ਨ' ਸਮਾਰੋਹ

ਰੋਟਰੀ ਕਲੱਬ ਸਮਾਣਾ ਸਿਟੀ ਵੱਲੋਂ ਰੋਟਰੀ ਵਰ੍ਹਾ 2026-27 ਦੀ ਸ਼ੁਰੂਆਤ ਦ ਲੌਰੀਐਂਟ, ਪਟਿਆਲਾ ਵਿਖੇ ਸ਼ਾਨਦਾਰ 'ਰੌਇਲ ਇੰਸਟਾਲੇਸ਼ਨ' ਸਮਾਰੋਹ ਨਾਲ ਕੀਤੀ ਗਈ।

ਰੋਟਰੀ ਕਲੱਬ ਸਮਾਣਾ ਸੈਂਟਰਲ ਵੱਲੋਂ ਚਿਲਡਰਨਜ਼ ਮੈਮੋਰੀਅਲ ਪਾਰਕ ਵਿਖੇ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ

ਵਾਤਾਵਰਣ ਨੂੰ ਹਰਿਆ ਭਰਿਆ ਅਤੇ ਪ੍ਰਦੂਸ਼ਣ ਰਹਿਤ ਰੱਖਣ ਦੇ ਉੱਦੇਸ਼ ਨਾਲ ਰੋਟਰੀ ਕਲੱਬ ਸਮਾਣਾ ਸੈਂਟਰਲ ਵੱਲੋਂ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ।

ਵਾਤਾਵਰਣ ਦੀ ਸ਼ੁੱਧਤਾਂ ਲਈ ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਮੈਡੀਕੇਟਿਡ, ਫੁੱਲਦਾਰ ਪੌਦੇ ਲਗਾਏ

ਲਾਇਨਜ਼ ਇੰਟਰਨੈਸ਼ਨਲ ਡਿਸਟ੍ਰਿਕਟ-321 ਐਫ ਤਹਿਤ ਕੰਮ ਕਰ ਰਹੇ  ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਆਪਣੇ ਸਮਾਜ ਸੇਵੀ ਕੰਮਾਂ ਦੀ ਲੜੀ ਤਹਿਤ ਵਾਤਾਵਰਣ ਦੀ ਸ਼ੁੱਧਤਾਂ ਲਈ ਸਬ ਡਵੀਜ਼ਨਲ ਹਸਪਤਾਲ ਖਰੜ ਦੇ ਕੈਂਪਸ ਵਿਚ ਪੌਦੇ ਲਗਾਏ।

ਰੋਟਰੀ ਕਲੱਬਾਂ ਦਾ ਸਮਾਜ ਸੇਵਾ ਦੇ ਖੇਤਰ 'ਚ ਅਹਿਮ ਯੋਗਦਾਨ : ਬਾਜਵਾ 

ਰੋਟਰੀ ਕਲੱਬ 'ਡਾਇਨਾਮਿਕ', 'ਗ੍ਰੀਨ' ਅਤੇ 'ਮਿਵਾਨ' ਦਾ ਸਥਾਪਨਾ ਸਮਾਰੋਹ ਸ਼ਾਨੋ-ਸ਼ੌਕਤ ਨਾਲ ਸੰਪੰਨ 

ਰੋਟਰੀ ਕਲੱਬ ਖਰੜ ਦਾ ਅਹੁਦਾ ਸੰਭਾਲ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ

ਰੋਟਰੀ ਕਲੱਬ ਖਰੜ ਦਾ ਅਹੁਦਾ ਸੰਭਾਲ ਸਮਾਗਮ ਖਰੜ ਵਿਖੇ ਆਯੋਜਿਤ ਕੀਤਾ ਗਿਆ। ਸਾਬਕਾ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਡਾ. ਮਨਮੋਹਨ ਸਿੰਘ, ਸਾਬਕਾ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਐੱਮ. ਐੱਸ. ਗੰਧੋਕ, ਸਾਬਕਾ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਪ੍ਰਵੀਣ ਅਗਰਵਾਲ, ਰੋਟੇਰੀਅਨ ਦਿਲਰਾਜ ਸਿੰਘ, ਰੋਟੇਰੀਅਨ ਤ੍ਰਿਲੋਕ ਆਨੰਦ ਅਤੇ ਵੱਖ-ਵੱਖ ਰੋਟਰੀ ਕਲੱਬਾਂ ਦੇ ਅਨੇਕਾਂ ਸੀਨੀਅਰ ਰੋਟੇਰੀਅਨ ਹਾਜ਼ਰ ਸਨ।

ਰੋਟਰੀ ਕਲੱਬ ਸਮਾਣਾ ਸਿਟੀ ਵੱਲੋਂ ਡਾ. ਹਰੀ ਚੰਦ ਪਿੰਗਲਾ ਆਸ਼ਰਮ ਵਿਖੇ ਭੋਜਨ ਵੰਡ ਕੈਂਪ ਦਾ ਆਯੋਜਨ

ਸਮਾਜ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਨਿਭਾਉਂਦਿਆਂ ਰੋਟਰੀ ਕਲੱਬ ਸਮਾਣਾ ਸਿਟੀ ਵੱਲੋਂ ਅੱਜ ਡਾ. ਹਰੀ ਚੰਦ ਪਿੰਗਲਾ ਆਸ਼ਰਮ, ਸਮਾਣਾ ਵਿਖੇ ਭੋਜਨ ਵੰਡ ਕੈਂਪ ਲਗਾਇਆ ਗਿਆ।

ਰੋਟਰੀ ਕਲੱਬ ਸੁਨਾਮ ਨੇ ਸਾਬਕਾ ਪ੍ਰਧਾਨ ਕੀਤੇ ਸਨਮਾਨਤ 

ਰੋਟਰੀ ਦੀ ਫੈਲੋਸ਼ਿਪ ਅਤੇ ਸੇਵਾ ਭਾਵਨਾ ਨੂੰ ਮਿਲੀ ਨਵੀਂ ਮਜ਼ਬੂਤੀ

ਲਾਇਨਜ਼ ਕਲੱਬ ਖਰੜ ਸਿਟੀ ਵਲੋਂ ‘ਚਾਨਣ 2026’ ਸਮਾਗਮ ਵਿਚ ਭਾਗ ਲਿਆ

ਲਾਇਨਜ਼ ਡਿਸਟ੍ਰਿਕਟ-321 ਐਫ ਤਹਿਤ ਆਉਣ ਵਾਲੇ ਕਲੱਬਾਂ ਨੂੰ ਨਵੇਂ ਵਰੇ ਦੀ ਸ਼ੁਰੂਆਤ ਤੇ ਲਾਇਨਜ਼ ਦੇ ਕੰਮਕਾਰਾਂ ਸਬੰਧੀ ਜਾਣਕਾਰੀ ਦੇਣ ਲਈ  ਰੀਜ਼ਨ 13 ਅਤੇ 14 ਤਹਿਤ ਆਉਣ ਵਾਲੇ ਲਾਇਨਜ਼ ਕਲੱਬਜ਼ਾਂ ਦੇ ਪ੍ਰਧਾਨ, ਸਕੱਤਰ,ਖਚਾਨਚੀ ਅਤੇ ਪੀ.ਆਰ.ਓ. ਦੀ ਟੇ੍ਰਨਿੰਗ ‘ਚਾਨਣ 2026’ ਦੇ ਬੈਨਰ ਥੱਲੇ ਸਕੂਲÇਲੰਗ ਰੀਜ਼ਲ ਚੇਅਰਮੈਨ ਅਮਨਦੀਪ ਸਿੰਘ ਤੇ ਲਾਈਨ ਸਤੀਸ਼ ਭਾਸਕਰ ਦੀ ਰਹਿਨੁਮਾਈ ਹੇਠ ਕਰਵਾਈ ਗਈ।

ਲਾਇਨਜ ਕਲੱਬ ਸਿਟੀ ਨੇ ਮਨਾਇਆ ਵਣ ਮਹਾਂਉਤਸਵ ਸਤੀ ਸ਼ਿਵ ਮੰਦਿਰ ਕੰਪਲੈਕਸ ਚ, ਲਾਏ ਕੰਪਲੈਕਸ

 ਲਾਇਨਜ਼ ਕਲੱਬ ਸੁਨਾਮ ਸਿਟੀ ਵੱਲੋਂ ਸਥਾਨਕ ਸਤੀ ਸ਼ਿਵ ਮੰਦਿਰ ਕੰਪਲੈਕਸ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ।

ਪੀਬੀਜੀ ਵੈਲਫੇਅਰ ਕਲੱਬ ਵੱਲੋਂ ਬਾਬਾ ਮੱਖਣ ਸਿੰਘ ਸਿਵੀਆਂ ਦਾ ਵਿਸ਼ੇਸ਼ ਸਨਮਾਨ

ਪੀਬੀਜੀ ਵੈਲਫੇਅਰ ਕਲੱਬ ਵੱਲੋਂ ਫ਼ਰੀਦਕੋਟ ਰੋਡ 'ਤੇ ਸਥਿਤ ਸੰਗਮ ਪੈਲੇਸ ਵਿੱਚ 'ਮੇਲਾ ਖ਼ੂਨ ਦਾਨੀਆਂ ਦਾ' ਤਹਿਤ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਗਿਆ।

ਪੱਪੂ ਨੰਬਰਦਾਰ ਦੇ ਲਗਾਤਾਰ ਛੇਵੀਂ ਪੀਆਰਓ ਬਣਨ ’ਤੇ ਲਾਇਨਜ ਕਲੱਬ ਰਾਇਲ ਦੇ ਮੈਂਬਰ ਬਾਗੋਬਾਗ

ਲਾਇਨਜ ਕਲੱਬ ਕੋਟਕਪੂਰਾ ਰਾਇਲ ਦੇ ਲਗਾਤਾਰ ਛੇਵੀਂ ਵਾਰ ਪੀਆਰਓ ਬਣਨ ’ਤੇ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੂੰ ਵਧਾਈਆਂ ਮਿਲ ਰਹੀਆਂ ਹਨ।

ਯੂਨਾਈਟਿਡ ਇੰਟਰਨੈਸ਼ਨਲ ਕਲੱਬ ਨੇ ਖ਼ੂਨਦਾਨ ਕੈਂਪ ਵਿੱਚ ਖ਼ੂਨਦਾਨੀਆਂ ਨੂੰ ਵੰਡੀ ਪੌਸ਼ਟਿਕ ਡਾਈਟ

ਸਥਾਨਕ ਸਮਾਜਸੇਵੀ ਸੰਸਥਾ ਯੂਨਾਈਟਿਡ ਇੰਟਰਨੈਸ਼ਨਲ ਕਲੱਬਜ਼ ਯੂਨਿਟ ਕੋਟਕਪੂਰਾ ਵੱਲੋਂ ਮਾਨਵਤਾ ਦੀ ਭਲਾਈ ਦੇ ਕਾਰਜਾਂ ਤਹਿਤ ਕਲੱਬ ਦੇ ਯੂਨਿਟ ਪ੍ਰਧਾਨ ਡਾ. ਸਤੀਸ਼ ਸ਼ਰਮਾ ਦੀ ਅਗਵਾਈ ਵਿੱਚ, ਪੀ.ਬੀ.ਜੀ. ਵੈਲਫੇਅਰ ਕਲੱਬ ਵੱਲੋਂ ਲਾਏ ਗਏ ਮੈਗਾ ਬਲੱਡ ਡੋਨੇਸ਼ਨ ਕੈਂਪ ਵਿੱਚ ਖ਼ੂਨਦਾਨ ਕਰਨ ਵਾਲੇ ਮਹਾਦਾਨੀਆਂ ਲਈ ਵਿਸ਼ੇਸ਼ ਪੌਸ਼ਟਿਕ ਡਾਈਟ ਦਾ ਪ੍ਰਬੰਧ ਕੀਤਾ ਗਿਆ।

ਵਣ ਮਹਾਂਉਸਤਵ ਮਨਾਉਂਦਿਆ ਲਾਇਨਜ਼ ਕਲੱਬ ਰਾਇਲ ਨੇ ਲਾਏ ਬੂਟੇ

ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ’ਚ ਲਗਾਤਾਰ ਯਤਨਸ਼ੀਲ ਰਹਿਣ ਵਾਲੀ ਸੰਸਥਾ ‘ਲਾਇਨਜ਼ ਕਲੱਬ ਕੋਟਕਪੂਰਾ ਰਾਇਲ’ ਵੱਲੋਂ ਜਿਲਾ ਗਵਰਨਰ ਅਜੇ ਕੁਮਾਰ ਗੋਇਲ ਦੀਆਂ ਹਦਾਇਤਾਂ ਮੁਤਾਬਿਕ ‘ਇਕ ਮੈਂਬਰ-ਇਕ ਪੌਦਾ’ ਦੀ ਲੜੀ ਤਹਿਤ ਵਣ ਮਹਾਂਉਤਸਵ ਮਨਾਉਂਦਿਆਂ ਨੇੜਲੇ ਪਿੰਡ ਹਰੀਨੌ ਦੇ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਫੁੱਲਦਾਰ ਅਤੇ ਛਾਂਦਾਰ 31 ਬੂਟੇ ਲਾਏ ਗਏ।

ਰੋਟਰੀ ਕਲੱਬ ਦੇ ਪ੍ਰਧਾਨ ਹਰੀਸ਼ ਗੱਖੜ ਨੇ ਸਾਂਭੀ ਕਮਾਨ ਡਾਕਟਰ ਡੇਅ ਮੌਕੇ ਡਾਕਟਰਾਂ ਨੂੰ ਕੀਤਾ ਸਨਮਾਨਤ

ਸਮਾਜ ਸੇਵਾ ਖੇਤਰ ਵਿੱਚ ਵਡਮੁੱਲੀਆਂ ਸੇਵਾਵਾਂ ਨਿਭਾਅ ਰਹੀ ਕੌਮਾਂਤਰੀ ਪੱਧਰ ਦੀ ਸੰਸਥਾ ਰੋਟਰੀ ਕਲੱਬ ਸੁਨਾਮ ਦੇ ਨਵੇਂ ਪ੍ਰਧਾਨ ਹਰੀਸ਼ ਗੱਖੜ ਨੇ ਰੋਟਰੀ ਭਵਨ ਵਿਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਲੱਬ ਦੀ ਕਮਾਨ ਸੰਭਾਲ ਲਈ ਹੈ। ਇਸ ਮੌਕੇ ਰੋਟਰੀ ਇੰਟਰਨੈਸ਼ਨਲ-3090 ਦੇ ਜ਼ਿਲ੍ਹਾ ਗਵਰਨਰ (2023-24) ਘਣਸ਼ਿਆਮ ਕਾਂਸਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

ਪਰੇਮ ਗੁਪਤਾ ਨੇ ਧਾਰਮਿਕ ਆਸਥਾ ਨਾਲ ਸੰਭਾਲੀ ਕਲੱਬ ਦੀ ਜ਼ਿੰਮੇਵਾਰੀ

ਰੋਟਰੀ ਕਲੱਬ ਸਿਟੀ ਦੇ ਨਵ-ਨਿਯੁਕਤ ਪ੍ਰਧਾਨ ਪ੍ਰੇਮ ਗੁਪਤਾ ਨੇ ਆਪਣੇ ਨਵੇਂ ਕਾਰਜਕਾਲ ਦੀ ਸ਼ੁਰੂਆਤ ਮਾਣਮੱਤੇ ਅਤੇ ਅਧਿਆਤਮਿਕ ਮਾਹੌਲ ਵਿੱਚ ਕੀਤੀ।

ਲਾਇਨਜ ਕਲੱਬ ਸਿਟੀ ਖਰੜ ਵਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਂ 125 ਪੌਦੇ ਲਗਾਏ

ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਨਵੇਂ ਸਾਲ ਦੀ ਸ਼ੁਰੂਆਤ ਵਿਚ ਲਾਇਨਜ਼ ਕਲੱਬ ਡਿਸਟ੍ਰਿੇਕਟ –321 ਐਫ ਤਹਿਤ ਕੰਮ ਕਰਨ ਵਾਲੇ ਸਮਾਜ ਸੇਵੀ ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਪਰਮਿੰਦਰ ਇਨਕਲੇਵ ਪਡਿਆਲਾ ਵਿਖੇ ਫਲਦਾਰ, ਛਾਂਦਾਰ, ਮੈਡੀਕੇਟਿਡ 125  ਪੌਦੇ ਲਗਾਏ। ਪੌਦੇ ਲਗਾਉਣ ਦੀ ਮੁਹਿੰਮ ਹੈਪੀ ਧੀਮਾਨ ਅਤੇ ਪ੍ਰੋਜੈਕਟ ਚੇਅਰਮੈਨ ਰਵਿੰਦਰ ਟੰਡਨ ਵਲੋਂ ਪੌਦਾ ਲਗਾਕੇ ਸ਼ੁਰੂ ਕੀਤੀ ਗਈ।

ਫਿਜ਼ਾ ਸਕੇਟਿੰਗ ਕਲੱਬ ਵੱਲੋਂ ਸਲਾਨਾ ਚੌਥੀ ਓਪਨ ਸਪੀਡ ਸਕੇਟਿੰਗ ਚੈਂਪੀਅਨਸ਼ਿਪ ਕਰਵਾਈ

ਫਿਜ਼ਾ ਸਕੇਟਿੰਗ ਕਲੱਬ ਮੋਗਾ ਵੱਲੋਂ ਸਲਾਨਾ ਚੌਥੀ ਓਪਨ ਸਪੀਡ ਸਕੇਟਿੰਗ ਚੈਂਪੀਅਨਸ਼ਿਪ 2026 ਕੋਚ ਧਰਮਿੰਦਰ ਸ਼ਰਮਾਂ ਦੀ ਦੇਖ- ਰੇਖ ਹੇਠ ਕਰਵਾਈ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਸਤਿਆ ਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਚੈਂਪੀਅਨਸ਼ਿਪ ਚ 5 ਸਾਲ ਤੋਂ 20 ਸਾਲ ਤੱਕ ਦੇ ਮੋਗਾ, ਬੱਧਨੀ ਕਲਾਂ, ਲੋਪੋ, ਕਾਉਕੇ ਕਲਾਂ ਦੇ ਲਗਭਗ 85 ਵਿਦਿਆਰਥੀਆਂ ਨੇ ਹਿੱਸਾ ਲਿਆ।

ਕਲੱਬ ਨੇ ਪਿੰਡ ਬਜਹੇੜੀ ਵਿਚ ਲਗਾਇਆ ਮੁਫਤ ਦੰਦਾਂ ਦਾ ਚੈਕਅੱਪ ਕੈਂਪ

ਸਿਟੀਜਨ ਵੈਲਫੇਅਰ ਕਲੱਬ ਖਰੜ ਵੱਲੋ ਪਿੰਡ ਬਜਹੇੜੀ ਵਿਖੇ ਦੰਦਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ।

ਜੈ ਮਾਂ ਸਰਸਵਤੀ ਕਲੱਬ ਖਰੜ ਵਲੋਂ ਕਰਵਾਏ 29ਵਾਂ ਵਿਸ਼ਾਲ ਜਾਗਰਣ ਮੌਕੇ ਭਗਤਾਂ ਦੀਆਂ ਲੱਗੀਆਂ ਰੌਣਕਾਂ

ਜੈ ਮਾਂ ਸਰਸਵਤੀ ਕਲੱਬ ਖਰੜ ਵਲੋਂ 29ਵਾਂ ਮਾਤਾ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ।

ਪ੍ਰਸਿੱਧ ਖੂਨਦਾਨੀ ਸੰਸਥਾ ਪੀ.ਬੀ.ਜੀ. ਕਲੱਬ ਨੂੰ ਅਹਿਮਦਾਬਾਦ ਵਿਖੇ ਮਿਲਿਆ ਰਾਸ਼ਟਰੀ ਸਨਮਾਨ

ਗੁਜਰਾਤ ਦੇ ਅਹਿਮਦਾਬਾਦ ਵਿਖੇ ਆਯੋਜਿਤ ਨੈਸ਼ਨਲ ਐਨ.ਜੀ.ਓ. ਕਨਕਲੇਵ-2026 ਦੌਰਾਨ ਖੂਨਦਾਨ ਅਤੇ ਮਨੁੱਖਤਾ ਦੀ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਵਿਸ਼ੇਸ਼ ਯੋਗਦਾਨ ਲਈ ਕੋਟਕਪੂਰਾ ਇਲਾਕੇ ਦੀ ਪ੍ਰਸਿੱਧ ਖੂਨਦਾਨੀ ਸੰਸਥਾ ਪੀ.ਬੀ.ਜੀ. ਵੈਲਫੇਅਰ ਕਲੱਬ ਨੂੰ ਰਾਸ਼ਟਰੀ ਸਨਮਾਨ ਨਾਲ ਨਿਵਾਜਿਆ ਗਿਆ।

ਪੀ.ਬੀ.ਜੀ. ਵੈਲਫੇਅਰ ਕਲੱਬ ਦੀ 17ਵੀਂ ਵਰੇਗੰਢ ਮੌਕੇ ਲੱਗਣ ਵਾਲੇ ਮੈਗਾ ਖੂਨਦਾਨ ਕੈੰਪ ਦਾ ਬਾਬਾ ਡੇਅਰੀ ਐਂਡ ਸਵਿਟਸ ਵਿਖੇ ਪੋਸਟਰ ਰਿਲੀਜ਼

 ਪੀ.ਬੀ.ਜੀ. ਵੈਲਫੇਅਰ ਕਲੱਬ ਕੋਟਕਪੂਰਾ ਵੱਲੋਂ ਆਪਣੀ 17ਵੀਂ ਵਰੇਗੰਢ ਦੀ ਮੌਕੇ ਚੇਅਰਮੈਨ ਬਲਜੀਤ ਸਿੰਘ ਖੀਵਾ, ਪ੍ਰਧਾਨ ਰਜੀਵ ਮਲਿਕ ਅਤੇ ਪ੍ਰੋਜੈਕਟ ਇੰਚਾਰਜ ਰਵੀ ਅਰੋੜਾ ਦੀ ਅਗਵਾਈ ਹੇਠ 5 ਜੁਲਾਈ ਐਤਵਾਰ ਨੂੰ ਸਵੇਰੇ 7:00 ਵਜੇ ਤੋਂ ਸ਼ਾਮ 4:00 ਵਜੇ ਤੱਕ ਸਥਾਨਕ ਫਰੀਦਕੋਟ ਰੋਡ 'ਤੇ ਸਥਿਤ ਸੰਗਮ ਪੈਲੇਸ ਵਿਖੇ ਮਿਸ਼ਨ 1313 ਤਹਿਤ ਲਗਾਏ ਜਾ ਰਹੇ ਵਿਸ਼ਾਲ ਖੂਨਦਾਨ ਕੈਂਪ ਦਾ ਪੋਸਟਰ ਸਥਾਨਕ ਦਸ਼ਮੇਸ਼ ਮਾਰਕੀਟ ਵਿਖੇ ਸਥਿਤ ਬਾਬਾ ਡੇਅਰੀ ਐਂਡ ਸਵਿੱਟਸ ਵਿਖੇ ਰਿਲੀਜ਼ ਕੀਤਾ ਗਿਆ।

ਸ੍ਰ. ਅਲਵੇਲ ਸਿੰਘ ਵੈਲਫੇਅਰ ਕਲੱਬ ਵਲੋਂ ਪਿੰਡ ਠਸਕਾ ਵਿਖੇ ਅੱਖਾਂ ਜਾਂਚ ਅਤੇ ਖੂਨ ਦਾਨ ਕੈਂਪ ਲਗਾਇਆ

ਸ੍ਰ.ਅਲਵੇਲ ਸਿੰਘ ਵੈਲਫੇਅਰ ਕਲੱਬ ਵਲੋਂ ਏਕਨੂਰ ਯੂਥ ਕਲੱਬ ਦੇ ਸਹਿਯੋਗ ਨਾਲ ਨਜ਼ਦੀਕੀ ਪਿੰਡ ਠਸਕਾ ਵਿਖੇ ਅੱਖਾਂ ਜਾਂਚ ਅਤੇ ਖੂਨ ਦਾਨ ਕੈਂਪ ਲਗਾਇਆ ਗਿਆ।

ਰੋਟਰੀ ਕਲੱਬ ਸਿਟੀ ਨੇ ਲਾਇਆ ਕੜ੍ਹੀ ਚਾਵਲਾ ਦਾ ਲੰਗਰ 

ਅਧਿਕ ਮਾਸ* ਦੇ ਪਵਿੱਤਰ ਮੌਕੇ  ਰੋਟਰੀ ਕਲੱਬ ਸਿਟੀ ਸੁਨਾਮ ਨੇ ਸਥਾਨਕ ਬ੍ਰਹਮ ਸੀਰਾ ਮੰਦਰ ਦੇ ਬਾਹਰ *ਕੜ੍ਹੀ-ਚਾਵਲ*  ਦਾ ਲੰਗਰ ਲਗਾਇਆ

ਛੱਤਬੀਰ ਚਿੜੀਆਘਰ ਸਕੂਲ ਕਲੱਬ ਵਿੱਚ ਚਾਰ ਸਾਲਾਂ ਦੌਰਾਨ 4,850 ਸਕੂਲ ਹੋਏ ਰਜਿਸਟਰ, 4.2 ਲੱਖ ਤੋਂ ਵੱਧ ਵਿਦਿਆਰਥੀ ਨੇ ਲਿਆ ਹਿੱਸਾ

 ਜੀਵਾਂ ਦੀ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਆਪਣੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਦਿਆਂ, ਸ੍ਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਛੱਤਬੀਰ ਚਿੜੀਆਘਰ ਸਕੂਲ ਕਲੱਬ ਨੇ ਹੁਣ ਤੱਕ 4,850 ਸਕੂਲ ਰਜਿਸਟਰ ਕੀਤੇ ਹਨ, ਜਿਨ੍ਹਾਂ ਵਿੱਚ ਪੂਰੇ ਖੇਤਰ ਦੇ 2,050 ਪ੍ਰਾਈਵੇਟ ਅਤੇ 2,800 ਸਰਕਾਰੀ ਸਕੂਲ ਸ਼ਾਮਿਲ ਹਨ।

ਯੂਨਾਈਟਿਡ ਇੰਟਰਨੈਸ਼ਨਲ ਕਲੱਬ ਕੋਟਕਪੂਰਾ ਨੇ ਹੋਣਹਾਰ ਵਿਦਿਆਰਥਣ ਦਾ ਕੀਤਾ ਸਨਮਾਨ

ਯੂਨਾਈਟਿਡ ਇੰਟਰਨੈਸ਼ਨਲ ਕਲੱਬਜ ਦੀ ਕੋਟਕਪੂਰਾ ਯੂਨਿਟ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਯੂਨਾਈਟਿਡ ਇੰਟਰਨੈਸ਼ਨਲ ਕਲੱਬ ਦੇ ਨਵ-ਨਿਯੁਕਤ ਪ੍ਰਧਾਨ ਸਤੀਸ਼ ਸ਼ਰਮਾ ਵੱਲੋਂ ਆਪਣੀ ਕਾਰਜਕਾਰਨੀ ਦਾ ਐਲਾਨ

ਇੰਟਰਨੈਸ਼ਨਲ ਸਮਾਜ ਸੇਵੀ ਸੰਸਥਾ ‘ਯੂਨਾਈਟਿਡ ਇੰਟਰਨੈਸ਼ਨਲ ਕਲੱਬਜ਼’ ਦੀ ਕੋਟਕਪੂਰਾ ਯੂਨਿਟ ਦੇ ਨਵ-ਨਿਯੁਕਤ ਪ੍ਰਧਾਨ ਸਤੀਸ਼ ਸ਼ਰਮਾ ਵੱਲੋਂ ਸੇਠ ਕੇਦਾਰਨਾਥ ਦੀ ਧਰਮਸ਼ਾਲਾ ਵਿੱਚ ਹੋਈ ਇੱਕ ਮੀਟਿੰਗ ਦੌਰਾਨ ਆਪਣੀ ਨਵੀਂ ਕਾਰਜਕਾਰਨੀ ਕਮੇਟੀ ਦਾ ਐਲਾਨ ਕੀਤਾ ਗਿਆ ਹੈ।

ਕਲਮ ਦੇ ਸਿਪਾਹੀਆਂ ਨੇ ਦਿੱਤਾ ਹਰਿਆਵਲ ਦਾ ਸੰਦੇਸ਼ ਪ੍ਰੈੱਸ ਕਲੱਬ ਦੇ ਮੈਂਬਰਾਂ ਨੇ ਪੌਦੇ ਲਗਾ ਕੇ ਮਨਾਇਆ ਜਨਮਦਿਨ

ਸਮਾਜ ਨੂੰ ਆਪਣੀ ਕਲਮ ਦੇ ਜ਼ਰੀਏ ਜਾਗਰੂਕ ਕਰਨ ਵਾਲੇ ਪੱਤਰਕਾਰਾਂ ਨੇ ਇਸ ਵਾਰ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿੰਦਿਆਂ ਪੌਦੇ ਲਗਾ ਕੇ ਜਨਮਦਿਨ ਮਨਾਇਆ।

ਪ੍ਰੈਸ ਆਜ਼ਾਦੀ ਦਿਵਸ ਨੂੰ ਸਮਰਪਿਤ ਮੀਡੀਆ ਕਲੱਬ ਵੱਲੋਂ ਖੂਨਦਾਨ ਕੈਂਪ

 ਕੌਮਾਂਤਰੀ ਪ੍ਰੈਸ ਆਜ਼ਾਦੀ ਦਿਵਸ ਨੂੰ ਸਮਰਪਿਤ ਮੀਡੀਆ ਕਲੱਬ ਪਾਤੜਾਂ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਯੂਨੀਵਰਸਲ ਕਾਲਜ ਦੇ ਸਹਿਯੋਗ ਨਾਲ ਲਗਾਇਆ ਗਿਆ।

12