ਪਾਤੜਾਂ : ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਪਾਤੜਾਂ ਰੋਇਲ ਵੱਲੋਂ ਸਰਕਾਰੀ ਕਿਰਤੀ ਕਾਲਜ ਨਿਆਲ, ਪਾਤੜਾਂ ਵਿਖੇ ਵਿਸ਼ੇਸ਼ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਗਗਨਦੀਪ ਚੀਮਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਕੈਂਪ ਦੌਰਾਨ ਸਿੰਗਲਾ ਨਰਸਿੰਗ ਹੋਮ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਲਗਭਗ 200 ਬੱਚਿਆਂ ਅਤੇ ਵਿਦਿਆਰਥੀਆਂ ਦਾ ਸ਼ਰੀਰਕ ਨਿਰੀਖਣ ਅਤੇ ਮੈਡੀਕਲ ਚੈੱਕਅੱਪ ਕੀਤਾ ਗਿਆ। ਕੈਂਪ ਵਿੱਚ ਮਾਹਰ ਡਾਕਟਰਾਂ ਦੀ ਟੀਮ ਵਿੱਚ ਡਾ ਮੋਹਨ ਲਾਲ ਸਿੰਗਲਾ ਈਐਨਟੀ ਸਪੈਸ਼ਲਿਸਟ, ਡਾ ਅਸ਼ੋਕ ਦੇਵ ਐਮਬੀਬੀਐਸ ਮੈਡੀਸਨ, ਡਾ ਸ਼ਾਨਮ ਸਿੰਗਲਾ ਬੀਡੀਐਸ ਅਤੇ ਡਾ ਸੋਮੀਆ ਸਿੰਗਲਾ ਬੀਏਐਮਐਸ ਨੇ ਵਿਦਿਆਰਥੀਆਂ ਦੇ ਕੰਨ, ਨੱਕ, ਗਲੇ, ਦੰਦਾਂ ਅਤੇ ਆਮ ਸਿਹਤ ਦੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਸਿਹਤਮੰਦ ਰਹਿਣ ਲਈ ਜ਼ਰੂਰੀ ਡਾਕਟਰੀ ਸਲਾਹ ਦਿੱਤੀ। ਰੋਟਰੀ ਕਲੱਬ ਪਾਤੜਾਂ ਰੋਇਲ ਦੇ ਪ੍ਰਧਾਨ ਰੋਟੇਰੀਅਨ ਭਾਰਤ ਭੂਸ਼ਨ, ਸਕੱਤਰ ਰੋਟੇਰੀਅਨ ਜੀਵਨ ਸਿੰਗਲਾ, ਖਜ਼ਾਨਚੀ ਰੋਟੇਰੀਅਨ ਯੋਗੇਸ਼ ਗਰਗ ਅਤੇ ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਅਸ਼ੋਕ ਗਰਗ ਬਾਂਸਲ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼ ਸਮਾਜ ਦੇ ਹਰ ਵਰਗ, ਖਾਸ ਕਰਕੇ ਯੁਵਾ ਪੀੜ੍ਹੀ ਨੂੰ ਚੰਗੀ ਸਿਹਤ ਸੰਭਾਲ ਸੁਵਿਧਾਵਾਂ ਮੁਹੱਈਆ ਕਰਵਾਉਣਾ ਹੈ। ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਵਿੱਚ ਕਲੱਬ ਦੇ ਮੈਂਬਰਾਂ ਨਰਾਇਣ ਗਰਗ, ਅਮਨਦੀਪ ਸਿੰਘ, ਕਪਿਲ ਕੌਸ਼ਲ ਮਲਿਕ, ਸੰਦੀਪ ਗੁਪਤਾ, ਵਿਸ਼ਾਲ ਗੋਇਲ, ਗੋਬਿੰਦ ਸਿੰਘ ਵਿਰਦੀ, ਹਰਮੇਸ਼ ਸਿੰਗਲਾ, ਅਰੁਣ ਸਿੰਗਲਾ, ਹੈਪੀ ਸਿੰਗਲਾ ਅਤੇ ਰਾਕੇਸ਼ ਸਿੰਗਲਾ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ। ਕਾਲਜ ਸਟਾਫ ਵੱਲੋਂ ਰੋਟਰੀ ਕਲੱਬ ਪਾਤੜਾਂ ਰੋਇਲ ਅਤੇ ਡਾਕਟਰਾਂ ਦੀ ਟੀਮ ਦਾ ਸ਼ਲਾਘਾਯੋਗ ਉਪਰਾਲੇ ਲਈ ਧੰਨਵਾਦ ਕੀਤਾ।