ਖਰੜ : ਜੈ ਮਾਂ ਸਰਸਵਤੀ ਕਲੱਬ ਖਰੜ ਵਲੋਂ 29ਵਾਂ ਮਾਤਾ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ। ਮਾਤਾ ਦੀ ਜੋਤ ਸ੍ਰੀ ਜਵਾਲਾ ਜੀ ਤੋਂ ਲਿਆਈ ਗਈ। ਕਲੱਬ ਦੇ ਪ੍ਰਧਾਨ ਵਿੱਕੀ ਬਰਾੜ ਅਤੇ ਸਮਾਜ ਸੇਵੀ ਪੰਕਜ ਚੱਢਾ ਨੇ ਦੱਸਿਆ ਕਿ ਕਪੂਰ ਚੌਂਕ ਖਰੜ ਵਿਖੇ ਕਰਵਾਏ ਵਿਸ਼ਾਲ ਜਾਗਰਣ ਵਿਚ ਗਾਇਕ ਕਾਰਤਿਕ ਬਰਾੜ ਵੱਲੋਂ ਮਾਤਾ ਦੀਆਂ ਭੇਟਾਂ ’ਜੈ ਜੈ ਮਾਂ ਮੋਹਿ ਦਿਓ ਚਰਨ ਦਾ ਪਿਆਰ’,’ ਤੈਨੂੰ ਕਿੱਥੇ ਮੈਂ ਬਿਠਾਵਾਂ ਸ਼ੇਰਾਂ ਵਾਲੀਏ ਘਰ ਮੇਰਾ ਨਿੱਕਾ ਜਿਹਾ’,’ ਜੋ ਬੋਲੇ ਸੋ ਨਿਰਭੈ ਬੋਲੋ ਵਾਲਮੀਕੀ ਦੀ ਜੈ’, ਆਦਿ ਮਾਤਾ ਦੀਆਂ ਭੇਟਾਂ ਨਾਲ ਜਾਗਰਣ ਦਾ ਆਗਾਜ਼ ਕੀਤਾ। ਇਸ ਤੋਂ ਉਪਰਾਂਤ ਗਾਇਕ ਗੁਰਬਚਨ ਬਰਾੜ ਵੱਲੋਂ ’ ਗਣੇਸ਼ ਬੰਦਨਾ’, ’ ਜਦ ਵੀ ਬੋਲਾਂ ਮੇਰੀ ਜੀਵਾ ਜੈ ਮਾਤਾ ਦੀ ਕਹਿੰਦੀ ਏ, ਜਿੱਥੇ ਜਾਵਾਂ ਨਾਲ ਨਾਲ ਮੇਰੀ ਚਿੰਤਾਪੁਰ ਨਹੀਂ ਰਹਿੰਦੀ ਏ’,’ ਆਦਿ ਮਾਤਾ ਦੀਆਂ ਭੇਟਾਂ ਨਾਲ ਭਗਤਾਂ ਨੂੰ ਝੂਮਣ ਲਾ ਦਿੱਤਾ। ਉਹਨਾਂ ਦੱਸਿਆ ਕਿ ਮਾਤਾ ਦੇ ਇਸ ਵਿਸ਼ਾਲ ਜਾਗਰਣ ਵਿੱਚ ਗਾਇਕੀ ਦੀ ਮਸ਼ਹੂਰ ਆਵਾਜ਼ ਸੰਜਨਾ ਭੂਲਾ ਵੱਲੋਂ ਆਪਣੀਆਂ ਮਕਬੂਲ ਭੇਟਾਂ ’ ਨਾਮ ਤੇਰਾ ਲੈ ਕੇ ਖੜ ਗਈ..’,’ ਲੱਗੀਆਂ ਮੌਜਾਂ ਮੌਜਾਂ ਲੁੱਟ ਲੈ ਮੌਜਾਂ ਹੀ ਮੌਜਾਂ’,’ ਤੇਰਾ ਸਾਹ ਤਲਾਈਆਂ ਡੇਰਾ ਬਾਬਾ ਕਦੋਂ ਬੁਲਾਵੇਂਗਾ’, ਆਦਿ ਮਾਤਾ ਦੀਆਂ ਭੇਟਾਂ ਨਾਲ ਨਾਲ ਜਾਗਰਣ ਵਿੱਚ ਪਹੁੰਚੇ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਕਲੱਬ ਵੱਲੋਂ ਉੱਘੀ ਗਾਇਕਾ ਸਰਘੀ ਮਾਨ ਚਰਚਿਤ ਗੀਤ ’ ਜਿਸਮਾਂ ਤੋਂ ਪਾਰ ਦੀ ਗੱਲ ਹੈ ’ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਪਰਮਿੰਦਰ ਸਿੰਘ ਗੋਲਡੀ, ਡਾਕਟਰ ਰਘਵੀਰ ਸਿੰਘ ਬੰਗੜ, ਕੌਂਸਲਰ ਮੈਡਮ ਸ਼ਿਵਾਨੀ ਚੱਢਾ, ਕੌਂਸਲ ਰਾਮ ਸਰੂਪ, ਵਰਿੰਦਰ ਭਾਮਾ ਤੋਂ ਇਲਾਵਾ ਜੈ ਮਾ ਸਰਸਵਤੀ ਕਲੱਬ ਦੇ ਪ੍ਰਧਾਨ ਬਿਕਰਮ ਬਰਾੜ, ਰਾਜੇਸ਼ਵਰ ਕੁਮਾਰ, ਰਣਜੀਤ ਸਿੰਘ ਤੇ ਰਾਜਨ ਬਰਾੜ ਤੋਂ ਇਲਾਵਾ ਸਮੂਹ ਕਲੱਬ ਮੈਂਬਰ ਹਾਜ਼ਰ ਸਨ।