ਸੁਨਾਮ : ਰੋਟਰੀ ਕਲੱਬ ਸੁਨਾਮ ਵੱਲੋਂ ਪ੍ਰਧਾਨ ਹਰੀਸ਼ ਗੱਖੜ ਦੀ ਅਗਵਾਈ ਹੇਠ ਰੋਟਰੀ ਕੰਪਲੈਕਸ ਵਿਖੇ ਆਯੋਜਿਤ ਸਮਾਗਮ ਦੌਰਾਨ ਕਲੱਬ ਦੇ 1975 ਤੋਂ 2026 ਤੱਕ ਰਹਿ ਚੁੱਕੇ ਪ੍ਰਧਾਨਾਂ ਦੀਆਂ ਵਿਲੱਖਣ ਸੇਵਾਵਾਂ ਦੇ ਮੱਦੇਨਜ਼ਰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸੀ.ਏ. ਅਮਿੱਤ ਸਿੰਗਲਾ ਜ਼ਿਲ੍ਹਾ ਗਵਰਨਰ (2026-27) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਪੀ.ਡੀ.ਜੀ. ਘਣਸ਼ਿਆਮ ਕਾਂਸਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਤੋਂ ਇਲਾਵਾ ਸੁਮਿਤ ਗੋਇਲ ਜ਼ਿਲ੍ਹਾ ਸਕੱਤਰ ਜਨਰਲ ਅਤੇ ਮੁਨੀਸ਼ ਸੋਨੀ ਸਹਾਇਕ ਗਵਰਨਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਮੁੱਖ ਮਹਿਮਾਨ ਸੀ.ਏ. ਅਮਿੱਤ ਸਿੰਗਲਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਰੋਟਰੀ ਕਲੱਬ ਸੁਨਾਮ ਨੇ ਆਪਣੇ ਸਾਬਕਾ ਪ੍ਰਧਾਨਾਂ ਨੂੰ ਸਨਮਾਨਿਤ ਕਰਕੇ ਇੱਕ ਬੇਹੱਦ ਸ਼ਲਾਘਾਯੋਗ ਅਤੇ ਪ੍ਰੇਰਨਾਦਾਇਕ ਪਹਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਰੋਟਰੀ ਇੰਟਰਨੈਸ਼ਨਲ ਦਾ ਮੁੱਖ ਉਦੇਸ਼ ਸਿਰਫ਼ ਸਮਾਜ ਸੇਵਾ ਹੀ ਨਹੀਂ, ਸਗੋਂ ਆਪਸੀ ਸਾਂਝ, ਫੈਲੋਸ਼ਿਪ ਅਤੇ ਸਨਮਾਨ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਵੀ ਹੈ। ਕਲੱਬ ਨੇ ਆਪਣੇ ਉਤਰਾਧਿਕਾਰੀਆਂ ਦਾ ਸਨਮਾਨ ਕਰਕੇ ਇਸ ਥੀਮ ਨੂੰ ਸਾਰਥਕ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇੱਕ-ਦੂਜੇ ਦੀਆਂ ਸੇਵਾਵਾਂ ਦੀ ਕਦਰ ਕਰਦੇ ਹਾਂ ਅਤੇ ਸਨਮਾਨ ਦਿੰਦੇ ਹਾਂ ਤਾਂ ਸੰਗਠਨ ਹੋਰ ਮਜ਼ਬੂਤ ਬਣਦਾ ਹੈ। ਉਹਨਾਂ ਕਿਹਾ ਕਿ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਵੀ ਸਮਾਜ ਸੇਵਾ ਲਈ ਪ੍ਰੇਰਿਤ ਕਰਦੇ ਹਨ ਅਤੇ ਆਪਸੀ ਵਿਸ਼ਵਾਸ, ਸਹਿਯੋਗ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤੀ ਮਿਲਦੀ ਹੈ।
ਸਮਾਗਮ ਦੌਰਾਨ ਸਾਲਾਂ ਤੋਂ ਰੋਟਰੀ ਕਲੱਬ ਨੂੰ ਆਪਣੀ ਅਗਵਾਈ, ਦੂਰਅੰਦੇਸ਼ੀ ਅਤੇ ਸੇਵਾ ਭਾਵਨਾ ਨਾਲ ਨਵੀਆਂ ਉੱਚਾਈਆਂ 'ਤੇ ਲਿਜਾਉਣ ਵਾਲੇ ਸਾਰੇ ਸਾਬਕਾ ਪ੍ਰਧਾਨਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਅਤੇ ਸ਼ਾਲਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਨਮਾਨ ਪ੍ਰਾਪਤ ਕਰਨ ਵਾਲੇ ਸਾਬਕਾ ਪ੍ਰਧਾਨਾਂ ਨੇ ਵੀ ਆਪਣੇ ਅਨੁਭਵ ਸਾਂਝੇ ਕਰਦਿਆਂ ਕਲੱਬ ਦੀ ਤਰੱਕੀ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਦੁਹਰਾਇਆ। ਕਲੱਬ ਪ੍ਰਧਾਨ ਹਰੀਸ਼ ਗੱਖੜ ਨੇ ਆਏ ਹੋਏ ਮਹਿਮਾਨਾਂ, ਸਾਬਕਾ ਪ੍ਰਧਾਨਾਂ ਅਤੇ ਸਮੂਹ ਰੋਟੇਰੀਅਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਸੁਨਾਮ ਦੀ ਮਜ਼ਬੂਤ ਨੀਂਹ ਪਿਛਲੇ ਪ੍ਰਧਾਨਾਂ ਦੀ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ਖ਼ਸੀਅਤਾਂ ਅਹੁਦਿਆਂ ਨਾਲ ਨਹੀਂ, ਸਗੋਂ ਆਪਣੇ ਕਰਮਾਂ ਅਤੇ ਸੇਵਾ-ਭਾਵਨਾ ਨਾਲ ਪਛਾਣੀਆਂ ਜਾਂਦੀਆਂ ਹਨ।
ਸਨਮਾਨ ਸਮਾਰੋਹ ਦੇ ਪ੍ਰੋਜੈਕਟ ਚੇਅਰਮੈਨ ਡਾ. ਅਮਨਦੀਪ ਸ਼ਾਸ਼ਤਰੀ ਅਤੇ ਵਿਜੇ ਮੋਹਨ ਰਹੇ। ਮੰਚ ਸੰਚਾਲਨ ਦਵਿੰਦਰਪਾਲ ਸਿੰਘ ਰਿੰਪੀ ਨੇ ਬਾਖੂਬੀ ਨਿਭਾਇਆ। ਰੋਟਰੀ ਕਲੱਬ ਸੁਨਾਮ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਗਲਾ, ਸੁਭਾਸ਼ ਕਤਿਆਲ ਅਤੇ ਦਵਿੰਦਰਪਾਲ ਸਿੰਘ ਰਿੰਪੀ ਨੇ ਕਿਹਾ ਕਿ ਅੱਜ ਦਾ ਇਹ ਸਨਮਾਨ ਸਮਾਰੋਹ ਰੋਟਰੀ ਕਲੱਬ ਸੁਨਾਮ ਦੇ ਇਤਿਹਾਸ ਦਾ ਇੱਕ ਯਾਦਗਾਰੀ ਅਤੇ ਮਾਣਮੱਤਾ ਸਾਬਤ ਹੋਇਆ ਹੈ। ਇਸ ਮੌਕੇ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਗਲਾ, ਸੁਭਾਸ਼ ਕਤਿਆਲ, ਭਾਰਤ ਭੂਸ਼ਨ ਹਰਜਾਈ, ਡਾ. ਵਿਨੋਦ ਸਿੰਗਲਾ, ਵਿਜੇ ਸਚਦੇਵਾ, ਪ੍ਰਿਤਪਾਲ ਸਿੰਘ ਹਾਂਡਾ, ਤਰਸੇਮ ਸਿੰਘ ਕੁਲਾਰ, ਸ਼ਿਵ ਜਿੰਦਲ, ਘਣਸ਼ਿਆਮ ਕਾਂਸਲ, ਜਗਜੀਤ ਸਿੰਘ ਜੌੜਾ, ਡਾ. ਵਿਜੇ ਗਰਗ, ਬੀਰਬਲ ਬਾਂਸਲ, ਅਜੈਬ ਸਿੰਘ ਸੱਗੂ, ਰਾਕੇਸ਼ ਜਿੰਦਲ ਕਾਕਾ, ਲਾਡੀ ਚੰਦ ਗਰਗ, ਮਨੋਹਰ ਲਾਲ ਅਰੋੜਾ, ਰਾਕੇਸ਼ ਸਿੰਗਲਾ, ਸੁਰੇਸ਼ ਕੁਮਾਰ ਸ਼ਸ਼ੀ, ਸੁਰੇਸ਼ ਕੁਮਾਰ ਨੱਪੀ, ਦਵਿੰਦਰਪਾਲ ਸਿੰਘ, ਜਗਦੀਪ ਭਾਰਦਵਾਜ ਦਾ ਸਨਮਾਨ ਕੀਤਾ ਗਿਆ।