ਕੋਟਕਪੂਰਾ : ਗੁਜਰਾਤ ਦੇ ਅਹਿਮਦਾਬਾਦ ਵਿਖੇ ਆਯੋਜਿਤ ਨੈਸ਼ਨਲ ਐਨ.ਜੀ.ਓ. ਕਨਕਲੇਵ-2026 ਦੌਰਾਨ ਖੂਨਦਾਨ ਅਤੇ ਮਨੁੱਖਤਾ ਦੀ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਵਿਸ਼ੇਸ਼ ਯੋਗਦਾਨ ਲਈ ਕੋਟਕਪੂਰਾ ਇਲਾਕੇ ਦੀ ਪ੍ਰਸਿੱਧ ਖੂਨਦਾਨੀ ਸੰਸਥਾ ਪੀ.ਬੀ.ਜੀ. ਵੈਲਫੇਅਰ ਕਲੱਬ ਨੂੰ ਰਾਸ਼ਟਰੀ ਸਨਮਾਨ ਨਾਲ ਨਿਵਾਜਿਆ ਗਿਆ। ਇਸ ਮੌਕੇ ਪੀ.ਬੀ.ਜੀ ਵੈਲਫੇਅਰ ਕਲੱਬ ਟੀਮ ਦੀ ਨੁਮਾਇੰਦਗੀ ਕਰਦਿਆਂ ਪ੍ਰਧਾਨ ਰਜੀਵ ਮਲਿਕ ਅਤੇ ਪ੍ਰੋਜੈਕਟ ਇੰਚਾਰਜ ਰਵੀ ਅਰੋੜਾ ਨੇ ਇਹ ਮਾਣਮੱਤਾ ਸਨਮਾਨ ਪ੍ਰਾਪਤ ਕੀਤਾ। ਸਨਮਾਨ ਪ੍ਰਾਪਤ ਕਰਕੇ ਕੋਟਕਪੂਰਾ ਪੁੱਜੇ ਟੀਮ ਦੇ ਆਗੂ ਰਜੀਵ ਮਲਿਕ ਅਤੇ ਰਵੀ ਅਰੋੜਾ ਨੇ ਚੇਅਰਮੈਨ ਬਲਜੀਤ ਸਿੰਘ ਖੀਵਾ ਤੇ ਸਰਪ੍ਰਸਤ ਨਰਿੰਦਰ ਬੈੜ ਦੀ ਮੌਜੂਦਗੀ ਵਿੱਚ ਕਿਹਾ ਕਿ ਇਹ ਸਨਮਾਨ ਸਿਰਫ਼ ਟੀਮ ਦਾ ਨਹੀਂ, ਸਗੋਂ ਹਰ ਉਸ ਖੂਨਦਾਨੀ ਵੀਰ, ਸੇਵਾਦਾਰ ਅਤੇ ਸਮਾਜਸੇਵੀ ਦਾ ਹੈ ਜੋ ਮਨੁੱਖਤਾ ਦੀ ਭਲਾਈ ਲਈ ਖੂਨਦਾਨ ਦੇ ਖੇਤਰ ਵਿੱਚ ਨਿਰੰਤਰ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਮੂਹ ਖੂਨਦਾਨੀਆਂ, ਸੇਵਾਦਾਰਾਂ ਅਤੇ ਸਹਿਯੋਗੀਆਂ ਨੂੰ ਸਮਰਪਿਤ ਹੈ, ਜਿਨ੍ਹਾਂ ਦੇ ਸਹਿਯੋਗ ਨਾਲ ਸੇਵਾ ਦਾ ਇਹ ਕਾਰਵਾਂ ਲਗਾਤਾਰ ਅੱਗੇ ਵੱਧ ਰਿਹਾ ਹੈ। ਟੀਮ ਨੇ ਭਵਿੱਖ ਵਿੱਚ ਵੀ ਖੂਨਦਾਨ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਮਹਾਨ ਸੇਵਾ ਨਾਲ ਜੋੜਨ ਦਾ ਸੰਕਲਪ ਦੁਹਰਾਇਆ।
ਫੋਟੋ :- 02