ਖਰੜ : ਲਾਇਨਜ਼ ਕਲੱਬ ਮੁਹਾਲੀ ਦਿਸ਼ਾ ਵਲੋਂ ਡਾਇਮੰਡ ਪਬਲਿਕ ਸਕੂਲ ਮੁੰਡੀ ਖਰੜ ਦੇ ਸਹਿਯੋਗ ਨਾਲ ਸਕੂਲ ਕੈਂਪਸ ਵਿਚਂ ‘ਮਨੱਖਤਾ ਵਿਚ ਸਦਭਵਨਾ’ ਵਿਸ਼ੇ ਤੇ ਪੋਸਟਰ ਬਣਾੳਣ ਦਾ ਮੁਕਾਬਲਾ ਕਰਵਾਇਆ ਗਿਆ। ਸਮਾਗਮ ਵਿਚ ਵਿਦਿਆਰਥੀਆਂ ਨੂੰ ਆਪਣੀ ਕਲਾਤਮਕ ਸਿਰਜਣਾਤਮਕਤਾ ਰਾਹੀੀ ਸ਼ਾਂਤੀ ਏਕਤਾ, ਹਮਦਰਦੀ, ਆਪਸੀ ਸਤਿਕਾਰ ਅਤੇ ਭਾਈਚਾਰੇ ਦੀਆਂ ਕਦਰਾਂ ਕੀਮਤਾਂ ਨੂੰ ਪ੍ਰਗਟ ਕਰਨ ਲਈ ਪ੍ਰੇਰਿਤ ਕਰਨਾ ਸੀ। ਸਕੂਲ ਦੀਆਂ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸਾਰੇ ਮਨੁੱਖਾਂ ਵਿਚਕਾਰ ਸਦਭਾਵਨਾਂ ਦੇ ਮਹੱਤਵ ਨੂੰ ਦਰਸਾਉਦੇ ਅਰਥਪੂਰਨ ਅਤੇ ਸੋਚ ਵਿਚਾਰ ਵਾਲੇ ਪੋਸਟਰ ਬਣਾ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਕੂਲ ਦੇ ਪੰਜ ਵਿਦਿਆਰਥੀਆਂ ਨੂੰ ਸਕੂਲ ਦੇ ਡਾਇਰੈਕਟਰ ਅਮਰਜੀਤ ਸਿੰਘ, ਪਿ੍ਰੰਸੀਪਲ ਕਵਲਜੀਤ ਕੋਰ, ਕਲੱਬ ਦੇ ਪ੍ਰਧਾਨ ਅਮਰਦੀਪ ਸਿੰਘ, ਕੰਵਰਪ੍ਰੀਤ ਕੌਰ ਵਲੋਂ ਸਾਰੇ ਭਾਗੀਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਇਲਾਮਾਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੇ ਸਟਾਫ ਮੈਂਬਰ ਅਤੇ ਕਲੱਬ ਦੇ ਅਹੁੱਦੇਦਾਰ ਤੇ ਮੈਂਬਰ ਹਾਜ਼ਰ ਸਨ।