ਸਮਾਣਾ : ਸਥਾਨਕ ਰੋਟਰੀ ਭਵਨ ਵਿਚ ਰੋਟਰੀ ਕਲੱਬ ਸਮਾਣਾ ਜਿਲ੍ਹਾ 3090 ਦੀ 2026-27 ਲਈ ਇੰਸਟਾਲੇਸ਼ਨ ਸੈਰੇਮਨੀ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ. ਰਿਚਾ ਗੋਇਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰਧਾਨ ਕਪੂਰ ਚੰਦ ਬਾਂਸਲ ਨੇ ਸ਼ਮੂਲੀਅਤ ਕੀਤੀ। ਇੰਸਟਾਲੇਸ਼ਨ ਚੇਅਰਮੈਨ ਗੋਰਵ ਜਿੰਦਲ ਵੱਲੋਂ ਨਵੇ ਬਣੇ ਪ੍ਰਧਾਨ ਡਾ: ਮਨੀਸ਼ ਗੁਪਤਾ ਨੂੰ ਪ੍ਰਧਾਨਗੀ, ਐਡਵੋਕੇਟ ਜੀ.ਸੀ. ਗੋਇਲ ਨੂੰ ਸੈਕਟਰੀ ਅਤੇ ਅਮਿਤ ਗੁਰਦਾਸ ਨੂੰ ਕੈਸੀਅਰ ਦਾ ਕਾਲਰ, ਪਿੰਨ ਅਤੇ ਲੋਗੇ ਲਗਾ ਕੇ ਕਲੱਬ ਦੀਆਂ ਅਹੁਦੇਦਾਰੀਆਂ ਸੋਂਪੀਆਂ। ਇਸ ਸਮੇਂ ਮਾਸਟਰ ਆਫ ਸੈਰੇਮਨੀ ਦੀ ਭੂਮਿਕਾ ਪ੍ਰੋ: ਵਿਕਰਮ ਗੁਪਤਾ ਬਾਖੁਬੀ ਨਿਭਾਈ। ਜਿਲਾ ਗਵਰਨਰ ਸੀ.ਏ. ਅਮਿਤ ਸਿੰਗਲਾ ਨੇ ਸੰਬੋਧਨ ਕਰਦਿਆ ਕਿਹਾ ਅਜੋਕੇ ਸਮੇਂ ਦੌਰਾਨ ਸਮਾਜ ਸੇਵਾ ਦੇ ਖੇਤਰ ਵਿਚ ਔਰਤਾਂ ਦਾ ਯੋਗਦਾਨ ਪ੍ਰੇਰਣਾਦਾਇਕ ਹੈ। ਕਲੱਬਾਂ ਅਤੇ ਸਮਾਜਿਕ ਸੰਸਥਾਵਾਂ ਵਿਚ ਔਰਤਾਂ ਦੀ ਭਾਗੀਦਾਰੀ ਨੇ ਕਾਰਜਾਂ ਨੂੰ ਇਕ ਨਵੀ ਦਿਸ਼ਾ ਅਤੇ ਉਰਜਾ ਦਿੱਤੀ ਹੈ। ਸਗੋਂ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਡਾਕਟਰ ਮਨੀਸ਼ ਗੁਪਤਾ ਦੇ ਮਾਤਾ ਸ੍ਰੀਮਤੀ ਵਿਜੇ ਲਕਸ਼ਮੀ ਸੇਵਾ ਮੁਕਤ ਪ੍ਰਿੰਸੀਪਲ ਉਹਨਾਂ ਦੇ ਛੋਟੇ ਭਰਾ ਜੋ ਦਿੱਲੀ ਵਿਖੇ ਸਰਕਾਰੀ ਵਕੀਲ ਦੀਆਂ ਸੇਵਾਵਾਂ ਨਿਭਾ ਰਹੇ ਹਨ