ਸੁਨਾਮ : ਲਾਇਨਜ਼ ਕਲੱਬ ਸੁਨਾਮ ਸਿਟੀ ਵੱਲੋਂ ਸਥਾਨਕ ਸਤੀ ਸ਼ਿਵ ਮੰਦਿਰ ਕੰਪਲੈਕਸ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ। ਬੂਟੇ ਲਾਉਣ ਦੀ ਸ਼ੁਰੂਆਤ ਅਸ਼ੋਕ ਗੋਇਲ ਅਤੇ ਜੋਗਿੰਦਰ ਸਿੰਘ ਮੱਲ੍ਹੀ ਦਾ ਜਨਮ ਦਿਨ ਮਨਾ ਕੇ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੀਵ ਕੌਸ਼ਿਕ ਨੇ ਕਿਹਾ ਕਿ ਰੁਖਾਂ ਦੀ ਮਨੁੱਖੀ ਜੀਵਨ ਵਿੱਚ ਬਹੁਤ ਮਹਤੱਤਾ ਹੈ ਇਸ ਲਈ ਰੁੱਖ਼ ਲਗਾਉਂਣੇ ਬਹੁਤ ਜ਼ਰੂਰੀ ਹਨ ਕਿਉਂਕਿ ਇਹ ਮਨੁੱਖੀ ਜ਼ਿੰਦਗੀ ਦੀ ਨੀਂਹ ਹਨ। ਇੱਕ ਵੱਡਾ ਰੁੱਖ ਸਾਲ ਵਿੱਚ ਐਨੀ ਆਕਸੀਜਨ ਦਿੰਦਾ ਹੈ ਜਿੰਨੀ 4 ਲੋਕਾਂ ਦੇ ਸਾਲ ਭਰ ਦੇ ਸਾਹ ਲਈ ਕਾਫ਼ੀ ਹੈ।ਇਸ ਦੇ ਨਾਲ ਹੀ ਰੁੱਖ ਕਾਰਬਨ ਡਾਈਆਕਸਾਈਡ ਸੋਕ ਕੇ ਹਵਾ ਸਾਫ਼ ਕਰਦੇ ਹਨ। ਤੁਹਾਡੇ ਸ਼ਹਿਰ ਵਰਗੀ ਜਗ੍ਹਾ ਲਈ ਇਹ ਸਭ ਤੋਂ ਵੱਡਾ ਫਾਇਦਾ ਹੈ। ਰੁੱਖਾਂ ਦੀਆਂ ਜੜ੍ਹਾਂ ਮੀਂਹ ਦੇ ਪਾਣੀ ਨੂੰ ਧਰਤੀ ਹੇਠ ਪਹੁੰਚਾਉਂਦੀਆਂ ਹਨ। ਪਾਣੀ ਦਾ ਲੈਵਲ ਉੱਪਰ ਲਿਆਉਣ ਵਿੱਚ ਮੱਦਦ ਕਰਦੇ ਹਨ ਅਤੇ ਮਿੱਟੀ ਨੂੰ ਫੜਕੇ ਰੱਖਦੇ ਹਨ ਜਿਸ ਨਾਲ ਹੜ੍ਹ ਤੇ ਮਿੱਟੀ ਦਾ ਵਹਾਅ ਵੀ ਰੋਕਦਾ ਹੈ। ਰੁੱਖਾਂ ਦੇ ਮਨੁੱਖ ਦੀ ਜ਼ਿੰਦਗੀ ਵਿੱਚ ਇੰਨੇ ਫ਼ਾਇਦੇ ਹਨ ਕਿ ਗਿਣਤੀ ਨਹੀਂ ਕੀਤੀ ਜਾ ਸਕਦੀ।